ਧੀ ਜੰਮਣ ਦੀ ਖੁਸ਼ੀ ਗ਼ਮ ''ਚ ਬਦਲੀ, ਪਰਿਵਾਰ ਦੇ 3 ਜੀਆਂ ਨੇ ਚੁੱਕਿਆ ਖ਼ੌਫਨਾਕ ਕਦਮ

Monday, Jan 30, 2023 - 12:58 PM (IST)

ਧੀ ਜੰਮਣ ਦੀ ਖੁਸ਼ੀ ਗ਼ਮ ''ਚ ਬਦਲੀ, ਪਰਿਵਾਰ ਦੇ 3 ਜੀਆਂ ਨੇ ਚੁੱਕਿਆ ਖ਼ੌਫਨਾਕ ਕਦਮ

ਨਾਸਿਕ- ਮਹਾਰਾਸ਼ਟਰ ਦੇ ਨਾਸਿਕ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਪਰਿਵਾਰ ਦੇ 3 ਲੋਕਾਂ ਨੇ ਖ਼ੁਦਕੁਸ਼ੀ ਕਰ ਲਈ। ਪਿਤਾ, ਦਾਦਾ ਅਤੇ ਚਾਚੇ ਨੇ ਵੱਖ-ਵੱਖ ਕਮਰਿਆਂ ਵਿਚ ਖ਼ੁਦਕੁਸ਼ੀ ਕਰ ਲਈ। ਹੈਰਾਨੀ ਦੀ ਗੱਲ ਇਹ ਹੈ ਕਿ ਘਰ 'ਚ ਜਿਸ ਦਿਨ ਧੀ ਜਨਮੀ, ਉਸ ਦਿਨ ਇਸ ਪਰਿਵਾਰ ਦੇ 3 ਜੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਇਸ ਘਟਨਾ ਮਗਰੋਂ ਇਲਾਕੇ ਵਿਚ ਸਨਸਨੀ ਫੈਲ ਗਈ ਹੈ।

ਫ਼ਲਾਂ ਦਾ ਕਾਰੋਬਾਰ ਕਰਦਾ ਸੀ ਪਰਿਵਾਰ

ਇਹ ਮਾਮਲਾ ਸਤਪੁਰ ਦੇ ਰਾਧਾਕ੍ਰਿਸ਼ਨ ਨਗਰ ਇਲਾਕੇ ਦਾ ਹੈ। ਜਾਣਕਾਰੀ ਮੁਤਾਬਕ ਐਤਵਾਰ ਨੂੰ ਇੱਥੇ ਰਹਿਣ ਵਾਲੇ ਫ਼ਲ ਵਪਾਰੀ ਦੀਪਕ ਸ਼ਿਰੋਡੇ, ਪ੍ਰਸਾਦ ਸ਼ਿਰੋਡੇ ਅਤੇ ਰਾਕੇਸ਼ ਸ਼ਿਰੋਡੇ ਨੇ ਖ਼ੁਦਕੁਸ਼ੀ ਕਰ ਲਈ। ਸ਼ਿਰੋਡੇ ਪਰਿਵਾਰ ਫ਼ਲਾਂ ਦਾ ਕਾਰੋਬਾਰ ਕਰਦਾ ਸੀ। ਪੁਲਸ ਮੁਤਾਬਕ ਸ਼ਿਰੋਡੇ ਪਰਿਵਾਰ ਮੂਲ ਰੂਪ ਤੋਂ ਦੇਵਲਾ ਤਾਲੁਕਾ ਦੇ ਉਮਰਾਨੇ ਦਾ ਰਹਿਣ ਵਾਲਾ ਹੈ। ਪਿਛਲੇ 10 ਸਾਲ ਤੋਂ ਉਹ ਕਾਰੋਬਾਰ ਦੇ ਸਿਲਸਿਲੇ ਵਿਚ ਨਾਸਿਕ ਆਇਆ ਸੀ। ਉਨ੍ਹਾਂ ਦਾ ਘਰ ਰਾਧਾ ਕ੍ਰਿਸ਼ਨ ਨਗਰ ਇਲਾਕੇ 'ਚ ਹੈ। ਪਿਤਾ ਦੀਪਕ ਅਸ਼ੋਕ ਨਗਰ ਸਥਿਤ ਸਬਜ਼ੀ ਮੰਡੀ ਕੋਲ ਫ਼ਲ ਵੇਚਣ ਦਾ ਕੰਮ ਕਰਦੇ ਸਨ। ਉੱਥੇ ਹੀ ਉਨ੍ਹਾਂ ਦੇ ਪੁੱਤਰ ਪ੍ਰਸਾਦ ਅਤੇ ਰਾਕੇਸ਼ ਫ਼ਲ ਵੇਚਦੇ ਸਨ।

ਕਰਜ਼ 'ਚ ਡੁੱਬਿਆ ਸੀ ਪਰਿਵਾਰ 

ਸ਼ਿਰੋਡੇ ਪਰਿਵਾਰ ਆਰਥਿਕ ਸਥਿਤੀ ਖਰਾਬ ਹੋਣ ਕਾਰਨ ਕਰਜ਼ ਵਿਚ ਡੁੱਬਿਆ ਹੋਇਆ ਸੀ। ਇਸ ਲਈ ਉਹ ਤਣਾਅ 'ਚ ਸਨ। 29 ਜਨਵਰੀ ਦੀ ਦੁਪਹਿਰ 12 ਵਜੇ ਦੀਪਕ ਸ਼ਿਰੋਡੇ ਪਰਿਵਾਰ ਦੇ ਕੁਝ ਲੋਕ ਕਿਸੇ ਕੰਮ ਤੋਂ ਬਾਹਰ ਗਏ ਹੋਏ ਸਨ। ਇਸ ਦਰਮਿਆਨ ਪਿਤਾ ਅਤੇ ਦੋਹਾਂ ਪੁੱਤਰਾਂ ਨੇ ਇਹ ਕਦਮ ਚੁੱਕ ਲਿਆ। ਜਦੋਂ ਦੀਪਕ ਦੀ ਪਤਨੀ ਘਰ ਆਈ ਅਤੇ ਦਰਵਾਜ਼ਾ ਖੜਕਾਇਆ ਤਾਂ ਕਿਸੇ ਨੇ ਵੀ ਦਰਵਾਜ਼ਾ ਨਹੀਂ ਖੋਲ੍ਹਿਆ। ਉਨ੍ਹਾਂ ਨੇ ਆਂਢ-ਗੁਆਂਢ ਦੇ ਲੋਕਾਂ ਤੋਂ ਮਦਦ ਮੰਗੀ। ਦਰਵਾਜ਼ਾ ਤੋੜ ਕੇ ਜਦੋਂ ਉਹ ਲੋਕ ਘਰ ਦੇ ਅੰਦਰ ਦਾਖ਼ਲ ਹੋਏ ਤਾਂ ਮੰਜ਼ਰ ਵੇਖ ਕੇ ਦੰਗ ਰਹਿ ਗਏ। 

ਪ੍ਰਸਾਦ ਸ਼ਿਰੋਡੇ ਦੀ ਪਤਨੀ ਡਿਲੀਵਰੀ ਲਈ ਗਈ ਸੀ ਮੁੰਬਈ

ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵੱਡੇ ਪੁੱਤਰ ਪ੍ਰਸਾਦ ਦੀ ਪਤਨੀ ਗਰਭਵਤੀ ਹੋਣ ਕਾਰਨ ਮੁੰਬਈ ਚਲੀ ਗਈ ਸੀ। ਅੱਜ ਸਵੇਰੇ ਹੀ ਉਨ੍ਹਾਂ ਦੀ ਡਿਲੀਵਰੀ ਹੋਈ ਹੈ। ਉਨ੍ਹਾਂ ਨੇ ਇਕ ਧੀ ਨੂੰ ਜਨਮ ਦਿੱਤਾ। ਸ਼ਿਰੋਡੇ ਪਰਿਵਾਰ 'ਚ ਲਕਸ਼ਮੀ ਆਉਣ ਦੀ ਖ਼ਬਰ ਹਰ ਪਾਸੇ ਫੈਲ ਗਈ। ਹਾਲਾਂਕਿ ਖੁਸ਼ੀ ਦੇ ਇਸ ਮੌਕੇ 'ਤੇ ਇਨ੍ਹਾਂ ਤਿੰਨਾਂ ਨੇ ਇਕ ਬਹੁਤ ਹੀ ਦਿਲ ਦਹਿਲਾਉਣ ਵਾਲਾ ਫ਼ੈਸਲਾ ਲਿਆ, ਜਿਸ ਤੋਂ ਹਰ ਕੋਈ ਹੈਰਾਨ ਹੈ।
 


author

Tanu

Content Editor

Related News