ਦਿੱਲੀ ਹਿੰਸਾ ''ਚ BSF ਜਵਾਨ ਦਾ ਸੜਿਆ ਘਰ, ਓਡੀਸ਼ਾ ਦੇ CM ਨੇ ਵਧਾਏ ਮਦਦ ਲਈ ਹੱਥ

Sunday, Mar 01, 2020 - 06:31 PM (IST)

ਭੁਵਨੇਸ਼ਵਰ— ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸੀ. ਐੱਮ. ਰਾਹਤ ਫੰਡ 'ਚੋਂ ਬੀ. ਐੱਸ. ਐੱਫ. ਕਾਂਸਟੇਬਲ ਮੁਹੰਮਦ ਅਨੀਸ ਨੂੰ 10 ਲੱਖ ਰੁਪਏ ਦੀ ਮਦਦ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਰਅਸਲ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਨੂੰ ਲੈ ਕੇ ਉੱਤਰੀ-ਪੂਰਬੀ ਦਿੱਲੀ 'ਚ ਭੜਕੀ ਹਿੰਸਾ 'ਚ ਅਨੀਸ ਦਾ ਘਰ ਸੜ ਗਿਆ ਸੀ। ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦਿਆਂ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਫੋਨ 'ਤੇ ਅਨੀਸ ਨਾਲ ਚਰਚਾ ਕੀਤੀ। ਨਵੀਨ ਨੇ ਸੀ. ਐੱਮ. ਰਾਹਤ ਫੰਡ 'ਚੋਂ ਕਾਂਸਟੇਬਲ ਨੂੰ 10 ਲੱਖ ਰੁਪਏ ਦੇਣੇ ਮਨਜ਼ੂਰ ਕੀਤੇ ਹਨ। 

PunjabKesari

ਜਾਣਕਾਰੀ ਮੁਤਾਬਕ ਅਨੀਸ ਓਡੀਸ਼ਾ ਦੇ ਮਲਕਾਨਗਿਰੀ ਜ਼ਿਲੇ ਦੇ ਮਾਓਵਾਦੀ ਪ੍ਰਭਾਵਿਤ ਜ਼ਿਲੇ ਵਿਚ ਤਾਇਨਾਤ ਸਰਹੱਦ ਸੁਰੱਖਿਆ ਫੋਰਸ ਦੀ 9ਵੀਂ ਬਟਾਲੀਅਨ 'ਚ ਵਰਕਰ ਹਨ। 25 ਫਰਵਰੀ ਨੂੰ ਦਿੱਲੀ ਸਥਿਤੀ ਖਜੂਰੀਖਾਸ 'ਚ ਹੋਈ ਹਿੰਸਾ 'ਚ ਦੰਗਾ ਕਰਨ ਵਾਲਿਆਂ ਨੇ ਅਨੀਸ ਦੇ ਘਰ ਨੂੰ ਸਾੜ ਦਿੱਤਾ ਸੀ। ਇਸ 'ਚ ਉਨ੍ਹਾਂ ਦਾ ਪੂਰਾ ਘਰ ਸੜ ਕੇ ਸੁਆਹ ਹੋ ਗਿਆ ਸੀ। ਕੁਝ ਹੀ ਦਿਨ ਬਾਅਦ ਅਨੀਸ ਦਾ ਵਿਆਹ ਵੀ ਹੈ। ਅਜਿਹੇ ਹਲਾਤਾਂ ਵਿਚ ਉਨ੍ਹਾਂ ਦਾ ਵਿਆਹ ਵੀ ਹੁਣ ਟਲ ਗਿਆ ਹੈ। ਅਜਿਹੇ ਵਿਚ ਅਨੀਸ ਦੇ ਘਰ ਦੇ ਨਿਰਮਾਣ ਲਈ ਬੀ. ਐੱਸ. ਐੱਫ. ਨੇ ਮਦਦ ਦਾ ਹੱਥ ਵਧਾਇਆ ਹੈ। ਨਵੇਂ ਘਰ ਨੂੰ ਅਨੀਸ ਦੇ ਵਿਆਹ 'ਚ ਤੋਹਫੇ ਵਜੋਂ ਦਿੱਤਾ ਜਾਵੇਗਾ।

ਉੱਥੇ ਹੀ ਓਡੀਸ਼ਾ ਦੇ ਮੁੱਖ ਮਤੰਰੀ ਨਵੀਨ ਪਟਨਾਇਕ ਨੇ ਵੀ ਓਡੀਸ਼ਾ 'ਚ ਤਾਇਨਾਤ ਉਕਤ ਜਵਾਨ ਲਈ ਮਦਦ ਦਾ ਹੱਥ ਵਧਾਉਂਦੇ ਹੋਏ ਸੀ. ਐੱਮ. ਰਾਹਤ ਫੰਡ ਤੋਂ ਮਦਦ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਹਾਲ ਹੀ 'ਚ ਉੱਤਰੀ-ਪੂਰਬੀ ਦਿੱਲੀ ਦੇ ਭਜਨਪੁਰਾ, ਮੌਜਪੁਰਾ, ਖਜੂਰੀਖਾਸ, ਚਾਂਦ ਬਾਗ, ਜਾਫਰਾਬਾਦ ਅਤੇ ਯਮੁਨਾ ਵਿਹਾਰ 'ਚ ਭੜਕੀ ਹਿੰਸਾ 'ਚ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਹਿੰਸਾ 'ਚ 42 ਲੋਕਾਂ ਦੀ ਮੌਤ ਹੋਈ ਹੈ ਅਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ।ਕਾਫੀ ਨੁਕਸਾਨ ਹੋਇਆ ਹੈ।


Tanu

Content Editor

Related News