ਵਾਰਾਣਸੀ ਪੁੱਜਦੇ ਹੀ PM ਮੋਦੀ ਨੇ ਕਮਿਸ਼ਨਰ ਤੋਂ ਲਈ ਜਬਰ ਜ਼ਿਨਾਹ ਕੇਸ ਦੀ ਜਾਣਕਾਰੀ, ਕਿਹਾ- ਦੋਸ਼ੀਆਂ ''ਤੇ ਹੋਵੇ ਸਖ਼ਤ ਐਕਸ਼ਨ
Friday, Apr 11, 2025 - 11:19 AM (IST)

ਲਖਨਊ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਇਕ ਦਿਨ ਦੌਰੇ 'ਤੇ ਵਾਰਾਣਸੀ ਪਹੁੰਚੇ ਅਤੇ ਅਧਿਕਾਰੀਆਂ ਤੋਂ ਕੁਝ ਦਿਨ ਪਹਿਲਾਂ ਹੋਈ ਜਬਰ ਜ਼ਿਨਾਹ ਦੀ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਸੂਚਨਾ ਨਿਰਦੇਸ਼ਕ ਸ਼ਿਸ਼ਿਰ ਨੇ ਇਕ ਬਿਆਨ 'ਚ ਦੱਸਿਆ ਕਿ ਪ੍ਰਧਾਨ ਮੰਤਰੀ ਅੱਜ ਵਾਰਾਣਸੀ ਦੇ ਇਕ ਦਿਨਾ ਦੌਰੇ 'ਤੇ ਆਏ ਹਨ।
ਇਹ ਵੀ ਪੜ੍ਹੋ : ਖ਼ਰਾਬ ਪੱਖੇ ਨੇ ਬਣਾ ਦਿੱਤੀ ਜੋੜੀ! ਔਰਤ ਨੇ ਠੀਕ ਕਰਨ ਵਾਲੇ ਇਲੈਕਟ੍ਰੀਸ਼ੀਅਨ ਨਾਲ ਕਰਵਾਇਆ ਵਿਆਹ
ਉਨ੍ਹਾਂ ਨੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਵਾਰਾਣਸੀ ਦੇ ਪੁਲਸ ਕਮਿਸ਼ਨਰ, ਡਿਵੀਜ਼ਨਲ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀ ਤੋਂ ਕੁਝ ਦਿਨ ਪਹਿਲਾਂ ਸ਼ਹਿਰ 'ਚ ਵਾਪਰੀ ਜਬਰ ਜ਼ਿਨਾਹ ਦੀ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਉਨ੍ਹਾਂ ਨੇ ਸਾਰੇ ਦੋਸ਼ੀਆਂ ਦੀ ਜਲਦ ਪਛਾਣ ਕਰ ਕੇ ਉਨ੍ਹਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਕਰਨ ਲਈ ਕਿਹਾ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾ ਦੁਬਾਰਾ ਨਾ ਹੋਵੇ।
ਇਹ ਵੀ ਪੜ੍ਹੋ : 3 ਬੱਚਿਆਂ ਦੀ ਮਾਂ ਨੇ ਬਦਲਿਆ ਧਰਮ, 12ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਵਿਆਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8