PM ਮੋਦੀ ਦੋ ਦਿਨਾਂ ਦੌਰੇ 'ਤੇ ਪੁੱਜੇ ਉੱਤਰਾਖੰਡ, ਕੇਦਾਰਨਾਥ ਮੰਦਰ 'ਚ ਕੀਤੀ ਪੂਜਾ

Saturday, May 18, 2019 - 10:28 AM (IST)

PM ਮੋਦੀ ਦੋ ਦਿਨਾਂ ਦੌਰੇ 'ਤੇ ਪੁੱਜੇ ਉੱਤਰਾਖੰਡ, ਕੇਦਾਰਨਾਥ ਮੰਦਰ 'ਚ ਕੀਤੀ ਪੂਜਾ

ਦੇਹਰਾਦੂਨ (ਭਾਸ਼ਾ)— ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੀ ਵੋਟਿੰਗ ਲਈ ਚੋਣ ਪ੍ਰਚਾਰ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਭਾਵ ਅੱਜ ਉੱਤਰਾਖੰਡ ਪਹੁੰਚ ਗਏ ਹਨ। ਇਸ ਦੌਰਾਨ ਉਹ ਦੁਨੀਆ ਦੇ ਪ੍ਰਸਿੱਧ ਧਾਮਾਂ ਕੇਦਾਰਨਾਥ ਅਤੇ ਬਦਰੀਨਾਥ ਦੇ ਦਰਸ਼ਨ ਕਰਨਗੇ। ਆਪਣੇ ਦੋ ਦਿਨਾਂ ਦੌਰੇ ਵਿਚ ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਕੇਦਾਰਨਾਥ ਅਤੇ ਐਤਵਾਰ ਨੂੰ ਬਦਰੀਨਾਥ ਜਾਣਗੇ। ਪ੍ਰਧਾਨ ਮੰਤਰੀ ਸਵੇਰੇ ਜੌਲੀਗ੍ਰਾਂਟ ਹਵਾਈ ਅੱਡੇ ਪਹੁੰਚੇ, ਜਿੱਥੋਂ ਕੁਝ ਦੇਰ ਬਾਅਦ ਉਹ ਸਿੱਧਾ ਕੇਦਾਰਨਾਥ ਲਈ ਰਵਾਨਾ ਹੋਏ, ਜਿੱਥੇ ਉਨ੍ਹਾਂ ਨੇ ਕੇਦਾਰਨਾਥ ਮੰਦਰ 'ਚ ਪੂਜਾ ਕੀਤੀ।

PunjabKesari


ਪ੍ਰਦੇਸ਼ ਦੇ ਪੁਲਸ ਡਾਇਰੈਕਟਰ ਜਨਰਲ (ਕਾਨੂੰਨ ਅਤੇ ਵਿਵਸਥਾ) ਅਸ਼ੋਕ ਕੁਮਾਰ ਨੇ ਦੱਸਿਆ  ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਸਖਤ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਭਾਜਪਾ ਪ੍ਰਦੇਸ਼ ਪ੍ਰਧਾਨ ਅਜੈ ਭੱਟ ਨੇ ਦੱਸਿਆ ਕਿ ਮੋਦੀ ਜੀ ਦੇ ਆਉਣ ਨੂੰ ਲੈ ਕੇ ਉੱਤਰਾਖੰਡ ਦੀ ਜਨਤਾ ਅਤੇ ਭਾਜਪਾ ਬਹੁਤ ਉਤਸ਼ਾਹਿਤ ਹੈ।

 

PunjabKesari

ਪ੍ਰਧਾਨ ਮੰਤਰੀ ਦੇ ਇਸ ਦੌਰੇ ਦਾ ਮਕਸਦ ਪੂਰੀ ਤਰ੍ਹਾਂ ਨਾਲ ਅਧਿਆਤਮਿਕ ਹੈ। ਕੇਦਾਰਨਾਥ ਮੰਦਰ ਵਿਚ ਪੂਜਾ ਕਰਨ ਤੋਂ ਬਾਅਦ ਮੋਦੀ ਕੇਦਾਰਨਾਥ 'ਚ ਬਣੀ ਗੁਫਾ ਵਿਚ ਧਿਆਨ ਵੀ ਕਰਨਗੇ। ਇਸ ਤੋਂ ਇਲਾਵਾ ਕੇਦਾਰਪੁਰੀ ਵਿਚ ਚੱਲ ਰਹੇ ਮੁੜ ਨਿਰਮਾਣ ਕੰਮਾਂ ਦਾ ਜਾਇਜ਼ਾ ਵੀ ਲੈਣਗੇ। ਪ੍ਰਧਾਨ ਮੰਤਰੀ ਦਾ ਪਿਛਲੇ ਦੋ ਸਾਲ ਵਿਚ ਕੇਦਾਰਨਾਥ ਦਾ ਇਹ ਚੌਥਾ ਦੌਰਾ ਹੈ।


author

Tanu

Content Editor

Related News