ਸਮਾਜਿਕ ਜੁੜਾਵ ਨੂੰ ਡੂੰਘਾ ਕਰਨ ਦਾ ਸ਼ਾਨਦਾਰ ਮਾਧਿਅਮ ਹੈ ਰੇਡੀਓ : ਨਰਿੰਦਰ ਮੋਦੀ

02/13/2021 11:03:15 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ 'ਵਿਸ਼ਵ ਰੇਡੀਓ ਦਿਵਸ' ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਰੇਡੀਓ ਸਮਾਜਿਕ ਜੁੜਾਵ ਨੂੰ ਡੂੰਘਾ ਕਰਨ ਦਾ ਇਕ ਸ਼ਾਨਦਾਰ ਮਾਧਿਅਮ ਹੈ। ਮੋਦੀ ਨੇ ਟਵੀਟ ਕੀਤਾ ਕਿ ਉਨ੍ਹਾਂ ਨੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ 'ਮਨ ਕੀ ਬਾਤ' ਰੇਡੀਓ ਪ੍ਰੋਗਰਾਮ ਦਾ ਸਕਾਰਾਤਮਕ ਪ੍ਰਭਾਵ ਖ਼ੁਦ ਮਹਿਸੂਸ ਕੀਤਾ ਹੈ। 

PunjabKesariਪ੍ਰਧਾਨ ਮੰਤਰੀ ਨੇ ਕਿਹਾ,''ਵਿਸ਼ਵ ਰੇਡੀਓ ਦਿਵਸ ਦੀਆਂ ਸ਼ੁੱਭਕਾਮਨਾਵਾਂ। ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸ਼ੁੱਭਕਾਮਨਾਵਾਂ। ਰੇਡੀਓ ਨੂੰ ਨਵੀਨ ਵਿਸ਼ੇ ਵਸਤੂ ਅਤੇ ਸੰਗੀਤ ਮੁਹੱਈਆ ਕਰਵਾਉਣ ਵਾਲੇ ਪ੍ਰਸ਼ੰਸਾ ਦੇ ਪਾਤਰ ਹਨ। ਇਹ ਸਮਾਜਿਕ ਜੁੜਾਵ ਨੂੰ ਡੂੰਘਾ ਕਰਨ ਦਾ ਇਕ ਸ਼ਾਨਦਾਰ ਮਾਧਿਅਮ ਹੈ। ਮੈਂ 'ਮਨ ਕੀ ਬਾਤ' ਕਾਰਨ ਰੇਡੀਓ ਦਾ ਸਕਾਰਾਤਮਕ ਪ੍ਰਭਾਵ ਖ਼ੁਦ ਮਹਿਸੂਸ ਕੀਤਾ ਹੈ।'' ਦੁਨੀਆ ਭਰ 'ਚ 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਦੇ ਰੂਪ 'ਚ ਮਨਾਇਆ ਜਾਂਦਾ ਹੈ।


DIsha

Content Editor

Related News