ਪੀ. ਐੱਮ. ਮੋਦੀ ਨੇ ''ਕੋਰੋਨਾ ਵੈਕਸੀਨ'' ਨੂੰ ਲੈ ਕੇ ਦਿੱਤਾ ਵੱਡਾ ਬਿਆਨ

Tuesday, Nov 24, 2020 - 06:33 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਯਾਨੀ ਕਿ ਅੱਜ ਕੋਰੋਨਾ ਵੈਕਸੀਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨ ਕਦੋਂ ਆਵੇਗੀ? ਇਸ ਦਾ ਸਮਾਂ ਅਸੀਂ ਤੈਅ ਨਹੀਂ ਕਰ ਸਕਦੇ ਸਗੋਂ ਕਿ ਇਹ ਵਿਗਿਆਨੀਆਂ ਦੇ ਹੱਥਾਂ 'ਚ ਹੈ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਸੂਬਿਆਂ ਦੇ ਮੁੱਖ ਮੰਤਰੀ ਨਾਲ ਬੈਠਕ 'ਚ ਇਹ ਗੱਲ ਆਖੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਨੂੰ ਲੈ ਕੇ ਕੁਝ ਲੋਕ ਰਾਜਨੀਤੀ ਕਰ ਰਹੇ ਹਨ ਪਰ ਕਿਸੇ ਨੂੰ ਰਾਜਨੀਤੀ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਭਾਰਤ ਜੋ ਵੀ ਵੈਕਸੀਨ ਆਪਣੇ ਨਾਗਰਿਕਾਂ ਨੂੰ ਦੇਵੇਗਾ, ਉਹ ਸਹੀ ਹੋਵੇਗੀ। ਵੈਕਸੀਨ ਦੀ ਡੋਜ਼ ਅਤੇ ਕੀਮਤ ਵੀ ਅਜੇ ਤੈਅ ਨਹੀਂ ਹੈ। ਫਰੰਟ ਲਾਈਨਜ਼ 'ਤੇ ਲੜਨ ਵਾਲੇ ਕੋਰੋਨਾ ਯੋਧਿਆਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਕਿ ਉਨ੍ਹਾਂ ਨੂੰ ਪਹਿਲਾਂ ਵੈਕਸੀਨ ਦੀ ਡੋਜ਼ ਦਿੱਤੀ ਜਾਵੇ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ 'ਤੇ ਮੁੱਖ ਮੰਤਰੀਆਂ ਨਾਲ PM ਮੋਦੀ ਦੀ ਬੈਠਕ, ਕੇਜਰੀਵਾਲ ਨੇ ਰੱਖੀ ਇਹ ਮੰਗ

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿਵਾਇਆ ਕਿ ਵੈਕਸੀਨ ਉਪਲੱਬਧ ਕਰਾਉਣ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੋਵੇਗਾ। ਲੋਕ ਦੂਜਿਆਂ ਤੋਂ ਆਪਣੀ ਬੀਮਾਰੀ ਨੂੰ ਲੁਕਾ ਰਹੇ ਹਨ। ਜਦੋਂ ਮਰੀਜ਼ ਕੋਰੋਨਾ ਨਾਲ ਗੰਭੀਰ ਰੂਪ ਨਾਲ ਘਿਰਿਆ ਜਾਂਦਾ ਹੈ ਤਾਂ ਹੀ ਹਸਪਤਾਲ ਜਾਂਦਾ ਹੈ। ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਕੇਂਦਰ ਅਤੇ ਸੂਬਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਨਾਲ ਸਾਡੀ ਲੜਾਈ ਜਾਰੀ ਹੈ। ਜੇਕਰ ਮੁੱਖ ਮੰਤਰੀਆਂ ਕੋਲ ਕੁਝ ਹੋਰ ਸੁਝਾਅ ਹਨ ਤਾਂ ਲਿਖਤੀ ਵਿਚ ਉਹ ਸਾਨੂੰ ਦੇ ਦੇਣ। ਕੋਈ ਵੀ ਆਪਣਾ ਵਿਚਾਰ ਥੋਪ ਨਹੀਂ ਸਕਦਾ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਦੇਸ਼ 'ਚ ਟੈਸਟਿੰਗ ਦਾ ਨੈੱਟਵਰਕ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਅਪ੍ਰੈਲ ਤੱਕ ਬਾਜ਼ਾਰ 'ਚ ਆਮ ਲੋਕਾਂ ਲਈ ਉਪਲੱਬਧ ਹੋਵੇਗੀ ਸਵਦੇਸ਼ੀ ਕੋਰੋਨਾ ਵੈਕਸੀਨ!

ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਲੋਕ ਕੋਰੋਨਾ ਨੂੰ ਲੈ ਕੇ ਗੰਭੀਰ ਹੋਣ ਲੱਗੇ ਹਨ ਪਰ ਕੁਝ ਹੱਦ ਤੱਕ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਇਹ ਵਾਇਰਸ ਕਮਜ਼ੋਰ ਹੋ ਗਿਆ ਹੈ। ਅਜਿਹਾ ਸੋਚਣਾ ਗਲਤ ਹੈ। ਭਾਰਤ ਵਿਚ ਕੋਰੋਨਾ ਵਾਇਰਸ ਫਿਰ ਵੱਧ ਸਕਦਾ ਹੈ, ਜੇਕਰ ਲੋਕ ਢਿੱਲ ਵਰਤਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਦੀ ਹਰ ਵੈਕਸੀਨ 'ਤੇ ਸਰਕਾਰ ਦੀ ਨਜ਼ਰ ਹੈ ਪਰ ਅਜੇ ਵੀ ਸਾਨੂੰ ਪੂਰੀ ਚੌਕਸੀ ਵਰਤਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮੰਤਰ ਦਿੱਤਾ ਕਿ ਵੈਕਸੀਨ ਦੀ ਪੂਰੀ ਤਿਆਰੀ ਪਰ ਬਚਾਅ ਰਹੇ ਜਾਰੀ।


Tanu

Content Editor

Related News