ਕੌਮੀ ਪਾਰਟੀਆਂ ਨੂੰ 2019-20 ਦੌਰਾਨ ਅਗਿਆਤ ਸੋਮਿਆਂ ਤੋਂ ਮਿਲੇ 3377.41 ਕਰੋੜ ਰੁਪਏ

Wednesday, Sep 01, 2021 - 11:17 AM (IST)

ਨਵੀਂ ਦਿੱਲੀ (ਭਾਸ਼ਾ)– ਕੌਮੀ ਪਾਰਟੀਆਂ ਨੂੰ ਵਿੱਤੀ ਸਾਲ 2019-20 ਦੌਰਾਨ ਅਗਿਆਤ ਸੋਮਿਆਂ ਤੋਂ 3377.41 ਕਰੋੜ ਰੁਪਏ ਮਿਲੇ, ਜੋ ਉਨ੍ਹਾਂ ਦੀ ਕੁੱਲ ਆਮਦਨ ਦਾ 70.98 ਫੀਸਦੀ ਹਿਸਾ ਹੈ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ. ਡੀ. ਆਰ.) ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਏ. ਡੀ. ਆਰ. ਨੇ ਆਪਣੀ ਨਵੀਂ ਰਿਪੋਰਟ ਵਿਚ ਕਿਹਾ ਹੈ ਕਿ ਭਾਜਪਾ ਨੇ ਅਗਿਆਤ ਸੋਮਿਆਂ ਤੋਂ 2642.63 ਕਰੋੜ ਰੁਪਏ ਦੀ ਆਮਦਨ ਦਾ ਐਲਾਨ ਕੀਤਾ ਜੋ ਕਾਂਗਰਸ, ਐੱਨ. ਸੀ. ਪੀ., ਸੀ. ਪੀ. ਆਈ., ਮਾਕਪਾ, ਤ੍ਰਿਣਮੂਲ ਕਾਂਗਰਸ ਅਤੇ ਬਸਪਾ ਸਮੇਤ ਵੱਖ-ਵੱਖ ਪਾਰਟੀਆਂ ਨਾਲੋਂ ਸਭ ਤੋਂ ਵੱਧ ਹੈ।

ਇਹ ਵੀ ਪੜ੍ਹੋ : ਪਛਤਾਵਾ ਹੈ ਕਿ ਮੇਰੀ ਪਾਰਟੀ ਨੇ ਪੰਚਾਇਤ ਚੋਣਾਂ ਨਹੀਂ ਲੜੀਆਂ : ਫਾਰੂਕ ਅਬਦੁੱਲਾ

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2019-20 ਦੌਰਾਨ ਭਾਜਪਾ ਨੂੰ ਅਗਿਆਤ ਸੋਮਿਆਂ ਤੋਂ 2642.63 ਕਰੋੜ ਰੁਪਏ ਦੀ ਆਮਦਨ ਹੋਈ। ਅਗਿਆਤ ਸੋਮਿਆਂ ਤੋਂ ਰਾਸ਼ਟਰੀ ਪਾਰਟੀਆਂ ਦੀ ਕੁੱਲ ਆਮਦਨ ਦਾ ਇਹ 78.24 ਫੀਸਦੀ ਹਿੱਸਾ ਹੈ। ਏ. ਡੀ. ਆਰ. ਨੇ ਕਿਹਾ ਕਿ ਕਾਂਗਰਸ ਨੇ ਅਗਿਆਤ ਸੋਮਿਆਂ ਤੋਂ 526 ਕਰੋੜ ਰੁਪਏ ਆਮਦਨ ਹੋਣ ਦਾ ਐਲਾਨ ਕੀਤਾ ਸੀ, ਜੋ ਰਾਸ਼ਟਰੀ ਪਾਰਟੀਆਂ ਦੀ ਕੁੱਲ ਆਮਦਨ ਦਾ 15.57 ਫੀਸਦੀ ਹਿੱਸਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰਾਸ਼ਟਰੀ ਪਾਰਟੀਆਂ ਨੂੰ ਵਿੱਤੀ ਸਾਲ 2019-20 ਦੌਰਾਨ ਅਗਿਆਤ ਸੋਮਿਆਂ ਤੋਂ 3377.41 ਕਰੋੜ ਰੁਪਏ ਹਾਸਲ ਹੋਏ, ਜੋ ਉਨ੍ਹਾਂ ਦੀ ਕੁੱਲ ਆਮਦਨ ਦਾ 70.98 ਫੀਸਦੀ ਹਨ। ਅਗਿਆਤ ਸੋਮਿਆਂ ਤੋਂ ਪ੍ਰਾਪਤ 3377.41 ਕਰੋੜ ਰੁਪਏ ਵਿਚੋਂ ਚੋਣ ਬਾਂਡਾਂ ਰਾਹੀਂ ਪ੍ਰਾਪਤ ਆਮਦਨ 2993.826 ਕਰੋੜ ਰੁਪਏ ਹੈ, ਜੋ 88.663 ਫੀਸਦੀ ਬਣਦੀ ਹੈ।

ਇਹ ਵੀ ਪੜ੍ਹੋ : ਪ੍ਰੇਮੀ ਨੇ ਤੇਲ ਛਿੜਕ ਗਰਭਵਤੀ ਪ੍ਰੇਮਿਕਾ ਨੂੰ ਲਾਈ ਅੱਗ, ਡਿਲਿਵਰੀ ਦੇ ਬਾਅਦ ਹੀ ਹੋਈ ਨਵਜਾਤ ਦੀ ਮੌਤ

ਏ. ਡੀ. ਆਰ. ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 2004-05 ਅਤੇ 2019-20 ਦਰਮਿਆਨ ਰਾਸ਼ਟਰੀ ਪਾਰਟੀਆਂ ਨੇ ਅਗਿਆਤ ਸੋਮਿਆਂ ਤੋਂ 14651.53 ਕਰੋੜ ਰੁਪਏ ਹਾਸਲ ਕੀਤੇ। ਦਾਨ ਦੀ ਰਿਪੋਰਟ ਮੁਤਾਬਕ ਇਸ ਵਿਚ 20,000 ਤੋਂ ਵੱਧ ਦੇ ਦਾਨ ਦਾ ਹੀ ਵੇਰਵਾ ਹੈ। 2019-20 ਵਿਚ ਕੌਮੀ ਪਾਰਟੀਆਂ ਨੂੰ 3.18 ਕਰੋੜ ਰੁਪਏ ਨਕਦ ਮਿਲੇ। ਏ. ਡੀ. ਆਰ. ਦਾ ਕਹਿਣਾ ਹੈ ਕਿ 2004-05 ਅਤੇ 2019-20 ਦਰਮਿਆਨ ਕਾਂਗਰਸ ਅਤੇ ਐੱਨ. ਸੀ. ਪੀ. ਨੂੰ ਕੂਪਨਾਂ ਦੀ ਵਿਕਰੀ ਤੋਂ ਕੁੱਲ ਮਿਲਾ ਕੇ 4096.725 ਕਰੋੜ ਰੁਪਏ ਦੀ ਆਮਦਨ ਹੋਈ। ਅਗਿਆਤ ਸੋਮੇ ਅਜਿਹੀ ਆਮਦਨ ਹਨ, ਜਿਸ ਦਾ ਐਲਾਨ ਆਮਦਨ ਕਰ ਰਿਟਰਨ ਵਿਚ ਤਾਂ ਕੀਤਾ ਜਾਂਦਾ ਹੈ ਪਰ 20,000 ਤੋਂ ਘੱਟ ਦੇ ਚੰਦੇ ਦਾ ਜ਼ਿਕਰ ਨਹੀਂ ਹੁੰਦਾ। ਅਜਿਹੇ ਅਗਿਆਤ ਸੋਮਿਆਂ ਵਿਚ ਚੋਣ ਬਾਂਡਾਂ ਤੋਂ ਚੰਦੇ, ਕੂਪਨਾਂ ਦੀ ਵਿਕਰੀ, ਰਾਹਤ ਫੰਡ, ਵੱਖ-ਵੱਖ ਤਰ੍ਹਾਂ ਦੀ ਆਮਦਨ, ਸਵੈ-ਇੱਛੁਕ ਦਾਨ ਅਤੇ ਬੈਠਕਾਂ ਤੇ ਮੋਰਚਿਆਂ ਆਦਿ ਤੋਂ ਚੰਦਾ ਆਦਿ ਸ਼ਾਮਲ ਹੈ। ਸਵੈ-ਇੱਛੁਕ ਦਾਨ ਵਾਲੇ ਅਜਿਹੇ ਦਾਨਕਰਤਾਵਾਂ ਦਾ ਵੇਰਵਾ ਜਨਤਕ ਨਹੀਂ ਕੀਤਾ ਜਾਂਦਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News