ਬ੍ਰਿਟੇਨ ਨੇ PM ਮੋਦੀ ਨੂੰ ਦਿੱਤਾ ਜੀ-7 ਸੰਮਲੇਨ ਦਾ ਸੱਦਾ

Sunday, Jan 17, 2021 - 05:28 PM (IST)

ਨਵੀਂ ਦਿੱਲੀ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-7 ਸਿਖਰ ਸੰਮੇਲਨ 'ਚ ਮਹਿਮਾਨ ਦੇ ਤੌਰ 'ਤੇ ਸੱਦਾ ਦਿੱਤਾ ਹੈ। ਜੀ-7 ਸਿਖਰ ਸੰਮੇਲਨ ਇਸ ਵਾਰ ਕਾਰਨਵਾਲ 'ਚ ਜੂਨ 'ਚ ਆਯੋਜਿਤ ਹੋਵੇਗਾ। ਸਿਖਰ ਸੰਮੇਲਨ 'ਚ ਕੋਰੋਨਾ ਵਾਇਰਸ ਮਹਾਮਾਰੀ, ਜਲਵਾਯੂ ਤਬਦੀਲੀ ਅਤੇ ਮੁਕਤ ਵਪਾਰ ਵਰਗੇ ਗਲੋਬਲ ਮੁੱਦਿਆਂ 'ਤੇ ਚਰਚਾ ਕਰੇਗਾ। 

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਜੀ-7 ਤੋਂ ਪਹਿਲਾਂ ਭਾਰਤ ਦੀ ਯਾਤਰਾ 'ਤੇ ਆ ਸਕਦੇ ਹਨ। ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਭਾਰਤ ਅਤੇ ਬ੍ਰਿਟੇਨ ਵਿਚਾਲੇ ਸਹਿਯੋਗ ਵਧਣ 'ਤੇ ਜ਼ੋਰ ਦਿੰਦੇ ਹੋਏ ਬਿਆਨ 'ਚ ਕਿਹਾ ਗਿਆ ਹੈ ਕਿ ਦੁਨੀਆ ਦੀ ਫਾਰਮੇਸੀ ਦੇ ਰੂਪ 'ਚ ਭਾਰਤ ਪਹਿਲਾਂ ਤੋਂ ਹੀ ਦੁਨੀਆ ਨੂੰ 50 ਫੀਸਦੀ ਤੋਂ ਵੱਧ ਵੈਕਸੀਨ ਦੀ ਸਪਲਾਈ ਕਰਦਾ ਹੈ। ਯੂਨਾਈਟੇਡ ਕਿੰਗਡਮ ਅਤੇ ਭਾਰਤ ਨੇ ਕੋਰੋਨਾ ਵਰਗੀ ਮਹਾਮਾਰੀ ਦੌਰਾਨ ਇਕੱਠੇ ਮਿਲ ਕੇ ਕੰਮ ਕੀਤਾ ਹੈ। ਸਾਡੇ ਪ੍ਰਧਾਨ ਮੰਤਰੀ ਲਗਾਤਾਰ ਗੱਲਬਾਤ ਕਰਦੇ ਰਹਿੰਦੇ ਹਨ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਜੀ-7 ਸੰਮੇਲਨ ਤੋਂ ਪਹਿਲਾਂ ਉਹ ਭਾਰਤ ਦਾ ਦੌਰਾ ਕਰਨਗੇ। ਇਸ  ਵਾਰ ਜੀ-7 ਦੇ ਸਿਖਰ ਸੰਮੇਲਨ 'ਚ ਭਾਰਤ ਤੋਂ ਇਲਾਵਾ ਆਸਟ੍ਰੇਲੀਆ ਅਤੇ ਦੱਖਣ ਕੋਰੀਆ ਨੂੰ ਵੀ ਮਹਿਮਾਨ ਦੇ ਤੌਰ 'ਤੇ ਬੁਲਾਇਆ ਗਿਆ ਹੈ। ਨਾਲ ਹੀ ਇਹ ਵੀ ਯਕੀਨੀ ਕਰਨਗੇ ਕਿ ਹਰ ਜਗ੍ਹਾ ਲੋਕ ਖੁੱਲ੍ਹੇ ਵਪਾਰ, ਤਕਨੀਕੀ ਤਬਦੀਲੀ ਅਤੇ ਵਿਗਿਆਨੀ ਖੋਜ ਤੋਂ ਫ਼ਾਇਦਾ ਚੁੱਕ ਸਕੇ।

ਕੀ ਹੈ ਜੀ-7?
ਜੀ-7 ਦੁਨੀਆ ਦੀ 7 ਸਭ ਤੋਂ ਵੱਡੀ ਵਿਕਸਿਤ ਅਰਥ ਵਿਵਸਥਾ ਵਾਲੇ ਦੇਸ਼ਾਂ ਦਾ ਸਮੂਹ ਹੈ, ਜਿਸ 'ਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਾਪਾਨ, ਬ੍ਰਿਟੇਨ ਅਤੇ ਅਮਰੀਕਾ ਸ਼ਾਮਲ ਹਨ। ਇਸ ਨੂੰ ਗਰੁੱਪ ਆਫ਼ ਸੇਵਨ ਵੀ ਕਹਿੰਦੇ ਹਨ। ਸ਼ੁਰੂਆਤ 'ਚ ਇਹ 6 ਦੇਸ਼ਾਂ ਦਾ ਸਮੂਹ ਸੀ, ਜਿਸ ਦੀ ਪਹਿਲੀ ਬੈਠਕ 1975 'ਚ ਹੋਈ ਸੀ ਪਰ ਇਕ ਸਾਲ ਬਾਅਦ ਹੀ ਯਾਨੀ 1976 'ਚ ਇਸ ਗਰੁੱਪ 'ਚ ਕੈਨੇਡਾ ਸ਼ਾਮਲ ਹੋ ਗਿਆ। ਹਰ ਇਕ ਮੈਂਬਰ ਦੇਸ਼ ਵਾਰੀ-ਵਾਰੀ ਨਾਲ ਇਸ ਗਰੁੱਪ ਦੀ ਪ੍ਰਧਾਨਗੀ ਕਰਦਾ ਹੈ ਅਤੇ ਸਾਲਾਨਾ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News