ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਦੱਸ ਦਿੱਤਾ ਹੈ, ਨਾ ਸੁਧਰੇ ਤਾਂ ਕੀ ਹੋਵੇਗਾ ਹਸ਼ਰ : ਮੋਦੀ

Tuesday, Mar 05, 2019 - 06:25 PM (IST)

ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਦੱਸ ਦਿੱਤਾ ਹੈ, ਨਾ ਸੁਧਰੇ ਤਾਂ ਕੀ ਹੋਵੇਗਾ ਹਸ਼ਰ : ਮੋਦੀ

ਮੱਧ ਪ੍ਰਦੇਸ਼ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਇਕ ਦਿਨ ਦੇ ਦੌਰੇ 'ਤੇ ਮੱਧ ਪ੍ਰਦੇਸ਼ ਪੁੱਜੇ, ਜਿੱਥੇ ਉਨ੍ਹਾਂ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਮੋਦੀ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਪਿੱਠਭੂਮੀ ਵਿਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵਿਰੁੱਧ ਬੋਲਦਿਆਂ ਕਿਹਾ ਕਿ ਅੱਤਵਾਦੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਜੇਕਰ ਉਹ ਨਹੀਂ ਸੁਧਰਨਗੇ ਤਾਂ ਕੀ ਹਸ਼ਰ ਹੋਵੇਗਾ। ਮੱਧ ਪ੍ਰਦੇਸ਼ ਦੇ ਧਾਰ ਵਿਚ ਭਾਜਪਾ ਦੀ 'ਵਿਜੇ ਸੰਕਲਪ ਰੈਲੀ' ਵਿਚ ਮੋਦੀ ਨੇ ਕਿਹਾ, ''ਪੁਲਵਾਮਾ ਅੱਤਵਾਦੀ ਹਮਲੇ ਦਾ ਜਵਾਬ ਭਾਰਤੀ ਹਵਾਈ ਫੌਜ ਨੇ ਅੱਤਵਾਦੀਆਂ ਦੇ ਘਰ 'ਚ ਦਾਖਲ ਹੋ ਕੇ ਦਿੱਤਾ। ਮੋਦੀ ਨੇ ਕਿਹਾ ਕਿ ਦੇਸ਼ ਅਤੇ ਦੁਨੀਆ ਨੂੰ ਲੱਗਦਾ ਹੈ ਕਿ ਅਸੀਂ ਪੁਲਵਾਮਾ ਅੱਤਵਾਦੀ ਹਮਲੇ ਦਾ ਜਵਾਬ ਦੇ ਕੇ ਸਹੀ ਕੀਤਾ। ਮੋਦੀ ਨੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਦਾ ਨਾਂ ਲਏ ਬਿਨਾਂ ਉਨ੍ਹਾਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਪੁਲਵਾਮਾ ਹਮਲੇ ਨੂੰ ਮਹਿਜ ਇਕ ਹਾਦਸਾ ਦੱਸ ਰਹੇ ਹਨ। ਉਨ੍ਹਾਂ ਨੂੰ ਓਸਾਮਾ ਬਿਨ ਲਾਦੇਨ ਵੀ ਸ਼ਾਂਤੀ ਦੂਤ ਲੱਗਦਾ ਸੀ। 

ਭਾਰਤੀ ਹਵਾਈ ਫੌਜ ਦੀ ਏਅਰ ਸਟ੍ਰਾਈਕ ਪਾਕਿਸਤਾਨ ਵਿਚ ਹੋਈ ਪਰ ਸਦਮਾ ਭਾਰਤ ਵਿਚ ਬੈਠੇ ਲੋਕਾਂ ਨੂੰ ਲੱਗਾ। ਮੋਦੀ ਨੇ ਕਿਹਾ ਕਿ ਮਹਾ ਮਿਲਾਵਟੀ ਲੋਕ ਪਾਕਿਸਤਾਨ ਦੇ ਪੋਸਟਰ ਬੁਆਏ ਬਣ ਗਏ ਹਨ। ਵਿਰੋਧੀ ਧਿਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮੋਦੀ ਨੇ ਕਿਹਾ ਕਿ ਇਹ ਲੋਕ ਅੱਤਵਾਦ ਵਿਰੁੱਧ ਸਾਡੀ ਲੜਾਈ ਦੇ ਮਾਮਲੇ ਵਿਚ ਦੇਸ਼ ਦੀ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਪਾਕਿਸਤਾਨ ਵਿਚ ਅੱਤਵਾਦੀ ਟਿਕਾਣਿਆਂ 'ਤੇ ਹਵਾਈ ਫੌਜ ਵਲੋਂ ਕੀਤੇ ਹਮਲੇ ਦੇ ਸਬੂਤ ਮੰਗ ਕੇ ਫੌਜ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ। 

ਮੋਦੀ ਨੇ ਮੱਧ ਪ੍ਰਦੇਸ਼ ਵਿਚ ਸੱਤਾਧਾਰੀ ਕਾਂਗਰਸ 'ਤੇ ਦੋਸ਼ ਲਾਇਆ ਕਿ ਭੋਪਾਲ ਵਿਚ ਬੈਠੀ ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀ ਚਿੰਤਾ ਨਹੀਂ। ਉਨ੍ਹਾਂ ਨੇ ਕਿਹਾ ਕਿ ਰਾਹੁਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਸੂਬੇ ਵਿਚ ਕਾਂਗਰਸ ਦੀ ਸਰਕਾਰ ਆਉਣ 'ਤੇ 10 ਦਿਨ 'ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋਇਆ ਤਾਂ ਉਹ ਮੁੱਖ ਮੰਤਰੀ ਬਦਲ ਦੇਣਗੇ ਪਰ ਕਿਸਾਨਾਂ ਦਾ ਕਰਜ਼ਾ ਹੁਣ ਤਕ ਮੁਆਫ਼ ਨਹੀਂ ਹੋਇਆ ਅਤੇ ਮੁੱਖ ਮੰਤਰੀ ਕਮਲਨਾਥ ਅਜੇ ਵੀ ਅਹੁਦੇ 'ਤੇ ਬਰਕਰਾਰ ਹਨ।


author

Tanu

Content Editor

Related News