ਅਡਾਨੀ ਅਤੇ ਅੰਬਾਨੀ ਦੇ ਲਾਊਡ ਸਪੀਕਰ ਹਨ ਮੋਦੀ : ਰਾਹੁਲ ਗਾਂਧੀ

10/14/2019 4:56:11 PM

ਨੂੰਹ (ਹਰਿਆਣਾ)— ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਮੋਦੀ 'ਅਡਾਨੀ ਅਤੇ ਅੰਬਾਨੀ ਦੇ ਲਾਊਡ ਸਪੀਕਰ' ਹਨ। ਉਨ੍ਹਾਂ ਨੇ ਆਪਣੇ ਅਮੀਰ ਉਦਯੋਗਪਤੀ ਦੋਸਤਾਂ ਨੂੰ ਫਾਇਦਾ ਪਹੁੰਚਾਇਆ ਹੈ। ਮੇਵਾਤ ਦੇ ਨੂੰਹ 'ਚ ਇਕ ਚੋਣਾਵੀ ਜਨ ਸਭਾ 'ਚ ਰਾਹੁਲ ਨੇ ਇਹ ਦਾਅਵਾ ਵੀ ਕੀਤਾ ਕਿ ਜੇਕਰ ਅਰਥ ਵਿਵਸਥਾ ਅਤੇ ਬੇਰੋਜ਼ਗਾਰੀ ਦੀ ਇਹੀ ਸਥਿਤੀ ਬਣੀ ਰਹੀ ਤਾਂ ਅਗਲੇ ਕੁਝ ਮਹੀਨਿਆਂ 'ਚ ਪੂਰਾ ਦੇਸ਼ ਮੋਦੀ ਵਿਰੁੱਧ ਖੜ੍ਹਾ ਹੋ ਜਾਵੇਗਾ।

ਉਨ੍ਹਾਂ ਨੇ ਦੋਸ਼ ਲਗਾਇਆ,''ਨਰਿੰਦਰ ਮੋਦੀ ਅਡਾਨੀ ਅਤੇ ਅੰਬਾਨੀ ਦਾ ਲਾਊਡ ਸਪੀਕਰ ਹਨ। ਦਿਨ ਭਰ ਉਨ੍ਹਾਂ ਦੀਆਂ ਗੱਲਾਂ ਕਰਦੇ ਹਨ।'' ਰਾਹੁਲ ਨੇ ਕਿਹਾ,''ਤੁਸੀਂ ਨੌਜਵਾਨਾਂ ਨੂੰ ਬੇਵਕੂਫ ਬਣਾ ਕੇ ਸਰਕਾਰ ਨਹੀਂ ਚੱਲਾ ਸਕਦੇ। ਸੱਚਾਈ ਸਾਹਮਣੇ ਆਏਗੀ। ਤੁਸੀਂ ਦੇਖੋਗੇ ਕਿ ਕੀ ਹੋਵੇਗਾ।'' ਉਨ੍ਹਾਂ ਨੇ ਕਿਹਾ,''ਇਕ ਤੋਂ ਬਾਅਦ ਇਕ ਝੂਠੇ ਵਾਅਦੇ ਸੁਣਾਈ ਦਿੰਦੇ ਹਨ। ਬੋਲਿਆ ਗਿਆ ਕਿ 2 ਕਰੋੜ ਰੋਜ਼ਗਾਰ ਦੇਣਗੇ, ਕਿਸਾਨਾਂ ਨੂੰ ਸਹੀ ਕੀਮਤ ਦੇਣਗੇ ਪਰ ਕੁਝ ਨਹੀਂ ਹੋਇਆ। ਕਰੋੜ ਨੌਜਵਾਨ ਬੇਰੋਜ਼ਗਾਰ ਹਨ ਪਰ ਮੋਦੀ ਜੀ ਅਤੇ ਖੱੱਟੜ ਜੀ ਇਕ ਤੋਂ ਬਾਅਦ ਇਕ ਝੂਠ ਬੋਲ ਰਹੇ ਹਨ।'' ਉਨ੍ਹਾਂ ਨੇ ਇਹ ਦੋਸ਼ ਵੀ ਲਗਾਇਆ ਕਿ ਭਾਜਪਾ ਲੋਕਾਂ ਨੂੰ ਆਪਸ 'ਚ ਲੜਾਉਣ ਦੀ ਰਾਜਨੀਤੀ ਕਰਦੀ ਹੈ।


DIsha

Content Editor

Related News