''ਪੀ.ਐੱਮ. ਮੋਦੀ ਦਾ ਕੋਈ ਵੰਸ਼ ਨਹੀਂ, ਇਸ ਲਈ ਕਰ ਰਹੇ ਅਜਿਹੀ ਰਾਜਨੀਤੀ''

03/20/2019 12:07:21 PM

ਪਟਨਾ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਸਿਆਸੀ ਹੱਲਚੱਲ ਤੇਜ਼ ਹੋ ਗਈ ਹੈ। ਚੋਣਾਵੀ ਮੌਸਮ 'ਚ ਵੰਸ਼ਵਾਦ 'ਤੇ ਪੀ.ਐੱਮ. ਨਰਿੰਦਰ ਮੋਦੀ ਦੇ ਬਲਾਗ 'ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਤਾਰਿਕ ਅਨਵਰ ਨੇ ਵੀ ਪਲਟਵਾਰ ਕੀਤਾ ਹੈ। ਤਾਰਿਕ ਅਨਵਰ ਨੇ ਇਕ ਵਿਵਾਦਪੂਰਨ ਟਿੱਪਣੀ ਕਰਦੇ ਹੋਏ ਕਿਹਾ ਕਿ ਪੀ.ਐੱਮ. ਨੇ ਇਹ ਬਿਆਨ ਇਸ ਲਈ ਦਿੱਤਾ ਹੈ, ਕਿਉਂਕਿ ਉਨ੍ਹਾਂ ਦਾ ਖੁਦ ਦਾ ਕੋਈ ਵੰਸ਼ ਨਹੀਂ ਹੈ। ਉੱਥੇ ਹੀ ਪ੍ਰਿਯੰਕਾ ਨੇ ਕਿਹਾ,''ਉਹ ਸਾਨੂੰ ਜਿੰਨੇ ਤਸੀਹੇ ਦੇਣਗੇ, ਅਸੀਂ ਓਨੇ ਹੀ ਜ਼ੋਰ ਨਾਲ ਲੜਾਂਗੇ। ਉਨ੍ਹਾਂ ਖਿਲਾਫ ਬੋਲਣ ਵਾਲੇ ਲੋਕ ਉਨ੍ਹਾਂ ਤੋਂ ਡਰਦੇ ਹਨ ਪਰ ਅਸੀਂ ਨਹੀਂ ਡਰਦੇ।''PunjabKesariਵੰਸ਼ਵਾਦ ਦੀ ਰਾਜਨੀਤੀ 'ਤੇ ਕੀਤਾ ਸੀ ਬਲਾਗ ਪੋਸਟ
ਪੀ.ਐੱਮ. ਨੇ ਆਪਣੇ ਬਲਾਗ ਨੂੰ ਪੋਸਟ ਕਰਦੇ ਹੋਏ ਆਪਣੇ ਟਵੀਟ 'ਚ ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਿਆ ਸੀ। ਪੀ.ਐੱਮ. ਨੇ ਟਵੀਟ 'ਚ ਲਿਖਿਆ,''ਵੰਸ਼ਵਾਦ ਦੀ ਰਾਜਨੀਤੀ ਨਾਲ ਸਭ ਤੋਂ ਵਧ ਨੁਕਸਾਨ ਸੰਸਥਾਵਾਂ ਨੂੰ ਹੋਇਆ ਹੈ। ਪ੍ਰੈੱਸ ਤੋਂ ਪਾਰਲੀਆਮੈਂਟ ਤੱਕ, ਸੋਲਜ਼ਰਸ ਤੋਂ ਲੈ ਕੇ ਫਰੀ ਸਪੀਚ ਤੱਕ, ਸੰਵਿਧਾਨ ਤੋਂ ਲੈ ਕੇ ਕੋਰਟ ਤੱਕ, ਕੁਝ ਵੀ ਨਹੀਂ ਛੱਡਿਆ।''

ਮੋਦੀ ਨੇ ਆਪਣਾ ਵੰਸ਼ ਨਹੀਂ ਵਧਾਉਣਾ
ਪੀ.ਐੱਮ. ਮੋਦੀ ਦੇ ਇਸ ਬਲਾਗ 'ਤੇ ਤੰਜ਼ ਕੱਸਦੇ ਹੋਏ ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਤਾਰਿਕ ਅਨਵਰ ਨੇ ਕਿਹਾ,''ਨਰਿੰਦਰ ਮੋਦੀ ਸ਼ਾਇਦ ਇਹ ਗੱਲ ਇਸ ਲਈ ਬੋਲ ਰਹੇ ਹਨ, ਕਿਉਂਕਿ ਉਨ੍ਹਾਂ ਦਾ ਕੋਈ ਵੰਸ਼ ਰਿਹਾ ਹੀ ਨਹੀਂ। ਜਿਸ ਦਾ ਕੋਈ ਵੰਸ਼ ਨਾ ਹੋਵੇ, ਉਹ ਅਜਿਹੀਆਂ ਗੱਲਾਂ ਕਿਵੇਂ ਕਹਿ ਸਕਦਾ ਹੈ। ਦੁਨੀਆ ਦਾ ਅਜਿਹਾ ਕੋਈ ਦੇਸ਼ ਨਹੀਂ, ਜਿੱਥੇ ਵੰਸ਼ ਨੂੰ ਅੱਗੇ ਨਹੀਂ ਵਧਾਇਆ ਜਾਂਦਾ ਹੈ। ਹਰ ਪ੍ਰਫੇਸ਼ਨ 'ਚ ਲੋਕ ਆਪਣੇ ਵੰਸ਼ ਨੂੰ ਅੱਗੇ ਵਧਾਉਂਦੇ ਅਤੇ ਰਾਜਨੀਤੀ 'ਚ ਵੀ ਲੋਕ ਅਜਿਹੇ ਹੀ ਆਉਂਦੇ ਹਨ ਪਰ ਉਨ੍ਹਾਂ ਦਾ ਯੋਗਦਾਨ ਦੇਖਿਆ ਜਾਂਦਾ ਹੈ, ਕਿਉਂਕਿ ਮੋਦੀ ਨੇ ਰਾਜਨੀਤੀ 'ਚ ਆਪਣਾ ਵੰਸ਼ ਨਹੀਂ ਵਧਾਉਣਾ ਹੈ, ਇਸ ਲਈ ਉਹ ਅਜਿਹੀਆਂ ਗੱਲ ਕਰ ਰਹੇ ਹਨ।


DIsha

Content Editor

Related News