ਧਰਮਸ਼ਾਲਾ ''ਚ ਨਿਵੇਸ਼ਕਾਂ ਦੇ ਸੰਮੇਲਨ ''ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ

Sunday, Oct 06, 2019 - 09:41 AM (IST)

ਧਰਮਸ਼ਾਲਾ ''ਚ ਨਿਵੇਸ਼ਕਾਂ ਦੇ ਸੰਮੇਲਨ ''ਚ ਹਿੱਸਾ ਲੈਣਗੇ ਪ੍ਰਧਾਨ ਮੰਤਰੀ ਮੋਦੀ

ਮੰਡੀ—ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਧਰਮਸ਼ਾਲਾ 'ਚ ਹੋਣ ਵਾਲੇ ਸੰਸਾਰਕ ਨਿਵੇਸ਼ਕ ਸੰਮੇਲਨ 'ਚ ਹਿੱਸਾ ਲੈਣਗੇ। ਨਿਵੇਸ਼ਕਾਂ ਦੀ ਇਹ ਮੀਟਿੰਗ ਸੱਤ ਅਤੇ ਅੱਠ ਨਵੰਬਰ ਨੂੰ ਹੋਣੀ ਹੈ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ। ਠਾਕੁਰ ਨੇ ਮੰਡੀ 'ਚ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਬੈਠਕ 'ਚ ਕਈ ਸਮਝੌਤਿਆਂ (ਐੱਮ.ਓ.ਯੂ.) 'ਤੇ ਹਸਤਾਖਰ ਕੀਤੇ ਜਾਣਗੇ ਅਤੇ ਇਸ ਨਾਲ ਸੂਬੇ 'ਚ ਸਮਰਿਧੀ ਆਵੇਗੀ। ਇਸ ਦੇ ਬਾਅਦ ਸ਼ਿਮਲਾ 'ਚ ਠਾਕੁਰ ਨੇ ਸਮੀਖਿਆ ਬੈਠਕ 'ਚ ਅਧਿਕਾਰੀਆਂ ਨੂੰ ਪ੍ਰੋਗਰਾਮ ਦਾ ਪੂਰਾ ਪ੍ਰਚਾਰ ਸੁਨਿਸ਼ਚਿਤ ਕਰਨ ਦਾ ਨਿਰਦੇਸ਼ ਦਿੱਤਾ ਹੈ ਤਾਂ ਜੋ ਸੂਬੇ ਦੀਆਂ ਅਪਾਰ ਨਿਵੇਸ਼ ਸਮਰੱਥਾਵਾਂ, ਪਹਿਲ ਵਾਲੇ ਖੇਤਰਾਂ ਅਤੇ ਲਾਭ ਨੂੰ ਉੱਦਮੀਆਂ ਦੇ ਸਾਹਮਣੇ ਪ੍ਰਦਰਸ਼ਿਤ ਕੀਤਾ ਜਾ ਸਕੇ।  


author

Aarti dhillon

Content Editor

Related News