ਟੂਲਕਿੱਟ ਨੂੰ ਲੈ ਕੇ PM ਮੋਦੀ ਦਾ ਹਮਲਾ, ਭਾਰਤੀ ਚਾਹ ਨੂੰ ਬਦਨਾਮ ਕਰਨ ਲਈ ਵਿਦੇਸ਼ਾਂ ਤੋਂ ਹੀ ਰਹੀ ਸਾਜ਼ਿਸ਼

Sunday, Feb 07, 2021 - 02:11 PM (IST)

ਟੂਲਕਿੱਟ ਨੂੰ ਲੈ ਕੇ PM ਮੋਦੀ ਦਾ ਹਮਲਾ, ਭਾਰਤੀ ਚਾਹ ਨੂੰ ਬਦਨਾਮ ਕਰਨ ਲਈ ਵਿਦੇਸ਼ਾਂ ਤੋਂ ਹੀ ਰਹੀ ਸਾਜ਼ਿਸ਼

ਆਸਾਮ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਐਤਵਾਰ ਨੂੰ ਆਸਾਮ ਦੌਰੇ 'ਤੇ ਹਨ, ਇੱਥੇ ਉਨ੍ਹਾਂ ਨੇ ਸੋਨਿਤਪੁਰ ਜ਼ਿਲ੍ਹੇ ਦੇ ਢੇਕਿਆਜੁਲੀ 'ਚ ਅਸੋਮ ਮਾਲਾ' ਪ੍ਰੋਗਰਾਮ ਨੂੰ ਲਾਂਚ ਕੀਤਾ। ਪ੍ਰੋਗਰਾਮ 'ਚ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਵੀ ਮੌਜੂਦ ਰਹੇ। ਪ੍ਰੋਗਰਾਮ ਤੋਂ ਬਾਅਦ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਪੀ.ਐੱਮ. ਮੋਦੀ ਨੇ ਟੂਲਕਿੱਟ ਖ਼ੁਲਾਸੇ 'ਤੇ ਵੱਡਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਯੋਜਨਕਾਰੀ ਦੁਨੀਆ ਭਰ 'ਚ ਭਾਰਤੀ ਚਾਹ ਦੀ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

PunjabKesari

ਪੀ.ਐੱਮ. ਮੋਦੀ ਨੇ ਖੇਤੀ ਅੰਦੋਲਨ ਦੇ ਟੂਲਕਿੱਟ ਖ਼ੁਲਾਸੇ ਤੋਂ ਬਾਅਦ ਜਨਸਭਾ ਨੂੰ ਕਿਹਾ ਕਿ ਜੋ ਲੋਕ ਭਾਰਤ ਨੂੰ ਬਦਨਾਮ ਕਰਨ ਦੀ ਸਾਜਿਸ਼ ਕਰ ਰਹੇ ਹਨ, ਉਹ ਇੰਨੀ ਹੇਠਾਂ ਡਿੱਗ ਗਏ ਹਨ ਕਿ ਉਹ ਭਾਰਤੀ ਚਾਹ ਤੱਕ ਨਹੀਂ ਬਖ਼ਸ਼ ਰਹੇ ਹਨ। ਉਨ੍ਹਾਂ ਕਿਹਾ ਕਿ ਯੋਜਨਾਕਾਰੀ ਦੁਨੀਆ ਭਰ 'ਚ ਭਾਰਤੀ ਚਾਹ ਦੀ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਨੇ ਗਰੇਟਾ ਥਨਬਰਗ ਦੇ ਟੂਲਕਿੱਟ ਖ਼ੁਲਾਸੇ 'ਤੇ ਬੋਲਦੇ ਹੋਏ ਕਿਹਾ ਕਿ ਕੁਝ ਦਸਤਾਵੇਜ਼ ਸਾਹਮਣੇ ਆਏ ਹਨ, ਜਿਸ ਤੋਂ ਇਹ ਖ਼ੁਲਾਸਾ ਹੁੰਦਾ ਹੈ ਕਿ ਵਿਦੇਸ਼ 'ਚ ਬੈਠੀਆਂ ਤਾਕਤਾਂ ਚਾਹ ਨਾਲ ਭਾਰਤ ਦੀ ਜੋ ਪਛਾਣ ਜੁੜੀ ਹੈ, ਉਸ 'ਤੇ ਹਮਲਾ ਕਰਨ ਦੀ ਫਿਰਾਕ 'ਚ ਹਨ। ਉਨ੍ਹਾਂ ਕਿਹਾ,''ਮੈਂ ਆਸਾਮ ਦੀ ਧਰਤੀ ਤੋਂ ਯੋਜਨਾਕਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਜਿੰਨੀ ਮਰਜ਼ੀ ਯੋਜਨਾ ਬਣਾ ਲੈਣ, ਦੇਸ਼ ਇਨ੍ਹਾਂ ਦੀਆਂ ਨਾਪਾਕ ਯੋਜਨਾਵਾਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਭਾਰਤ ਦੀ ਚਾਹ 'ਤੇ ਕੀਤੇ ਜਾ ਰਹੇ ਹਮਲਿਆਂ 'ਚ ਇੰਨੀ ਤਾਕਤ ਨਹੀਂ ਹੈ, ਉਹ ਸਾਡੇ ਚਾਹ ਦੇ ਬਗੀਚਿਆਂ 'ਚ ਕੰਮ ਕਰਨ ਵਾਲੇ ਲੋਕਾਂ ਦੀ ਮਿਹਨਤ ਦਾ ਮੁਕਾਬਲਾ ਕਰ ਸਕਣ।

ਪ੍ਰਧਾਨ ਮੰਤਰੀ ਦਾ 16 ਦਿਨਾਂ 'ਚ ਆਸਾਮ ਅਤੇ ਬੰਗਾਲ 'ਚ ਦੂਜਾ ਦੌਰਾ ਹੈ। ਸੂਬੇ ਦੇ ਰਾਜਮਾਰਗਾਂ ਅਤੇ ਮੁੱਖ ਜ਼ਿਲ੍ਹਿਆਂ ਦੀਆਂ ਸੜਕਾਂ ਨੂੰ ਵਿਕਸਿਤ ਕਰਨ ਵਾਲੇ 'ਅਸੋਮ ਮਾਲਾ' ਯੋਜਨਾ ਦੀ ਸ਼ੁਰੂਆਕ ਰੀਕੀ। ਅਸੋਮ ਮਾਲਾ ਪ੍ਰਾਜੈਕਟ ਦੇ ਅਧੀਨ ਸੂਬੇ ਦੀਆਂ ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਉਤਸ਼ਾਹ ਮਿਲੇਗਾ। ਜਿਸ ਨਾਲ ਸੂਬੇ ਦੀ ਕਨੈਕਟਿਵਿਟੀ 'ਚ ਸੁਧਾਰ ਹੋਵੇਗਾ। 


author

DIsha

Content Editor

Related News