ਵੀਡੀਓ ਕਾਨਫਰੰਸਿੰਗ ਰਾਹੀਂ ਪੀ. ਐੱਮ. ਮੋਦੀ ਨੇ ਕੇਦਾਰਨਾਥ ''ਚ ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ (ਤਸਵੀਰਾਂ)

06/10/2020 3:40:52 PM

ਦੇਹਰਾਦੂਨ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੇਦਾਰਨਾਥ ਧਾਮ ਵਿਚ ਚੱਲ ਰਹੇ ਵੱਖ-ਵੱਖ ਕੰਮਾਂ ਦੀ ਜਾਣਕਾਰੀ ਲਈ ਅਤੇ ਡਰੋਨ ਦੀ ਨਜ਼ਰ ਤੋਂ ਉਨ੍ਹਾਂ ਨੂੰ ਦੇਖਿਆ ਵੀ। ਪ੍ਰਧਾਨ ਮੰਤਰੀ ਨੇ ਕੇਦਾਰਨਾਥ ਮੰਦਰ ਕੰਪਲੈਕਸ, ਆਦਿਗੁਰੂ ਸ਼ੰਕਰਾਚਾਰੀਆ ਦੀ ਸਮਾਧੀ, ਸਰਸਵਤੀ ਦੇ ਸੰਗਮ 'ਤੇ ਬਣੇ ਘਾਟਾਂ ਨੂੰ ਦੇਖਿਆ। 

PunjabKesari
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਗਵਾਨ ਕੇਦਾਰਨਾਥ ਅਤੇ ਬਦਰੀਨਾਥ ਵਿਚ ਵੱਖ-ਵੱਖ ਕੰਮਾਂ ਲਈ ਸੂਬਾ ਸਰਕਾਰ ਨੂੰ ਕੇਂਦਰ ਤੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ। ਉਨ੍ਹਾਂ ਨੇ ਬਦਰੀਨਾਥ ਲਈ ਵੀ ਵਿਕਾਸ ਯੋਜਨਾ ਬਣਾਉਣ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਇਸ ਵਿਚ ਅਗਲੇ 100 ਸਾਲ ਤੱਕ ਦੀ ਕਲਪਨਾ ਦਾ ਹਿਸਾਬ ਰੱਖਿਆ ਜਾਵੇ। ਇਕ ਸਰਕਾਰੀ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮਬਾੜਾ ਤੋਂ ਕੇਦਾਰਨਾਥ ਤੱਕ ਛੋਟੇ-ਛੋਟੇ ਹਿੱਸਿਆਂ ਨੂੰ ਕੇਦਾਰਨਾਥ ਦੀਆਂ ਯਾਦਾਂ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿਚ ਅਧਿਆਤਮਕ ਨਾਲ ਸਬੰਧਤ ਕਈ ਕੰਮ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਲ ਧਿਆਨ ਦਿੱਤਾ ਜਾਵੇ। 

PunjabKesari
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਨੂੰ ਕੇਦਾਰਨਾਥ ਦੇ ਦਰਸ਼ਨਾਂ ਨਾਲ ਹੀ ਇੱਥੋਂ ਜੁੜੇ ਧਾਰਮਿਕ ਅਤੇ ਰਿਵਾਇਤੀ ਮਹੱਤਵ ਬਾਰੇ ਵੀ ਜਾਣਕਾਰੀ ਮਿਲੇਗੀ। ਉਨ੍ਹਾਂ ਨੇ ਕੇਦਾਰਨਾਥ ਦੇ ਆਲੇ-ਦੁਆਲੇ ਬਣਾਈਆਂ ਜਾ ਰਹੀਆਂ ਗੁਫਾਵਾਂ ਦੇ ਵਧੀਆ ਢੰਗ ਨਾਲ ਵਿਕਾਸ ਕਰਨ ਨੂੰ ਕਿਹਾ, ਤਾਂ ਕਿ ਉਨ੍ਹਾਂ ਦਾ ਰੂਪ ਦਿਲ ਨੂੰ ਮੋਹ ਲੈਣ ਵਾਲਾ ਹੋਵੇ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਅਜੇ ਕੇਦਾਰਨਾਥ ਵਿਚ ਨਿਰਮਾਣ ਕੰਮ ਤੇਜ਼ੀ ਨਾਲ ਕੀਤੇ ਜਾ ਸਕਦੇ ਹਨ।

PunjabKesari


Tanu

Content Editor

Related News