ਸਿਸੋਦੀਆ ਦੇ ਦਾਅਵੇ ਨੂੰ ਨੱਢਾ ਨੇ ਕੀਤਾ ਖਾਰਜ, ਕਿਹਾ- ਜੈਰਾਮ ਠਾਕੁਰ ਬਣੇ ਰਹਿਣਗੇ ਹਿਮਾਚਲ ਪ੍ਰਦੇਸ਼ ਦੇ CM

Sunday, Apr 10, 2022 - 05:42 PM (IST)

ਸਿਸੋਦੀਆ ਦੇ ਦਾਅਵੇ ਨੂੰ ਨੱਢਾ ਨੇ ਕੀਤਾ ਖਾਰਜ, ਕਿਹਾ- ਜੈਰਾਮ ਠਾਕੁਰ ਬਣੇ ਰਹਿਣਗੇ ਹਿਮਾਚਲ ਪ੍ਰਦੇਸ਼ ਦੇ CM

ਸ਼ਿਮਲਾ (ਭਾਸ਼ਾ)– ਭਾਜਪਾ ਪਾਰਟੀ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਐਤਵਾਰ ਨੂੰ ਕਿਹਾ ਕਿ ਪਾਰਟੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਅਹੁਦੇ ਤੋਂ ਨਹੀਂ ਹਟਾਏਗੀ। ਭਾਜਪਾ ਆਗਾਮੀ ਸੂਬਾਈ ਵਿਧਾਨ ਸਭਾ ਚੋਣਾਂ ਉਨ੍ਹਾਂ ਦੀ ਅਗਵਾਈ ’ਚ ਲੜੇਗੀ। ਦਰਅਸਲ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਸੂਬੇ ਦੇ ਮੁੱਖ ਮੰਤਰੀ ਦੇ ਰੂਪ ’ਚ ਜੈਰਾਮ ਠਾਕੁਰ ਦੀ ਥਾਂ ਲੈਣਗੇ। ਸਿਸੋਦੀਆ ਦੇ ਇਸ ਦਾਅਵੇ ਬਾਰੇ ਪੁੱਛੇ ਜਾਣ ’ਤੇ ਨੱਢਾ ਨੇ ਇਹ ਬਿਆਨ ਦਿੱਤਾ। ਨੱਢਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈਰਾਮ ਠਾਕੁਰ ਕੰਮ ਕਰ ਰਹੇ ਹਨ ਅਤੇ ਉਹ ਭਵਿੱਖ ’ਚ ਵੀ ਇਸ ਨੂੰ ਜਾਰੀ ਰੱਖਣਗੇ। ਇਕ ਹੋਰ ਸਵਾਲ ਦੇ ਜਵਾਬ ’ਚ ਨੱਢਾ ਨੇ ਕਿਹਾ ਕਿ ਸੂਬੇ ਦੇ ਕਿਸੇ ਵੀ ਮੰਤਰੀ ਨੂੰ ਨਹੀਂ ਬਦਲਿਆ ਜਾਵੇਗਾ।

ਇਹ ਵੀ ਪੜ੍ਹੋ: ਹਿਮਾਚਲ ’ਚ ਕੇਜਰੀਵਾਲ ਤੇ ਮਾਨ ਦਾ ਰੋਡ ਸ਼ੋਅ, ਕਿਹਾ- ਇਕ ਮੌਕਾ ਸਾਨੂੰ ਦਿਓ

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਮੌਜੂਦਾ 10 ਤੋਂ 15 ਫ਼ੀਸਦੀ ਵਿਧਾਇਕਾਂ ਨੂੰ ਚੋਣਾਂ ’ਚ ਟਿਕਟ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ 10 ਤੋਂ 15 ਫ਼ੀਸਦੀ ਵਿਧਾਇਕਾਂ ਨੂੰ ਟਿਕਟ ਨਹੀਂ ਮਿਲੀ ਅਤੇ ਇੱਥੇ ਵੀ ਅਜਿਹਾ ਹੋਣ ਦੀ ਸੰਭਾਵਨਾ ਹੈ। ਨੱਢਾ ਨੇ ਭਰੋਸਾ ਜਤਾਇਆ ਕਿ ਭਾਜਪਾ, ਪੰਜਾਬ ’ਚ ਮੁੱਖ ਸਿਆਸੀ ਪਾਰਟੀਆਂ ’ਚੋਂ ਇਕ ਦੇ ਰੂਪ ’ਚ ਉੱਭਰੇਗੀ। ਭਾਜਪਾ ਪੰਜਾਬ ’ਚ ਪਹਿਲੇ 117 ਵਿਧਾਨ ਸਭਾ ਸੀਟਾਂ ’ਚੋਂ 23 ਸੀਟਾਂ ’ਤੇ ਗਠਜੋੜ ਸਹਿਯੋਗੀ ਦੇ ਰੂਪ ’ਚ ਚੋਣ ਲੜਦੀ ਸੀ ਪਰ ਹਾਲ ਹੀ ’ਚ ਹੋਈਆਂ ਚੋਣਾਂ ’ਚ ਉਸ ਨੇ ਗਠਜੋੜ ਦੇ ਸੀਨੀਅਰ ਸਹਿਯੋਗੀ ਦੇ ਰੂਪ ’ਚ 68 ਸੀਟਾਂ ’ਤੇ ਚੋਣਾਂ ਲੜੀਆਂ ਸਨ।

ਇਹ ਵੀ ਪੜ੍ਹੋ: BJP ਦਾ ਹਿਮਾਚਲ ’ਚ ਚੁਣਾਵੀ ਸ਼ੰਖਨਾਦ; JP ਨੱਢਾ ਦਾ ਰੋਡ ਸ਼ੋਅ, ਖੁੱਲ੍ਹੀ ਜੀਪ ’ਚ ਹੋਏ ਸਵਾਰ

ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ’ਚ ਇਸ ਸਾਲ ਦੇ ਅਖੀਰ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿੱਥੇ ਹਮੇਸ਼ਾ ਮੁੱਖ ਰੂਪ ਨਾਲ ਕਾਂਗਰਸ ਅਤੇ ਭਾਜਪਾ ਵਿਚਾਲੇ ਮੁਕਾਬਲਾ ਹੁੰਦਾ ਰਿਹਾ ਹੈ, ਉੱਥੇ ਇਸ ਵਾਰ ਆਮ ਆਦਮੀ ਪਾਰਟੀ ਸੂਬੇ ’ਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ’ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ ਪੰਜਾਬ ’ਚ 92 ਸੀਟਾਂ ਜਿੱਤ ਕੇ ਸੱਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ


author

Tanu

Content Editor

Related News