ਰਾਸ਼ਟਰੀ ਯੂਥ ਸੰਸਦ ਉਤਸਵ ''ਚ ਬੋਲੇ PM ਮੋਦੀ- ''ਰਾਜਨੀਤੀ ਤੋਂ ਵੰਸ਼ਵਾਦ ਨੂੰ ਖ਼ਤਮ ਕਰਨਾ ਹੈ''

Tuesday, Jan 12, 2021 - 12:43 PM (IST)

ਰਾਸ਼ਟਰੀ ਯੂਥ ਸੰਸਦ ਉਤਸਵ ''ਚ ਬੋਲੇ PM ਮੋਦੀ- ''ਰਾਜਨੀਤੀ ਤੋਂ ਵੰਸ਼ਵਾਦ ਨੂੰ ਖ਼ਤਮ ਕਰਨਾ ਹੈ''

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਨੌਜਵਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਰਾਸ਼ਟਰੀ ਯੂਥ ਸੰਸਦ ਉਤਸਵ ਦੇ ਸਮਾਪਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਵਾਮੀ ਵਿਵੇਕਾਨੰਦ ਦੀ ਜਨਮ ਦਿਹਾੜੇ ਦਾ ਇਹ ਦਿਨ ਸਾਨੂੰ ਸਾਰਿਆਂ ਨੂੰ ਨਵੀਂ ਪ੍ਰਰੇਨਾ ਦਿੰਦਾ ਹੈ। ਸਵਾਮੀ ਵਿਵੇਕਾਨੰਦ ਨੇ ਭਾਰਤ ਨੂੰ ਉਸ ਦੀ ਤਾਕਤ ਦਾ ਅਹਿਸਾਸ ਕਰਵਾਇਆ ਹੈ। ਪੀ.ਐੱਮ. ਮੋਦੀ ਦੇ ਸੰਬੋਧਨ ਦੀਆਂ ਮੁੱਖ ਗੱਲਾਂ ਇਸ ਤਰ੍ਹਾਂ ਹਨ :-

ਸਵਾਮੀ ਦੇ ਵਿਚਾਰਾਂ ਨੇ ਦਿੱਤੀ ਊਰਜਾ
1- ਅੱਜ ਦਾ ਇਹ ਦਿਨ ਵਿਸ਼ੇਸ਼ ਇਸ ਲਈ ਵੀ ਹੋ ਗਿਆ ਹੈ ਕਿ ਇਸ ਵਾਰ ਯੂਥ ਸੰਸਦ ਦੇਸ਼ ਦੀ ਸੰਸਦ ਦੇ ਸੈਂਟਰਲ 'ਚ ਹੋ ਰਹੀ ਹੈ।
2- ਇਹ ਸੈਂਟਰਲ ਹਾਲ ਸਾਡੇ ਸੰਵਿਧਾਨ ਦੇ ਨਿਰਮਾਣ ਦਾ ਗਵਾਹ ਹੈ।
3- ਆਜ਼ਾਦੀ ਦੀ ਲੜਾਈ 'ਚ ਸਵਾਮੀ ਦੇ ਵਿਚਾਰਾਂ ਨੇ ਊਰਜਾ ਦਿੱਤੀ।
4- ਸਵਾਮੀ ਵਿਵੇਕਾਨੰਦ ਨੇ ਇਕ ਹੋਰ ਅਨਮੋਲ ਤੋਹਫ਼ਾ ਦਿੱਤਾ ਹੈ।
5- ਇਹ ਤੋਹਫ਼ਾ ਹੈ, ਵਿਅਕਤੀਆਂ ਦੇ ਨਿਰਮਾਣ ਦਾ, ਸੰਸਥਾਵਾਂ ਦੇ ਨਿਰਮਾਣ ਦਾ। ਇਸ ਦੀ ਚਰਚਾ ਬਹੁਤ ਘੱਟ ਹੀ ਹੋ ਪਾਉਂਦੀ ਹੈ।

ਇਹ ਵੀ ਪੜ੍ਹੋ : ਕੋਰੋਨਾ ਟੀਕਾਕਰਨ ਬਾਰੇ ਬੋਲੇ PM ਮੋਦੀ- ਅਫ਼ਵਾਹਾਂ ’ਤੇ ਲਗਾਮ ਲਾਉਣਾ ਸੂਬਾਈ ਸਰਕਾਰਾਂ ਦੀ ਜ਼ਿੰਮੇਵਾਰੀ

ਨਾਸਤਿਕ ਉਹ ਹੈ ਜੋ ਖ਼ੁਦ 'ਤੇ ਭਰੋਸਾ ਨਹੀਂ ਕਰਦਾ : ਮੋਦੀ
1- ਲੋਕ ਸਵਾਮੀ ਜੀ ਦੇ ਪ੍ਰਭਾਵ 'ਚ ਆਉਂਦੇ ਹਨ, ਸੰਸਥਾਵਾਂ ਦਾ ਨਿਰਮਾਣ ਕਰਦੇ ਹਨ, ਫਿਰ ਉਨ੍ਹਾਂ ਸੰਸਥਾਵਾਂ ਤੋਂ ਅਜਿਹੇ ਲੋਕ ਨਿਕਲੇ ਹਨ, ਜੋ ਸਵਾਮੀ ਜੀ ਦੇ ਦਿਖਾਏ ਮਾਰਗ 'ਤੇ ਚੱਲਦੇ ਹੋਏ ਨਵੇਂ ਲੋਕਾਂ ਨੂੰ ਜੋੜਦੇ ਚੱਲਦੇ ਹਨ।
2- ਸਵਾਮੀ ਜੀ ਕਹਿੰਦੇ ਸਨ, ਪੁਰਾਣੇ ਧਰਮਾਂ ਅਨੁਸਾਰ ਨਾਸਤਿਕ ਉਹ ਹੈ ਜੋ ਈਸ਼ਵਰ 'ਚ ਭਰੋਸਾ ਨਹੀਂ ਕਰਦਾ ਪਰ ਨਵਾਂ ਧਰਮ ਕਹਿੰਦਾ ਹੈ, ਨਾਸਤਿਕ ਉਹ ਹੈ, ਜੋ ਖ਼ੁਦ 'ਤੇ ਭਰੋਸਾ ਨਹੀਂ ਕਰਦਾ।
3- ਇਹ ਸਵਾਮੀ ਜੀ ਹੀ ਸਨ, ਜਿਨ੍ਹਾਂ ਨੇ ਉਸ ਦੌਰ 'ਚ ਕਿਹਾ ਸੀ ਕਿ ਨਿਡਰ, ਬੇਬਾਕ, ਸਾਫ਼ ਦਿਲ ਵਾਲੇ, ਸਾਹਸੀ ਅਤੇ ਅਭਿਲਾਸ਼ੀ ਨੌਜਵਾਨ ਹੀ ਉਹ ਨੀਂਹ ਹੈ, ਜਿਸ 'ਤੇ ਰਾਸ਼ਟਰ ਦੇ ਭਵਿੱਖ ਦਾ ਨਿਰਮਾਣ ਹੁੰਦਾ ਹੈ। ਉਹ ਨੌਜਵਾਨਾਂ 'ਤੇ, ਨੌਜਵਾਨ ਸ਼ਕਤੀ 'ਤੇ ਇੰਨਾ ਵਿਸ਼ਵਾਸ ਕਰਦੇ ਸਨ।
4- ਸਾਡਾ ਨੌਜਵਾਨ ਖੁੱਲ੍ਹ ਕੇ ਆਪਣੀ ਪ੍ਰਤਿਭਾ ਅਤੇ ਆਪਣੇ ਸੁਫ਼ਨਿਆਂ ਅਨੁਸਾਰ ਖ਼ੁਦ ਨੂੰ ਵਿਕਸਿਤ ਕਰ ਸਕੇ, ਇਸ ਲਈ ਅੱਜ ਇਕ ਵਾਤਾਵਰਣ ਅਤੇ ਇਕੋਸਿਸਟਮ ਤਿਆਰ ਕੀਤਾ ਜਾ ਰਿਹਾ ਹੈ।
5- ਸਿੱਖਿਆ ਵਿਵਸਥਾ ਹੋਵੇ, ਸਮਾਜਿਕ ਵਿਵਸਥਾ ਹੋਵੇ ਜਾਂ ਕਾਨੂੰਨੀ ਬਾਰੀਕੀਆਂ, ਹਰ ਚੀਜ਼ 'ਚ ਇਨ੍ਹਾਂ ਗੱਲਾਂ ਨੂੰ ਕੇਂਦਰ 'ਚ ਰੱਖਿਆ ਜਾ ਰਿਹਾ ਹੈ।
6- ਪੀ.ਐੱਮ. ਮੋਦੀ ਨੇ ਕਿਹਾ ਕਿ ਅੱਜ ਰਾਜਨੀਤੀ ਤੋਂ ਵੰਸ਼ਵਾਦ ਨੂੰ ਖ਼ਤਮ ਕਰਨਾ ਹੈ। ਅੱਜ ਦੇ ਨੌਜਵਾਨਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਲੋਕ ਰਾਜਨੀਤੀ 'ਚ ਆਉਣ ਤਾਂ ਕਿ ਵੰਸ਼ਵਾਦ ਖ਼ਤਮ ਹੋਵੇ। ਅੱਜ ਸਾਨੂੰ ਆਫ਼ਤ ਤੋਂ ਸੀਖ ਲੈ ਕੇ ਅੱਗੇ ਵੱਧਣਾ ਜ਼ਰੂਰੀ, ਆਫ਼ਤ 'ਚ ਸਬਰ ਅਤੇ ਸਾਹਤ ਦੀ ਜ਼ਰੂਰਤ ਹੁੰਦੀ ਹੈ।

ਇਹ ਵੀ ਪੜ੍ਹੋ : ਬਰਡ ਫ਼ਲੂ ਦੀ ਦਹਿਸ਼ਤ: ਕੇਂਦਰ ਸਰਕਾਰ ਨੇ ਉਤਰਾਖੰਡ ਸਣੇ 10 ਸੂਬਿਆਂ 'ਚ ਕੀਤੀ ਪੁਸ਼ਟੀ

ਕਈ ਦਿੱਗਜ ਰਹੇ ਮੌਜੂਦ
ਇਸ ਮੌਕੇ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਅਤੇ ਕੇਂਦਰੀ ਨੌਜਵਾਨ ਮਾਮਲੇ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਵੀ ਹਾਜ਼ਰ ਰਹੇ। 12 ਜਨਵਰੀ ਨੂੰ ਸਵਾਮੀ ਵਿਵੇਦਾਨੰਦ ਦੀ ਜਯੰਤੀ ਹੈ, ਜਿਸ ਨੂੰ ਰਾਸ਼ਟਰੀ ਨੌਜਵਾਨ ਦਿਹਾੜੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਇਸ ਸਾਲ ਰਾਸ਼ਟਰੀ ਨੌਜਵਾਨ ਉਤਸਵ ਦੇ ਨਾਲ-ਨਾਲ ਐੱਨ.ਵਾਈ.ਪੀ.ਐੱਫ. ਦਾ ਵੀ ਆਯੋਜਨ ਕੀਤਾ ਜਾ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News