ਤ੍ਰਿਵੇਣੀ ''ਚ ਇਸ਼ਨਾਨ ਕਰ ਕੇ ਸ਼ਾਂਤੀ ਅਤੇ ਸੰਤੋਸ਼ ਮਿਲਿਆ : PM ਮੋਦੀ
Wednesday, Feb 05, 2025 - 02:52 PM (IST)
ਮਹਾਕੁੰਭਨਗਰ- ਦੁਨੀਆ ਦੇ ਸਭ ਤੋਂ ਵੱਡੇ ਅਧਿਆਤਮਿਕ ਅਤੇ ਸੱਭਿਆਚਾਰਕ ਮਹਾਕੁੰਭ 'ਚ ਤ੍ਰਿਵੇਣੀ 'ਚ ਇਸ਼ਨਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਤੀਰਥਰਾਜ ਆ ਕੇ ਸ਼ਾਂਤੀ ਅਤੇ ਸੰਤੋਸ਼ ਮਿਲਿਆ। ਸ਼੍ਰੀ ਮੋਦੀ ਨੇ ਸੰਗਮ ਇਸ਼ਨਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਕਿਹਾ,''ਅੱਜ ਮਹਾਕੁੰਭ 'ਚ ਪਵਿੱਤਰ ਸੰਗਮ 'ਚ ਇਸ਼ਨਾਨ ਤੋਂ ਬਾਅਦ ਪੂਜਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਮਾਂ ਗੰਗਾ ਦਾ ਆਸ਼ੀਰਵਾਦ ਪਾ ਕੇ ਮਨ ਨੂੰ ਬਹੁਤ ਸ਼ਾਂਤੀ ਅਤੇ ਸੰਤੋਸ਼ ਮਿਲਿਆ ਹੈ।''
ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਲਈ ਸੁੱਖ, ਸਿਹਤ ਅਤੇ ਕਲਿਆਣ ਦੀ ਕਾਮਨਾ ਕੀਤੀ। ਮਹਾਕੁੰਭ ਆਸਥਾ, ਭਗਤੀ ਅਤੇ ਅਧਿਆਤਮਿਕਤਾ ਦਾ ਸੰਗਮ ਹਰ ਕਿਸੇ ਨੂੰ ਪ੍ਰਭਾਵਿਤ ਕਰ ਰਿਹਾ ਹੈ। ਸ਼੍ਰੀ ਮੋਦੀ ਵੱਡੇ ਹਨੂੰਮਾਨ ਮੰਦਰ, ਅਕਸ਼ੈਵਟ ਅਤੇ ਸਰਸਵਤੀ ਕੂਪ ਨਹੀਂ ਗਏ। ਦੱਸਣਯੋਗ ਹੈ ਕਿ ਮਹਾਕੁੰਭ 'ਚ ਸ਼ਰਧਾਲੂਆਂ ਦੇ ਸਵਾਗਤ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਹੋਵੇ, ਇਸ ਲਈ ਆਪਣਾ ਪ੍ਰੋਗਰਾਮ ਬੇਹੱਦ ਸੀਮਿਤ ਰੱਖਿਆ। ਉਨ੍ਹਾਂ ਨੇ ਕਿਸੇ ਨਾਲ ਮੁਲਾਕਾਤ ਨਹੀਂ ਕੀਤੀ। ਸੰਗਮ ਇਸ਼ਨਾਨ ਅਤੇ ਪੂਜਨ ਤੋਂ ਬਾਅਦ ਉਹ ਕਿਸ਼ਤੀ 'ਤੇ ਅਰੈਲ ਦੇ ਵੀਆਈਪੀ ਘਾਟ ਪਹੁੰਚੇ। ਉੱਥੋਂ ਉਨ੍ਹਾਂ ਦਾ ਕਾਫਲਾ ਡੀਪੀਐੱਸ ਪਹੁੰਚਿਆ। ਉੱਥੋਂ ਹੈਲੀਕਾਪਟਰ ਰਾਹੀਂ ਬਮਰੌਲੀ ਪਹੁੰਚੇ। ਇੱਥੋਂ ਏਅਰਫੋਰਸ ਦੇ ਜਹਾਜ਼ ਤੋਂ ਦਿੱਲੀ ਲਈ ਰਵਾਨਾ ਹੋ ਗਏ। ਤੀਰਥਰਾਜ ਪ੍ਰਯਾਗ 'ਚ ਉਹ ਲਗਭਗ 2 ਘੰਟੇ ਰਹੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8