PM ਮੋਦੀ ਨੇ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਦਾ ਕੀਤਾ ਉਦਘਾਟਨ

01/05/2021 11:51:34 AM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਮੰਗਲਵਾਰ ਨੂੰ ਦੇਸ਼ ਨੂੰ ਨਵੀਂ ਸੌਗਾਤ ਦਿੰਦੇ ਹੋਏ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਇਹ ਪਾਈਪਲਾਈਨ ਦੇਸ਼ ਨੂੰ ਸਮਰਪਿਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕੋਚੀ-ਮੰਗਲੁਰੂ ਪਾਈਪਲਾਈਨ ਇਸ ਗੱਲ ਦਾ ਬਹੁਤ ਵੱਡਾ ਉਦਾਹਰਣ ਹੈ ਕਿ ਵਿਕਾਸ ਨੂੰ ਪਹਿਲ ਦੇ ਕੇ ਸਾਰੇ ਮਿਲ ਕੇ ਕੰਮ ਕਰਨ ਤਾਂ ਕੋਈ ਵੀ ਟੀਚਾ ਕਠਿਨ ਨਹੀਂ ਹੁੰਦਾ।

3 ਹਜ਼ਾਰ ਕਰੋੜ ਆਈ ਲਾਗਤ 
ਪ੍ਰਧਾਨ ਮੰਤਰੀ ਦਫ਼ਤਰ ਨੇ ਐਤਵਾਰ ਨੂੰ ਬਿਆਨ ਜਾਰੀ ਕਰ ਕੇ ਦੱਸਿਆ ਕਿ 450 ਕਿਲੋਮੀਟਰ ਲੰਬੀ ਪਾਈਪਲਾਈਨ ਦਾ ਨਿਰਮਾਣ ਗੇਲ (ਭਾਰਤ) ਲਿਮਟਿਡ ਨੇ ਕੀਤਾ ਹੈ। ਇਸ ਕੋਲ ਹਰ ਦਿਨ 12 ਮਿਲੀਅਨ ਮੀਟ੍ਰਿਕ ਸਟੈਂਡਰਡ ਕਿਊਬਿਕ ਮੀਟਰ ਦੀ ਆਵਾਜਾਈ ਸਮਰੱਥਾ ਹੈ ਅਤੇ ਇਹ ਕੋਚੀ 'ਚ ਤਰਲੀਕ੍ਰਿਤ ਕੁਦਰਤੀ ਗੈਸ ਟਰਮਿਨਲ ਤੋਂ ਮੰਗਲੁਰੂ ਤੱਕ ਕੁਦਰਤੀ ਗੈਸ ਲਿਜਾਏਗਾ। ਇਹ ਏਰਨਾਕੁਲਮ, ਤ੍ਰਿਸ਼ੂਰ, ਪਲਕੱਕੜ, ਮਲਪੁਰਮ, ਕੋਝੀਕੋਡ, ਕਨੂੰਰ ਅਤੇ ਕਾਸਰਗੋਡ ਜ਼ਿਲ੍ਹਿਆਂ ਤੋਂ ਲੰਘੇਗਾ। ਪ੍ਰਾਜੈਕਟ ਦੀ ਪੂਰੀ ਲਾਗਤ ਕਰੀਬ 3 ਹਜ਼ਾਰ ਕਰੋੜ ਹੈ ਅਤੇ ਇਸ ਦੇ ਨਿਰਮਾਣ ਨਾਲ 12 ਲੱਖ ਮਜ਼ਦੂਰ ਦਿਵਸ ਰੁਜ਼ਗਾਰ ਦੀ ਰਚਨਾ ਹੋਵੇਗੀ।

ਹਵਾ ਦੀ ਗੁਣਵੱਤਾ 'ਚ ਆਏਗਾ ਸੁਧਾਰ 
ਪੀ.ਐੱਮ.ਓ. ਨੇ ਦੱਸਿਆ ਕਿ ਪਾਈਪਲਾਈਨ ਨਾਲ ਸਸਤਾ ਫਿਊਲ ਘਰਾਂ 'ਚ ਪਾਈਪਡ ਨੈਚੁਰਲ ਗੈਸ (ਪੀ.ਐੱਨ.ਜੀ.) ਦੇ ਰੂਪ 'ਚ ਮਿਲੇਗਾ ਅਤੇ ਵਾਤਾਵਰਣ ਖੇਤਰ ਨੂੰ ਕੰਪ੍ਰੈਸਡ ਨੈਚੂਰਲ ਗੈਸ (ਸੀ.ਐੱਨ.ਜੀ.) ਮਿਲੇਗੀ। ਬਿਆਨ 'ਚ ਦੱਸਿਆ ਗਿਆ ਹੈ ਕਿ ਇਹ ਪਾਈਪਲਾਈਨ ਜਿਨ੍ਹਾਂ ਜ਼ਿਲ੍ਹਿਆਂ ਤੋਂ ਲੰਘੇਗੀ, ਉੱਥੇ ਵਪਾਰਕ ਅਤੇ ਉਦਯੋਗਿਕ ਇਕਾਈਆਂ ਨੂੰ ਕੁਦਰਤੀ ਗੈਸ ਮਿਲੇਗੀ। ਸਵੱਛ ਫਿਊਲ ਦੀ ਵਰਤੋਂ ਨਾਲ ਹਵਾ ਪ੍ਰਦੂਸ਼ਣ ਘੱਟ ਹੋਵੇਗਾ, ਜਿਸ ਨਾਲ ਹਵਾ ਦੀ ਗੁਣਵੱਤਾ 'ਚ ਸੁਧਾਰ ਆਏਗਾ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News