PM ਮੋਦੀ ਬੋਲੇ- ਭਾਰਤ ਵੱਲ ਦੇਖ ਰਹੀ ਹੈ ਦੁਨੀਆ, ਬੁੱਧ ਦੇ ਸੰਦੇਸ਼ 'ਤੇ ਚੱਲ ਮਦਦ ਕਰ ਰਿਹੈ ਦੇਸ਼

Thursday, May 07, 2020 - 09:42 AM (IST)

PM ਮੋਦੀ ਬੋਲੇ- ਭਾਰਤ ਵੱਲ ਦੇਖ ਰਹੀ ਹੈ ਦੁਨੀਆ, ਬੁੱਧ ਦੇ ਸੰਦੇਸ਼ 'ਤੇ ਚੱਲ ਮਦਦ ਕਰ ਰਿਹੈ ਦੇਸ਼

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਵ ਵੀਰਵਾਰ ਨੂੰ ਬੁੱਧ ਪੁੰਨਿਆ ਮੌਕੇ ਆਨਲਾਈਨ ਵੇਸਾਕ ਗਲੋਬਲ ਸਮਾਰੋਹ 'ਚ ਹਿੱਸਾ ਲਿਆ। ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ਜਨਤਾ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਕੰਮ ਸੇਵਾ ਭਾਵ ਦਾ ਹੋਣਾ ਚਾਹੀਦਾ ਹੈ। ਭਗਵਾਨ ਬੁੱਧ ਨੇ ਦੁਨੀਆ ਨੂੰ ਸੇਵਾ ਕਰਨ ਦਾ ਸੰਦੇਸ਼ ਦਿੱਤਾ ਹੈ। ਸੰਕਟ ਦੀ ਇਹ ਘੜੀ ਲੋਕਾਂ ਦੀ ਮਦਦ ਕਰਨ ਲਈ ਹੈ। ਭਾਰਤ ਵਿਸ਼ਵ ਹਿੱਤ 'ਚ ਕੰਮ ਕਰ ਰਿਹਾ ਹੈ ਅਤੇ ਕਰੇਗਾ। ਭਾਰਤ ਬਿਨਾਂ ਸਵਾਰਥ ਦੇ ਦੁਨੀਆ ਨਾਲ ਖੜ੍ਹਾ ਹੈ। ਮਨੁੱਖਤਾ ਦੀ ਸੇਵਾ ਕਰਨ ਵਾਲੇ ਬੁੱਧ ਦੇ ਸੱਚੇ ਅਨੁਯਾਯੀ ਹਨ। ਅੱਜ ਅਸੀਂ ਮੁਸ਼ਕਲ ਹਲਾਤਾਂ 'ਚੋਂ ਨਿਕਲਣਾ ਹੈ ਤਾਂ ਸਾਰੇ ਇਕਜੁੱਟ ਹੋ ਕੇ ਲੜ ਰਹੇ ਹਾਂ।

ਉਨ੍ਹਾਂ ਕਿਹਾ ਕਿ ਬੁੱਧ ਦੀਆਂ ਚਾਰ ਗੱਲਾਂ- ਦਯਾ, ਕੁਰਣਾ, ਸੁੱਖ-ਦੁੱਖ ਪ੍ਰਤੀ ਭਾਵ, ਜੋ ਜਿਵੇਂ ਹੈ ਉਸ ਨੂੰ ਉਸੇਂ ਰੂਪ ਵਿਚ ਸਵੀਕਾਰ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ 'ਚ ਜਾਰੀ ਕੋਰੋਨਾ ਵਾਇਰਸ ਦੇ ਕਹਿਰ ਵਿਰੁੱਧ ਫਰੰਟ ਲਾਈਨ 'ਤੇ ਲੜਾਈ ਲੜ ਰਹੇ ਕੋਰੋਨਾ ਯੋਧਿਆਂ ਦਾ ਅੱਜ ਦੁਨੀਆ ਸਨਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਹਾਲਾਤ ਵੱਖਰੇ ਹਨ, ਦੁਨੀਆ ਮੁਸ਼ਕਲ ਸਮੇਂ 'ਚੋਂ ਗੁਜਰ ਰਹੀ ਹੈ। ਤੁਹਾਡੇ ਵਿਚਾਲੇ ਆਉਣਾ ਮੇਰੇ ਲਈ ਸੌਭਾਗ ਹੁੰਦਾ ਹੈ ਪਰ ਮੌਜੂਦਾ ਸਥਿਤੀ ਇਸ ਦੀ ਇਜਾਜ਼ਤ ਨਹੀਂ ਦਿੰਦੀ ਹੈ। ਭਾਰਤ ਅੱਜ ਬੁੱਧ ਦੇ ਕਦਮਾਂ 'ਤੇ ਚੱਲ ਕੇ ਹਰ ਕਿਸੇ ਦੀ ਮਦਦ ਕਰ ਰਿਹਾ ਹੈ। ਫਿਰ ਚਾਹੇ ਉਹ ਦੇਸ਼ 'ਚ ਹੋਵੇ ਜਾਂ ਫਿਰ ਵਿਦੇਸ਼ ਵਿਚ, ਇਸ ਦੌਰਾਨ ਲਾਭ-ਹਾਨੀ ਨੂੰ ਨਹੀਂ ਦੇਖਿਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬਿਨਾਂ ਸਵਾਰਥ ਨਾਲ ਇਸ ਦੁਨੀਆ ਦੇ ਨਾਲ ਖੜ੍ਹਾ ਹੈ। ਸਾਨੂੰ ਆਪਣੇ ਨਾਲ-ਨਾਲ ਆਪਣੇ ਪਰਿਵਾਰ, ਆਲੇ-ਦੁਆਲੇ ਦੀ ਸੁਰੱਖਿਆ ਕਰਨੀ ਹੋਵੇਗੀ। ਸੰਕਟ ਦੇ ਸਮੇਂ ਵਿਚ ਹਰ ਕਿਸੇ ਦੀ ਮਦਦ ਕਰਨਾ ਹੀ ਸਾਰਿਆਂ ਦਾ ਧਰਮ ਹੈ। ਅਖੀਰ ਵਿਚ ਮੋਦੀ ਨੇ ਕਿਹਾ ਕਿ ਸਾਡਾ ਕੰਮ ਲਗਾਤਾਰ ਸੇਵਾ ਭਾਵਨਾ ਨਾਲ ਹੋਣਾ ਚਾਹੀਦਾ ਹੈ। ਦੂਜਿਆਂ ਲਈ ਦਇਆ-ਸੇਵਾ ਰੱਖਣੀ ਜ਼ਰੂਰੀ ਹੈ। ਇਸ ਮੁਸ਼ਕਲ ਹਾਲਾਤ 'ਚ ਤੁਸੀਂ ਆਪਣਾ, ਆਪਣੇ ਪਰਿਵਾਰ ਦਾ, ਜਿਸ ਵੀ ਦੇਸ਼ 'ਚ ਤੁਸੀਂ ਹੋ, ਉੱਥੋਂ ਦਾ ਧਿਆਨ ਰੱਖੋ, ਆਪਣੀ ਰੱਖਿਆ ਕਰੋ ਅਤੇ ਦੂਜਿਆਂ ਦੀ ਵੀ ਮਦਦ ਕਰੋ।


author

Tanu

Content Editor

Related News