ਸੁਪਰੀਮ ਕੋਰਟ PM ਮੋਦੀ ਦੀ ਚੋਣ ਵਿਰੁੱਧ ਦਾਇਰ BSF ਦੇ ਸਾਬਕਾ ਜਵਾਨ ਦੀ ਪਟੀਸ਼ਨ ਖਾਰਜ ਕੀਤੀ

11/24/2020 2:49:41 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਰਾਣਸੀ ਤੋਂ ਚੋਣ ਵਿਰੁੱਧ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਖਾਰਜ ਕਰ ਦਿੱਤਾ। ਬੀ.ਐੱਸ.ਐੱਫ. ਦੇ ਸਾਬਕਾ ਜਵਾਨ ਤੇਜ ਬਹਾਦਰ ਵਲੋਂ ਦਾਖ਼ਲ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਖਾਰਜ ਕਰਦੇ ਹੋਏ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਚੀਫ਼ ਜਸਟਿਸ ਐੱਸ.ਏ. ਬੋਬੜੇ, ਜੱਜ ਏ.ਐੱਸ. ਬੋਪੰਨਾ ਅਤੇ ਜੱਜ ਵੀ. ਰਾਮਾਸੁਬਰਮਣੀਅਨ ਦੀ ਬੈਂਚ ਨੇ 18 ਨਵੰਬਰ ਨੂੰ ਤੇਜ ਬਹਾਦਰ ਦੀ ਅਪੀਲ 'ਤੇ ਸੁਣਵਾਈ ਕੀਤੀ ਸੀ। ਬੈਂਚ ਨੇ ਮੰਗਲਵਾਰ ਨੂੰ ਇਲਾਹਾਬਾਦ ਹਾਈ ਕੋਰਟ ਦੇ ਆਦੇਸ਼ ਨੂੰ ਬਰਕਰਾਰ ਰੱਖਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਜਿੱਤ ਦੀ ਖ਼ੁਸ਼ੀ 'ਚ ਵੱਢੀ ਹੱਥ ਦੀ ਉਂਗਲ, ਜੇਕਰ ਨਿਤੀਸ਼ ਹਾਰਦਾ ਤਾਂ ਕਰਦਾ ਖ਼ੁਦਕੁਸ਼ੀ

ਬੀ.ਐੱਸ.ਐੱਫ. ਤੋਂ ਕੀਤਾ ਗਿਆ ਸੀ ਬਰਖ਼ਾਸਤ
ਹਾਈ ਕੋਰਟ ਨੇ ਤੇਜ ਬਹਾਦਰ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਚੋਣ ਅਧਿਕਾਰੀ ਦੇ ਫੈਸਲੇ ਵਿਰੁੱਧ ਦਾਇਰ ਪਟੀਸ਼ਨ ਖਾਰਜ ਕੀਤੀ ਸੀ। ਚੋਣ ਅਧਿਕਾਰੀ ਨੇ ਪਿਛਲੇ ਸਾਲ ਇਕ ਮਈ ਨੂੰ ਤੇਜ ਬਹਾਦਰ ਦੀ ਨਾਮਜ਼ਦਗੀ ਅਸਵੀਕਾਰ ਕਰ ਦਿੱਤੀ ਸੀ। ਤੇਜ ਬਹਾਦਰ ਨੇ ਸਮਾਜਵਾਦੀ ਪਾਰਟੀ ਵਲੋਂ ਨਾਮਜ਼ਦਗੀ ਦਾਖ਼ਲ ਕੀਤੀ ਸੀ। ਹਾਈ ਕੋਰਟ ਨੇ ਚੋਣ ਅਧਿਕਾਰੀ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ। ਤੇਜ ਬਹਾਦਰ ਨੂੰ 2017 'ਚ ਸਰਹੱਦੀ ਸੁਰੱਖਿਆ ਫੋਰਸ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਉਸ ਨੇ ਇਕ ਵੀਡੀਓ 'ਚ ਦੋਸ਼ ਲਗਾਇਆ ਸੀ ਕਿ ਹਥਿਆਰਬੰਦ ਫੋਰਸ ਦੇ ਜਵਾਨਾਂ ਨੂੰ ਘਟੀਆ ਕਿਸਮ ਦਾ ਭੋਜਨ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਤਿੰਨ ਬੋਰੀਆਂ ਅੰਦਰ ਕੰਬਲ 'ਚ ਲਪੇਟ ਕੇ ਸੁੱਟੀ ਨਵਜਾਤ, ਘੰਟਿਆਂ ਬਾਅਦ ਵੀ ਨਿਕਲੀ ਜਿਊਂਦੀ


DIsha

Content Editor

Related News