PM ਮੋਦੀ ਨੇ ਚੁਣਿਆ ''ਆਪਰੇਸ਼ਨ ਸਿੰਦੂਰ'' ਨਾਂ, ਜਾਣੋ ਕੀ ਰਹੀ ਵਜ੍ਹਾ
Wednesday, May 07, 2025 - 10:48 AM (IST)

ਨਵੀਂ ਦਿੱਲੀ- ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ 9 ਅੱਤਵਾਦੀ ਟਿਕਾਣਿਆਂ 'ਤੇ ਭਾਰਤੀ ਹਥਿਆਰਬੰਦ ਫ਼ੋਰਸਾਂ ਦੇ ਹਮਲੇ ਦਾ ਨਾਂ 'ਆਪ੍ਰੇਸ਼ਨ ਸਿੰਦੂਰ' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁਣਿਆ। ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ 22 ਅਪ੍ਰੈਲ ਨੂੰ ਪਹਿਲਗਾਮ 'ਚ 26 ਨਾਗਰਿਕਾਂ ਦਾ ਕਤਲ ਕਰ ਦਿੱਤਾ ਸੀ, ਜਿਨ੍ਹਾਂ 'ਚ ਸਾਰੇ ਪੁਰਸ਼ ਸਨ ਅਤੇ ਕਈ ਮ੍ਰਿਤਕਾਂ ਦੀਆਂ ਪੀੜਤ ਪਤਨੀਆਂ ਨੂੰ ਧਿਆਨ 'ਚ ਰੱਖਦੇ ਹੋਏ ਜਵਾਬੀ ਮੁਹਿੰਮ ਲਈ 'ਆਪਰੇਸ਼ਨ ਸਿੰਦੂਰ' ਨਾਂ ਸਭ ਤੋਂ ਢੁਕਵਾਂ ਸਮਝਿਆ ਗਿਆ।
ਇਹ ਵੀ ਪੜ੍ਹੋ : ਸਕੂਲ ਬੰਦ ਤੇ ਉਡਾਣਾਂ ਰੱਦ, 'ਆਪਰੇਸ਼ਨ ਸਿੰਦੂਰ' ਤੋਂ ਬਾਅਦ ਹਾਈ ਅਲਰਟ
22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੇ ਜਵਾਬ 'ਚ, ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਮੰਗਲਵਾਰ ਦੇਰ ਰਾਤ ਪਾਕਿਸਤਾਨ ਅਤੇ ਪੀਓਕੇ 'ਚ 9 ਅੱਤਵਾਦੀ ਟਿਕਾਣਿਆਂ 'ਤੇ ਮਿਜ਼ਾਈਲ ਹਮਲੇ ਕੀਤੇ, ਜਿਨ੍ਹਾਂ 'ਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਲਸ਼ਕਰ-ਏ-ਤੋਇਬਾ ਦਾ ਅੱਡਾ ਮੁਰੀਦਕੇ ਸ਼ਾਮਲ ਹਨ। ਜੰਮੂ ਕਸ਼ਮੀਰ ਦੇ ਪਹਿਲਗਾਮ 'ਚ 26 ਨਾਗਰਿਕਾਂ ਦੇ ਕਤਲੇਆਮ ਦੇ 2 ਹਫ਼ਤਿਆਂ ਬਾਅਦ 'ਆਪਰੇਸ਼ਨ ਸਿੰਦੂਰ' ਦੇ ਅਧੀਨ ਇਹ ਫ਼ੌਜ ਹਮਲੇ ਕੀਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8