PM ਮੋਦੀ ਨੇ 9 ਕਰੋੜ ਕਿਸਾਨਾਂ ਦੇ ਖਾਤਿਆਂ ਲਈ ਜਾਰੀ ਕੀਤੇ 18 ਹਜ਼ਾਰ ਕਰੋੜ ਰੁਪਏ

Friday, Dec 25, 2020 - 12:36 PM (IST)

PM ਮੋਦੀ ਨੇ 9 ਕਰੋੜ ਕਿਸਾਨਾਂ ਦੇ ਖਾਤਿਆਂ ਲਈ ਜਾਰੀ ਕੀਤੇ 18 ਹਜ਼ਾਰ ਕਰੋੜ ਰੁਪਏ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਸ਼ੁੱਕਰਵਾਰ ਨੂੰ ਦੇਸ਼ ਦੇ ਕਰੋੜਾਂ ਕਿਸਾਨਾਂ ਨਾਲ ਗੱਲਬਾਤ ਕੀਤੀ। ਪੀ.ਐੱਮ.ਮੋਦੀ ਨੇ ਇਸ ਦੌਰਾਨ ਕਿਸਾਨ ਸਨਮਾਨ ਨਿਧੀ ਦੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਸ ਦੇ ਅਧੀਨ 9 ਕਰੋੜ ਕਿਸਾਨਾਂ ਦੇ ਖਾਤਿਆਂ 'ਚ 18 ਹਜ਼ਾਰ ਕਰੋੜ ਰੁਪਏ ਭੇਜੇ ਗਏ ਹਨ। ਪੀ.ਐੱਮ.ਮੋਦੀ ਨੇ ਇਸ ਦੌਰਾਨ 6 ਸੂਬਿਆਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ। ਮੋਦੀ ਨੇ ਅਰੁਣਾਚਲ ਪ੍ਰਦੇਸ਼ ਦੇ ਗਗਨ ਪੇਰਿੰਗ ਨਾਲ ਗੱਲਬਾਤ ਕੀਤੀ। ਗਗਨ ਨੇ ਪੀ.ਐੱਮ. ਨੂੰ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੈਸਿਆਂ ਦੀ ਵਰਤੋਂ ਆਰਗੇਨਿਕ (ਜੈਵਿਕ) ਖੇਤੀ 'ਚ ਕੀਤੀ ਅਤੇ ਮਜ਼ਦੂਰਾਂ ਨੂੰ ਪੈਸਾ ਦਿੱਤਾ। ਇਸ ਦੌਰਾਨ ਪੀ.ਐੱਮ.ਮੋਦੀ ਨੇ ਗਗਨ ਤੋਂ ਪੁੱਛਿਆ ਕਿ ਕੀ ਕੰਪਨੀ ਸਿਰਫ਼ ਤੁਹਾਡੀ ਅਦਰਕ ਲਿਜਾਂਦੀ ਹੈ ਜਾਂ ਜ਼ਮੀਨ ਹੀ ਲਿਜਾਂਦੀ ਹੈ। 

ਇਹ ਵੀ ਪੜ੍ਹੋ : ਸਰਕਾਰ ਨੇ ਕਿਸਾਨਾਂ ਨੂੰ ਫਿਰ ਲਿਖੀ ਚਿੱਠੀ, ਕਿਹਾ- ਗੱਲਬਾਤ ਲਈ ਖੁੱਲ੍ਹੇ ਹਨ ਰਸਤੇ

ਇਸ ਤੋਂ ਇਲਾਵਾ ਮੋਦੀ ਨੇ ਓਡੀਸ਼ਾ ਦੇ ਕਿਸਾਨ ਨਾਲ ਚਰਚਾ ਕੀਤੀ। ਇਸ ਦੌਰਾਨ ਮੋਦੀ ਨੇ ਕਿਸਾਨ ਕ੍ਰੇਡਿਟ ਕਾਰਡ ਨੂੰ ਲੈ ਕੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਉਸ ਦੇ ਫ਼ਾਇਦੇ ਪੁੱਛੇ। ਉਨ੍ਹਾਂ ਨੇ ਕਿਹਾ ਕਿ ਅਟਲ ਜੀ ਦੀ ਸਰਕਾਰ ਨੇ ਕਿਸਾਨਾਂ ਨੂੰ ਸਸਤੇ 'ਚ ਕਰਜ਼ ਦੀ ਸ਼ੁਰੂਆਤ ਕੀਤੀ ਸੀ, ਅਸੀਂ ਉਸ ਨੂੰ ਅੱਗੇ ਵਧਾ ਰਹੇ ਹਾਂ। ਹਰਿਆਣਾ ਦੇ ਕਿਸਾਨ ਹਰੀ ਸਿੰਘ ਨੇ ਪੀ.ਐੱਮ. ਮੋਦੀ ਨਾਲ ਗੱਲ ਕੀਤੀ। ਹਰੀ ਸਿੰਘ ਨੇ ਦੱਸਿਆ ਕਿ ਪਹਿਲਾਂ ਉਹ ਝੋਨੇ ਦੀ ਖੇਤੀ ਕਰਦੇ ਸਨ, ਹੁਣ ਬਾਗਬਾਨੀ ਕਰਦੇ ਹਨ। ਮਹਾਰਾਸ਼ਟਰ ਦੇ ਕਿਸਾਨ ਗਣੇਸ਼ ਨੇ ਵੀ ਮੋਦੀ ਨਾਲ ਗੱਲ ਕੀਤੀ। ਇਸ ਦੌਰਾਨ ਮੋਦੀ ਨੇ ਕਿਸਾਨ ਤੋਂ ਖੇਤੀ ਅਤੇ ਪਸ਼ੂ ਪਾਲਣ ਦੇ ਅਨੁਭਵਾਂ ਬਾਰੇ ਪੁੱਛਿਆ। ਮੱਧ ਪ੍ਰਦੇਸ਼ ਦੇ ਕਿਸਾਨ ਮਨੋਜ ਨਾਲ ਗੱਲ ਕਰਦੇ ਹੋਏ ਪੀ.ਐੱਮ. ਮੋਦੀ ਨੇ ਉਨ੍ਹਾਂ ਦੇ ਅਨੁਭਵਾਂ ਬਾਰੇ ਪੁੱਛਿਆ। ਮਨੋਜ ਨੇ ਦੱਸਿਆ ਕਿ ਹੁਣ ਤੱਕ ਕਿਸਾਨ ਸਨਮਾਨ ਨਿਧੀ ਤੋਂ 10 ਰੁਪਏ ਮਿਲੇ ਹਨ। ਮਨੋਜ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਵਾਰ ਆਪਣੀ ਸੋਇਆਬੀਨ ਇਕ ਨਿੱਜੀ ਕੰਪਨੀ ਨੂੰ ਵੇਚੀ, ਜਿਸ 'ਚ ਉਨ੍ਹਾਂ ਨੂੰ ਵੱਧ ਪੈਸੇ ਮਿਲੇ ਅਤੇ ਉਸੇ ਦਿਨ ਪੈਸੇ ਵੀ ਮਿਲ ਗਏ। ਦੱਸਣਯੋਗ ਹੈ ਕਿ ਅਟਲ ਜਯੰਤੀ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਭਾਜਪਾ ਦੀਆਂ 2500 ਕਿਸਾਨ ਚੌਪਾਲਾਂ ਨੂੰ ਰਹੀਆਂ ਹਨ। 

ਇਹ ਵੀ ਪੜ੍ਹੋ : ਜਨਮ ਦਿਨ ਵਿਸ਼ੇਸ਼ : ਜਾਣੋਂ ਕਿਵੇਂ ਇਕ ਪੱਤਰਕਾਰ ਤੋਂ ਰਾਜਨੇਤਾ ਬਣੇ ਸਨ ਅਟਲ ਬਿਹਾਰੀ
 


author

DIsha

Content Editor

Related News