ਵਾਰ-ਵਾਰ ਫੌਜ ਦਾ ਅਪਮਾਨ ਕਰ ਰਹੇ ਹਨ ਵਿਰੋਧੀ, ਜਨਤਾ ਮੁਆਫ਼ ਨਹੀਂ ਕਰੇਗੀ : ਮੋਦੀ

03/22/2019 12:12:57 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲਾਕੋਟ ਏਅਰ ਸਟਰਾਈਕ 'ਤੇ ਲਗਾਤਾਰ ਸਵਾਲ ਚੁੱਕ ਰਹੇ ਵਿਰੋਧੀ ਨੇਤਾਵਾਂ 'ਤੇ ਪਲਟਵਾਰ ਕੀਤਾ ਹੈ। ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਸੁਰੱਖਿਆ ਫੋਰਸਾਂ ਨੂੰ ਨੀਚਾ ਦਿਖਾਉਣਾ ਵਿਰੋਧੀ ਧਿਰ ਦੀ ਆਦਤ ਹੈ। ਟਵਿੱਟਰ 'ਤੇ ਪ੍ਰਧਾਨ ਮੰਤਰੀ ਨੇ ਸੈਮ ਪਿਤ੍ਰੋਦਾ ਦੇ ਉਸ ਬਿਆਨ 'ਤੇ ਹਮਲਾ ਬੋਲਿਆ ਹੈ, ਜਿਸ 'ਚ ਉਨ੍ਹਾਂ ਨੇ ਹਵਾਈ ਫੌਜ ਵਲੋਂ ਅੱਤਵਾਦੀ ਕੈਂਪਾਂ 'ਤੇ ਕੀਤੇ ਗਏ ਹਮਲੇ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ। ਕਾਂਗਰਸ ਦੇ ਸੀਨੀਅਰ ਨੇਤਾ ਨੇ ਪੁੱਛਿਆ ਸੀ ਕਿ ਕੀ ਅਸੀਂ ਸੱਚੀ ਹਮਲਾ ਕੀਤਾ ਸੀ? ਕੀ ਸੱਚੀ 300 ਅੱਤਵਾਦੀ ਮਾਰੇ ਗਏ ਸਨ?PunjabKesariਜਨਤਾ ਮੁਆਫ਼ ਨਹੀਂ ਕਰੇਗੀ
ਇਸ ਦੇ ਜਵਾਬ 'ਚ ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਲਿਖਿਆ,''ਸੁਰੱਖਿਆ ਫੋਰਸਾਂ ਨੂੰ ਵਾਰ-ਵਾਰ ਨੀਚਾ ਦਿਖਾਉਣਾ ਵਿਰੋਧੀ ਧਿਰ ਦੀ ਆਦਤ ਹੈ। ਮੈਂ ਭਾਰਤ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਵਿਰੋਧੀ ਨੇਤਾਵਾਂ ਦੇ ਬਿਆਨਾਂ 'ਤੇ ਸਵਾਲ ਚੁੱਕਣ। ਉਨ੍ਹਾਂ ਨੂੰ ਦੱਸਣ ਕੇ 130 ਕਰੋੜ ਭਾਰਤੀ ਇਨ੍ਹਾਂ ਹਰਕਤਾਂ ਲਈ ਵਿਰੋਧੀ ਧਿਰਾਂ ਨੂੰ ਨਾ ਤਾਂ ਮੁਆਫ਼ ਕਰਨਗੇ ਅਤੇ ਨਾ ਹੀ ਭੁੱਲਣਗੇ। ਭਾਰਤੀ ਸੁਰੱਖਿਆ ਫੋਰਸਾਂ ਨਾਲ ਮਜ਼ਬੂਤੀ ਨਾਲ ਖੜ੍ਹੇ ਹਾਂ।''PunjabKesari

ਰਾਮਗੋਪਾਲ ਨੂੰ ਵੀ ਘੇਰਿਆ 
ਪੀ.ਐੱਮ. ਮੋਦੀ ਨੇ ਸਪਾ ਨੇਤਾ ਰਾਮਗੋਪਾਲ ਯਾਦਵ ਨੂੰ ਵੀ ਉਨ੍ਹਾਂ ਦੇ ਬਿਆਨ 'ਤੇ ਘੇਰਦੇ ਹੋਏ ਕਿਹਾ ਕਿ ਵਿਰੋਧੀ ਅੱਤਵਾਦ ਦਾ ਸਮਰਥਨ ਕਰਨ ਅਤੇ ਸੁਰੱਖਿਆ ਫੋਰਸਾਂ ਤੋਂ ਸਵਾਲ ਕਰਨ ਦਾ ਆਦੀ ਹੋ ਗਿਆ ਹੈ। ਰਾਮਗੋਪਾਲ ਯਾਦਵ ਦਾ ਬਿਆਨ ਉਨ੍ਹਾਂ ਸਾਰਿਆਂ ਦੀ ਬੇਇੱਜ਼ਤੀ ਹੈ, ਜਿਨ੍ਹਾਂ ਕਸ਼ਮੀਰ ਨੂੰ ਬਚਾਉਣ ਲਈ ਆਪਣੀ ਜਾਨ ਦੇ ਦਿੱਤੀ। ਇਹ ਸਾਡੇ ਸ਼ਹੀਦਾਂ ਦੇ ਪਰਿਵਾਰਾਂ ਦਾ ਅਪਮਾਨ ਹੈ। ਜ਼ਿਕਰਯੋਗ ਹੈ ਕਿ ਰਾਮਗੋਪਾਲ ਯਾਦਵ ਨੇ ਵੀਰਵਾਰ ਨੂੰ ਕਿਹਾ ਸੀ,''ਨੀਮ ਫੌਜੀ ਫੋਰਸਾਂ ਸਰਕਾ ਤੋਂ ਦੁਖੀ ਹਨ, ਵੋਟ ਲਈ ਜਵਾਨ ਮਾਰ ਦਿੱਤੇ ਗਏ, ਜਵਾਨਾਂ ਨੂੰ ਸਾਧਾਰਨ ਬੱਸਾਂ 'ਚ ਭੇਜ ਦਿੱਤਾ, ਇਹ ਸਾਜਿਸ਼ ਸੀ। ਜਦੋਂ ਸਰਕਾਰ ਬਦਲੇਗੀ, ਇਸ ਦੀ ਜਾਂਚ ਹੋਵੇਗੀ, ਉਦੋਂ ਵੱਡੇ-ਵੱਡੇ ਲੋਕ ਫਸਣਗੇ।''


DIsha

Content Editor

Related News