ਬਜਟ ਤੋਂ ਪਹਿਲਾਂ ਸਰਵਦਲੀ ਬੈਠਕ, ਮੋਦੀ ਬੋਲੇ-ਆਰਥਿਕ ਸਥਿਤੀ 'ਤੇ ਚਰਚਾ ਲਈ ਤਿਆਰ
Thursday, Jan 30, 2020 - 07:27 PM (IST)

ਨਵੀਂ ਦਿੱਲੀ — ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸੱਦੀ ਗਈ ਸਰਵਦਲੀ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਸਰਕਾਰ ਸੰਸਦ 'ਚ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ ਅਤੇ ਜ਼ਿਆਦਾ ਧਿਆਨ ਆਰਥਿਕ ਮੁੱਦਿਆਂ 'ਤੇ ਹੋਣਾ ਚਾਹੀਦਾ ਹੈ ਤਾਂ ਕਿ ਦੇਸ਼ ਨੂੰ ਮੌਜੂਦਾ ਗਲੋਬਲ ਸਥਿਤੀ ਤੋਂ ਲਾਭ ਮਿਲ ਸਕੇ। ਪ੍ਰਧਾਨ ਮੰਤਰੀ ਦਫਤਰ ਦੀ ਰਿਪੋਰਟ ਮੁਤਾਬਕ ਮੋਦੀ ਨੇ ਕਿਹਾ, ਸੰਸਦ ਦੀ ਸਹੂਲਤ ਨੂੰ ਵਧਾਉਣਾ ਹਰੇਕ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਹੈ। ਸਰਕਾਰ ਸੰਸਦ ਦੇ ਅਗਾਉਂ ਬਜਟ ਸੈਸ਼ਨ 'ਚ ਸਾਰੇ ਮੁੱਦਿਆਂ 'ਤੇ ਸਾਰਥਕ ਅਤੇ ਭਰਪੂਰ ਚਰਚਾ ਕਰੇਗੀ।'
ਇਸ ਤੋਂ ਪਹਿਲਾਂ ਇਕਜੁੱਟ ਵਿਰੋਧੀ ਨੇ ਸਰਕਾਰ ਵੱਲੋਂ ਸੱਦੀ ਗਈ ਸਰਵਦਲੀ ਬੈਠਕ 'ਚ ਨਾਗਰਿਕਤਾ ਸੋਧ ਬਿੱਲ, ਅਰਥਵਿਵਸਥਾ, ਬੇਰੁਜ਼ਗਾਰੀ, ਕਸ਼ਮੀਰ ਦੀ ਸਥਿਤੀ, ਮਹਿੰਗਾਈ, ਕਿਸਾਨਾਂ ਦੀ ਸਮੱਸਿਆਂ ਵਰਦੇ ਮੁੱਦਿਆਂ 'ਤੇ ਚਰਚਾ ਕਰਵਾਉਣ ਦੀ ਮੰਗ ਕੀਤੀ। ਸੰਸਦ ਦਾ ਬਜਟ ਸੈਸ਼ਨ 31 ਜਨਵਰੀ 2020 ਕੋਂ ਸ਼ੁਰੂ ਹੋ ਰਿਹਾ ਹੈ। ਜਿਸ ਦਿਨ ਰਾਸ਼ਟਰਪਤੀ ਸੰਸਦ ਦੇ ਦੋਵਾਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਿਤ ਕਰਨਗੇ। ਪ੍ਰਧਾਨ ਮੰਤਰੀ ਨੇ ਵਿਰੋਧੀ ਨੇਤਾਵਾਂ ਦੇ ਉਨ੍ਹਾਂ ਸੁਝਾਵਾਂ ਦਾ ਸਵਾਗਤ ਕੀਤਾ ਕਿ ਸੈਸ਼ਨ ਦੌਰਾਨ ਦੇਸ਼ ਦੀ ਆਰਥਿਕ ਸਥਿਤੀ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।