ਫੌਜ ਦੇ ਜਵਾਨਾਂ ਕਾਰਨ ਹੀ ਅਸੀਂ ਤਿਉਹਾਰ ਮਨ੍ਹਾ ਪਾਉਂਦੇ ਹਾਂ : ਨਰਿੰਦਰ ਮੋਦੀ

10/24/2019 5:28:02 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ। ਮੋਦੀ ਨੇ ਵਰਕਰਾਂ ਨੂੰ ਨਮੋ ਐਪ ਰਾਹੀਂ ਸੰਬਧਨ ਕੀਤਾ। ਮੋਦੀ ਨੇ ਕਿਹਾ ਕਿ ਦੇਸ਼ 'ਚ ਇਸ ਸਮੇਂ ਤਿਉਹਾਰ ਦਾ ਵਾਤਾਵਰਣ ਹੈ। ਉਤਸ਼ਾਹ, ਉਮੰਗ ਦਾ ਮਾਹੌਲ ਹੈ, ਤੁਸੀਂ ਸਾਰੇ ਦੀਵਾਲੀ ਛਠ ਪੂਜਾ, ਵਰਗੇ ਤਿਉਹਾਰਾਂ ਦੀ ਤਿਆਰੀ 'ਚ ਜੁਟੇ ਹੋ। ਇਸ ਮੌਕੇ ਤੁਹਾਨੂੰ ਸਾਰਿਆਂ ਨੂੰ ਮਿਲਣਾ ਮੇਰੇ ਲਈ ਵੀ ਖਾਸ ਹੋ ਜਾਂਦਾ ਹੈ। ਵਰਕਰਾਂ ਨਾਲ ਮਿਲ ਕੇ ਮੇਰਾ ਉਤਸ਼ਾਹ ਵੀ ਵਧ ਜਾਂਦਾ ਹੈ।
 

ਫੌਜ ਦੇ ਜਵਾਨਾਂ ਕਾਰਨ ਹੀ ਅਸੀਂ ਤਿਉਹਾਰ ਮਨਾਉਂਦੇ ਹਾਂ
ਅੱਜ ਜਦੋਂ ਅਸੀਂ ਆਪਣਿਆਂ ਦਰਮਿਆਨ ਦੀਵਾਲੀ ਮਨ੍ਹਾ ਰਹੇ ਹਨ, ਉਦੋਂ ਉਨ੍ਹਾਂ ਲੱਖਾਂ ਵੀਰ ਬੇਟੇ-ਬੇਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸ਼ੁੱਭਕਾਮਨਾਵਾਂ ਦੇਣਾ ਸਾਡਾ ਕਰਤੱਵ ਬਣਦਾ ਹੈ। ਆਪਣੀਆਂ ਖੁਸ਼ੀਆਂ ਦਰਮਿਆਨ ਸਾਨੂੰ ਉਨ੍ਹਾਂ ਸਾਰਿਆਂ ਨੂੰ ਯਾਦ ਕਰਨਾ ਚਾਹੀਦਾ, ਜੋ ਸਾਡੇ ਲਈ ਜਿਉਂਦੇ ਅਤੇ ਜੂਝਦੇ ਹਨ। ਭਾਵੇਂ ਫੌਜ ਦਾ ਜਵਾਨ ਹੋਵੇ, ਨੀਮ ਫੌਜੀ ਫੋਰਸ ਹੋਵੇ, ਪੁਲਸ ਦੇ ਜਵਾਨ ਹੋਣ, ਐੱਨ.ਡੀ.ਆਰ.ਐੱਫ. ਦੇ ਜਵਾਨ ਹੋਣ ਜਾਂ ਛੋਟੇ-ਛੋਟੇ ਕਰਮਚਾਰੀ ਹੋਣ, ਇਨ੍ਹਾਂ ਸਾਰਿਆਂ ਦਾ ਯੋਗਦਾਨ ਸਾਡੀਆਂ ਖੁਸ਼ੀਆਂ ਨੂੰ ਚਾਰ ਗੁਣਾ ਕਰ ਦਿੰਦਾ ਹੈ। ਇਨ੍ਹਾਂ ਕਾਰਨ ਅਸੀਂ ਤਿਉਹਾਰ ਮਨ੍ਹਾ ਪਾਉਂਦੇ ਹਾਂ।
 

ਕਾਮੇਸ਼ਵਰ ਨਾਰਾਇਣ ਸਿੰਘ ਨੂੰ ਕੀਤਾ ਯਾਦ
ਪੀ.ਐਮ. ਮੋਦੀ ਨੇ ਕਿਹਾ ਕਿ ਤੁਸੀਂ ਭਾਜਪਾ ਵਰਕਰ ਵਿਕਾਸ ਦੇ ਕਈ ਪ੍ਰਾਜੈਕਟਾਂ ਨੂੰ ਜਿਸ ਤਰ੍ਹਾਂ ਵਾਰਾਣਸੀ 'ਚ ਜ਼ਮੀਨ 'ਤੇ ਉਤਾਰਨ 'ਚ ਮਦਦ ਕਰ ਰਹੇ ਹੋ, ਉਹ ਵੀ ਮੇਰੇ ਲਈ ਬਹੁਤ ਸੰਤੋਸ਼ ਅਤੇ ਮਾਣ ਦਾ ਵਿਸ਼ਾ ਹੈ। ਕਾਸ਼ੀ 'ਚ ਹੋ ਰਹੀ ਤਬਦੀਲੀ ਦਾ ਲਾਭ ਸਿਰਫ਼ ਵਾਰਾਣਸੀ ਨੂੰ ਹੀ ਨਹੀਂ ਸਗੋਂ ਨੇੜੇ-ਤੇੜੇ ਦੇ ਖੇਤਰਾਂ ਨੂੰ ਵੀ ਹੋ ਰਿਹਾ ਹੈ। ਮੋਦੀ ਨੇ ਜਨਸੰਘ ਦੇ ਸਮੇਂ ਤੋਂ ਸੰਗਠਨ ਲਈ ਕੰਮ ਕਰਨ ਵਾਲੀ ਵਾਰਾਣਸੀ ਸੇਵਾਪੁਰੀ ਵਿਧਾਨ ਸਭਾ ਦੇ ਵਰਕਰ ਕਾਮੇਸ਼ਵਰ ਨਾਰਾਇਣ ਸਿੰਘ ਨੂੰ ਯਾਦ ਕਰਦੇ ਹੋਏ ਕਿਹਾ ਕਿ ਸ਼੍ਰੀਮਾਨ ਕਾਮੇਸ਼ਵਰ ਨਾਰਾਇਣ ਜੀ ਪਿਛਲੇ 10 ਅਕਤੂਬਰ ਨੂੰ ਸਾਨੂੰ ਛੱਡ ਕੇ ਚੱਲੇ ਗਏ, ਮੈਂ ਉਨ੍ਹਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਭੇਟ ਕਰਦਾ ਹਾਂ।
 

ਗੰਗਾ ਘਾਟਾਂ 'ਤੇ ਸਫ਼ਾਈ ਤੇ ਲਾਈਟਿੰਗ ਨੇ ਸੈਲਾਨੀਆਂ ਦਾ ਮਨ ਮੋਹਿਆ
ਮੋਦੀ ਨੇ ਕਿਹਾ ਕਿ ਵਾਰਾਣਸੀ 'ਚ ਜਿਸ ਤਰ੍ਹਾਂ ਗੰਗਾ ਘਾਟਾਂ ਅਤੇ ਸੜਕਾਂ 'ਤੇ ਸਫ਼ਾਈ ਅਤੇ ਲਾਈਟਿੰਗ ਦਾ ਕੰਮ ਹੋਇਆ ਹੈ, ਉਸ ਨੇ ਉੱਥੇ ਆਉਣ ਵਾਲੇ ਸੈਲਾਨੀਆਂ ਦਾ ਮਨ ਮੋਹ ਲਿਆ ਹੈ। ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਕਾਸ਼ੀ 'ਚ ਹੋ ਰਹੀ ਤਬਦੀਲੀ ਦਾ ਲਾਭ ਕਾਸ਼ੀ ਦੇ ਨਾਲ-ਨਾਲ ਨੇੜੇ-ਤੇੜੇ ਦੇ ਖੇਤਰਾਂ ਨੂੰ ਵੀ ਹੋ ਰਿਹਾ ਹੈ। ਪੀ.ਐੱਮ. ਮੋਦੀ ਨੇ ਕਿਹਾ,''ਕਾਸ਼ੀ ਵਿਸ਼ਵਨਾਥ ਧਾਮ ਮੈਂ ਨਹੀਂ ਬਣਾ ਰਿਹਾ ਹਾਂ, ਇਹ ਕੰਮ ਕੋਈ ਨਹੀਂ ਕਰ ਸਕਦਾ, ਇਹ ਸਭ ਤਾਂ ਭੋਲੇ ਬਾਬਾ ਦੇ ਆਸ਼ੀਰਵਾਦ ਨਾਲ ਹੋ ਰਿਹਾ ਹੈ। ਇੰਨਾ ਵੱਡਾ ਕੰਮ ਸਿਰਫ਼ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਸੰਭਵ ਨਹੀਂ ਹੋ ਰਿਹਾ ਹੈ ਸਗੋਂ ਇਸ 'ਚ 300 ਪਰਿਵਾਰਾਂ ਨੇ ਆਪਣੀ ਪੁਸ਼ਤੈਨੀ ਜਾਇਦਾਦ ਨੂੰ ਸੌਂਪ ਕੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਅੱਜ ਲਗਭਗ 40 ਹਜ਼ਾਰ ਵਰਗ ਮੀਟਰ ਖੇਤਰ 'ਚ ਜੋ ਕੰਮ ਹੋ ਰਿਹਾ ਹੈ, ਉਹ ਬਿਨਾਂ ਕਾਸ਼ੀਵਾਸੀਆਂ ਦੇ ਸਹਿਯੋਗ ਨਾਲ ਸੰਭਵ ਨਹੀਂ ਸੀ।''
 

ਮੰਦਰ ਸਾਡੀ ਆਸਥਾ ਦੇ ਕੇਂਦਰ
ਮੋਦੀ ਨੇ ਕਿਹਾ ਕਿ ਮੰਦਰ ਸਿਰਫ਼ ਭਗਵਾਨ ਦੀ ਪੂਜਾ ਦੇ ਸਥਾਨ ਹੀ ਨਹੀਂ ਹੁੰਦੇ ਸਗੋਂ ਉਹ ਸਾਡੀ ਆਸਥਾ ਦੇ ਕੇਂਦਰ ਹੁੰਦੇ ਹਨ, ਸਾਡੇ ਭਗਤੀ ਭਾਵ ਦੇ ਸੈਂਟਰ ਹੁੰਦੇ ਹਨ। ਭਾਵੇਂ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੋਵੇ ਜਾਂ ਕੋਈ ਹੋਰ ਮੰਦਰ, ਇੱਥੇ ਆ ਕੇ ਹਰ ਕਿਸੇ ਦੇ ਮਨ 'ਚ ਸਕਾਰਾਤਮਕਤਾ ਦਾ ਸੰਚਾਰ ਹੁੰਦਾ ਹੈ।


DIsha

Content Editor

Related News