ਕੁਮਾਰਸਵਾਮੀ ਨੇ ਈ.ਵੀ.ਐੱਮ. ਦੀ ਸੁਰੱਖਿਆ ਨੂੰ ਲੈ ਕੇ ਖਦਸ਼ਾ ਕੀਤਾ ਜ਼ਾਹਰ

05/20/2019 5:19:24 PM

ਬੈਂਗਲੁਰੂ— ਜ਼ਿਆਦਾਤਰ ਐਗਜਿਟ ਪੋਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਅਤੇ ਕਰਨਾਟਕ 'ਚ ਭਾਜਪਾ ਦੀ ਜ਼ੋਰਦਾਰ ਜਿੱਤ ਦੇ ਅਨੁਮਾਨ ਦਰਮਿਆਨ ਪ੍ਰਦੇਸ਼ ਦੇ ਮੁੱਖ ਮੰਤਰੀ ਐੱਚ.ਡੀ. ਕੁਮਾਰਸਵਾਮੀ ਨੇ ਸੋਮਵਾਰ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੀ ਸੁਰੱਖਿਆ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ। ਐਗਜਿਟ ਪੋਲ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਦੇ ਹੋਏ ਮੁੱਖ ਮੰਤਰੀ ਨੇ ਇਕ ਤੋਂ ਬਾਅਦ ਇਕ ਟਵੀਟ 'ਚ ਦੋਸ਼ ਲਗਾਇਆ ਕਿ 23 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਸੀਟਾਂ ਦੀ ਗਿਣਤੀ ਘਟਣ ਦੀ ਸਥਿਤੀ ਨੂੰ ਦੇਖਦੇ ਹੋਏ ਭਾਜਪਾ ਖੇਤਰੀ ਦਲਾਂ ਨੂੰ ਲਾਲਚ ਦੇਣ ਲਈ ਪਹਿਲਾਂ ਤੋਂ ਹੀ ਨਕਲੀ ਰੂਪ ਨਾਲ ਮੋਦੀ ਲਹਿਰ ਬਣਾ ਰਹੀ ਹੈ। ਕੁਮਾਰਸਵਾਮੀ ਨੇ ਕਿਹਾ,''ਪ੍ਰਧਾਨ ਮੰਤਰੀ ਦੇ ਦੂਜੇ ਕਾਰਜਕਾਲ 'ਚ ਵਿਰੋਧੀ ਦਲਾਂ ਨੇ ਈ.ਵੀ.ਐੱਮ. ਦੀ ਭਰੋਸੇਯੋਗਤਾ 'ਤੇ ਚਿੰਤਾ ਪ੍ਰਗਟ ਕੀਤੀ ਹੈ। ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਦਾ ਰੁਖ ਕਰਦੇ ਹੋਏ ਈ.ਵੀ.ਐੱਮ. ਦੇ ਸਥਾਨ 'ਤੇ ਵੋਟ ਪੱਤਰ ਦੀ ਵਰਤੋਂ ਲਈ ਕਿਹਾ ਸੀ, ਕਿਉਂਕਿ ਈ.ਵੀ.ਐੱਮ. ਰਾਹੀਂ ਧਾਂਦਲੀ ਕਰਨਾ ਸੌਖਾ ਹੈ।''

ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਦੁਨੀਆ ਭਰ 'ਚ, ਵਿਕਸਿਤ ਦੇਸ਼ਾਂ ਨੇ ਵੀ ਆਮ ਚੋਣਾਂ 'ਚ ਵੋਟ ਪੱਤਰ ਦਾ ਬਦਲ ਅਪਣਾਇਆ ਹੈ। 19 ਮਈ ਨੂੰ ਐਗਜਿਟ ਪੋਲ ਦੇ ਨਤੀਜੇ ਫਿਰ ਤੋਂ ਦਿਖਾਉਂਦੇ ਹਨ ਕਿ ਸੱਤਾਧਾਰੀ ਦਲ ਚੋਣਾਵੀ ਫਾਇਦੇ ਲਈ ਆਸਾਨੀ ਨਾਲ ਈ.ਵੀ.ਐੱਮ. 'ਚ ਹੇਰਫੇਰ ਕਰ ਸਕਦੇ ਹਨ।'' ਕੁਮਾਰਸਵਾਮੀ ਨੇ ਕਿਹਾ ਕਿ ਐਗਜਿਟ ਪੋਲ ਦੀ ਵਰਤੋਂ ਇਹ ਸਿਖਾਉਣ ਲਈ ਹੋ ਰਹੀ ਹੈ ਕਿ ਦੇਸ਼ 'ਚ ਅਜੇ ਵੀ ਮੋਦੀ ਲਹਿਰ ਹੈ। 23 ਮਈ ਨੂੰ ਨਤੀਜੇ ਆਉਣ ਤੋਂ ਬਾਅਦ ਸੀਟਾਂ ਘੱਟਣ ਦੀ ਸਥਿਤੀ ਦੇ ਮੱਦੇਨਜ਼ਰ ਭਾਜਪਾ ਪਹਿਲਾਂ ਤੋਂ ਹੀ ਖੇਤਰੀ ਦਲਾਂ ਨੂੰ ਲਾਲਚ ਦੇਣ ਲਈ ਨਕਲੀ ਮੋਦੀ ਲਹਿਰ ਬਣਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਐਗਜਿਟ ਪੋਲ ਦੀ ਪੂਰੀ ਕਵਾਇਦ ਦਾ ਮਕਸਦ ਇਕ ਖਾਸ ਨੇਤਾ ਅਤੇ ਪਾਰਟੀ ਦੇ ਪੱਖ 'ਚ ਲਹਿਰ ਦੀ ਗਲਤ ਧਾਰਨਾ ਦਿਖਾਉਣ ਦਾ ਹੈ।


DIsha

Content Editor

Related News