PM ਮੋਦੀ ਨੇ ਗੁਜਰਾਤ ''ਚ ਰੋ-ਪੈਕਸ ਫੇਰੀ ਸੇਵਾ ਦਾ ਕੀਤਾ ਉਦਘਾਟਨ, ਜਾਣੋ ਕੀ ਹੈ ਖ਼ਾਸੀਅਤ

Sunday, Nov 08, 2020 - 12:53 PM (IST)

PM ਮੋਦੀ ਨੇ ਗੁਜਰਾਤ ''ਚ ਰੋ-ਪੈਕਸ ਫੇਰੀ ਸੇਵਾ ਦਾ ਕੀਤਾ ਉਦਘਾਟਨ, ਜਾਣੋ ਕੀ ਹੈ ਖ਼ਾਸੀਅਤ

ਅਹਿਮਦਾਬਾਦ— ਸੀ-ਪਲੇਨ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਗੁਜਰਾਤ ਦੇ ਹਜ਼ੀਰਾ 'ਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਵੀਡੀਓ ਕਾਨਫਰੈਂਸਿੰਗ ਜ਼ਰੀਏ ਹਜ਼ੀਰਾ ਵਿਚ ਰੋ-ਪੈਕਸ ਟਰਮੀਨਲ ਦਾ ਉਦਘਾਟਨ ਅਤੇ ਹਜ਼ੀਰਾ ਤੋਂ ਘੋਘਾ ਦਰਮਿਆਨ ਰੋ-ਪੈਕਸ ਫੇਰੀ ਸੇਵਾ ਨੂੰ ਹਰੀ ਝੰਡੀ ਵਿਖਾਈ। ਇਸ ਪ੍ਰੋਗਰਾਮ 'ਚ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਮੌਜੂਦ ਰਹੇ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਘੋਘਾ ਅਤੇ ਹਜ਼ੀਰਾ ਵਿਚਾਲੇ ਰੋ-ਪੈਕਸ ਸੇਵਾ ਸ਼ੁਰੂ ਹੋਣ ਨਾਲ ਸੌਰਾਸ਼ਟਰ ਅਤੇ ਦੱਖਣੀ ਗੁਜਰਾਤ, ਦੋਹਾਂ ਹੀ ਖੇਤਰਾਂ ਦੇ ਲੋਕਾਂ ਦਾ ਵਰ੍ਹਿਆਂ ਦਾ ਸੁਫ਼ਨਾ ਪੂਰਾ ਹੋਇਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸੇਵਾ ਨਾਲ ਘੋਘਾ ਅਤੇ ਹਜ਼ੀਰਾ ਵਿਚਾਲੇ ਸੜਕ ਦੀ ਜੋ ਦੂਰੀ 375उਕਿਲੋਮੀਟਰ ਦੀ ਹੈ, ਉਹ ਸਮੁੰਦਰ ਦੇ ਰਸਤਿਓਂ ਸਿਰਫ 90 ਕਿਲੋਮੀਟਰ ਦੀ ਰਹਿ ਜਾਵੇਗੀ। ਯਾਨੀ ਕਿ ਜਿਸ ਦੂਰੀ ਨੂੰ ਪੂਰਾ ਕਰਨ ਲਈ 10 ਤੋਂ 12 ਘੰਟੇ ਦਾ ਸਮਾਂ ਲੱਗਦਾ ਸੀ, ਹੁਣ ਉਸ ਸਫ਼ਰ 'ਚ 3-4 ਘੰਟੇ ਹੀ ਲੱਗਿਆ ਕਰਨਗੇ। 

PunjabKesari

ਰੋ-ਪੈਕਸ ਫੇਰੀ ਦੀਆਂ ਸਹੂਲਤਾਂ—
ਰੋ-ਪੈਕਸ ਫੇਰੀ ਵੀਸਲ 'ਵੋਯੇਜ ਸਿਮਫਨੀ' ਇਕ ਤਿੰਨ ਮੰਜ਼ਿਲਾ ਜਹਾਜ਼ ਹੈ। ਹਜ਼ੀਰਾ ਵਿਚ ਸ਼ੁਰੂ ਹੋਣ ਵਾਲੇ ਰੋ-ਪੈਕਸ ਟਰਮੀਨਲ 100 ਮੀਟਰ ਲੰਬੀ ਅਤੇ 40 ਮੀਟਰ ਚੌੜੀ ਹੋਵੇਗੀ। ਇਸ 'ਚ ਪਾਰਕਿੰਗ, ਸਬ-ਸਟੇਸ਼ਨ, ਵਾਟਰ ਟਾਵਰ ਅਤੇ ਪ੍ਰਸ਼ਾਸਨਿਕ ਦਫ਼ਤਰ ਵਰਗੀਆਂ ਸਹੂਲਤਾਂ ਵੀ ਹੋਣਗੀਆਂ। 

ਜਾਣੋ ਖ਼ਾਸੀਅਤ—
ਇਸ ਸੇਵਾ ਨਾਲ ਸਮਾਂ ਤਾਂ ਬੱਚੇਗਾ ਹੀ ਅਤੇ ਨਾਲ ਦੀ ਨਾਲ ਖਰਚ ਵੀ ਘੱਟ ਹੋਵੇਗਾ। 
ਸੜਕ 'ਤੇ ਟ੍ਰੈਫਿਕ ਘੱਟ ਹੋਵੇਗਾ, ਜਿਸ ਨਾਲ ਪ੍ਰਦੂਸ਼ਣ ਘੱਟ ਕਰਨ 'ਚ ਮਦਦ ਮਿਲੇਗੀ। 
ਇਸ ਸੇਵਾ ਨਾਲ ਪੈਟਰੋਲ-ਡੀਜ਼ਲ ਦੀ ਵੀ ਬੱਚਤ ਹੋਵੇਗੀ।
ਹਜ਼ੀਰਾ-ਘੋਘਾ ਰੋ-ਪੈਕਸ ਫੇਰੀ ਸੇਵਾ ਦੱਖਣੀ ਗੁਜਰਾਤ ਅਤੇ ਸੌਰਾਸ਼ਟਰ ਖੇਤਰ ਦੇ ਦੁਆਰ ਦੇ ਰੂਪ ਵਿਚ ਕੰਮ ਕਰੇਗਾ।
ਇਸ ਨਾਲ ਘੋਘਾ ਅਤੇ ਹਜ਼ੀਰਾ ਵਿਚਾਲੇ 375 ਕਿਲੋਮੀਟਰ ਦੀ ਦੂਰੀ 90 ਕਿਲੋਮੀਟਰ ਹੋ ਜਾਵੇਗੀ। 
ਇਸ ਫੇਰੀ ਸੇਵਾ ਨਾਲ ਹਜ਼ੀਰਾ-ਘੋਘਾ 'ਤੇ ਹਰ ਦਿਨ 3 ਗੇੜ ਦੀ ਯਾਤਰਾ ਕਰੇਗਾ। ਜਿਸ 'ਚ 5 ਲੱਖ ਯਾਤਰੀ, 50 ਹਜ਼ਾਰ ਦੋ-ਪਹੀਆ ਵਾਹਨ, 30 ਹਜ਼ਾਰ ਟਰੱਕ ਅਤੇ 80 ਹਜ਼ਾਰ ਯਾਤਰੀ ਵਾਹਨਾਂ ਦੀ ਢੋਆ-ਢੋਆਈ ਸੰਭਵ ਹੈ। 


author

Tanu

Content Editor

Related News