ਤਿੰਨ ਦੇਸ਼ਾਂ ਦੀ ਸਫ਼ਲ ਯਾਤਰਾ ਤੋਂ ਬਾਅਦ PM ਮੋਦੀ ਪੁੱਜੇ ਦਿੱਲੀ

Thursday, Jun 19, 2025 - 05:58 PM (IST)

ਤਿੰਨ ਦੇਸ਼ਾਂ ਦੀ ਸਫ਼ਲ ਯਾਤਰਾ ਤੋਂ ਬਾਅਦ PM ਮੋਦੀ ਪੁੱਜੇ ਦਿੱਲੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਸਫ਼ਲ ਯਾਤਰਾ ਤੋਂ ਬਾਅਦ ਵੀਰਵਾਰ ਦੁਪਹਿਰ ਦੇਸ਼ ਪਰਤ ਆਏ। ਸ਼੍ਰੀ ਮੋਦੀ 5 ਦਿਨ ਦੀ ਯਾਤਰਾ ਦੇ ਅੰਤਿਮ ਪੜਾਅ 'ਤੇ ਕ੍ਰੋਏਸ਼ੀਆ ਤੋਂ ਰਾਜਧਾਨੀ ਦਿੱਲੀ ਲਈ ਰਵਾਨਾ ਹੋਏ ਸਨ। ਪ੍ਰਧਾਨ ਮੰਤਰੀ ਐਤਵਾਰ ਨੂੰ ਯਾਤਰਾ ਦੇ ਪਹਿਲੇ ਪੜਾਅ 'ਤੇ ਸਾਈਪ੍ਰਸ ਲਈ ਰਵਾਨਾ ਹੋਏ ਸਨ। ਸਾਈਪ੍ਰਸ 'ਚ ਉਨ੍ਹਾਂ ਨੇ ਰਾਸ਼ਟਰਪਤੀ ਨਿਕੋਸ਼ ਕ੍ਰਿਸਟੋਡੌਲਿਡੇਸ ਨਾਲ ਦੋ-ਪੱਖੀ ਬੈਠਕ 'ਚ ਹਿੱਸਾ ਲਿਆ।

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਰਾਸ਼ਟਰਪਤੀ ਨੇ ਸ਼੍ਰੀ ਮੋਦੀ ਨੂੰ ਸਾਈਪ੍ਰਸ ਦੇ ਸਰਵਉੱਚ ਸਨਮਾਨ 'ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰਿਓਸ' ਨਾਲ ਸਨਮਾਨਤ ਕੀਤਾ। ਸਾਈਪ੍ਰਸ 'ਚ 2 ਦਿਨ ਦੌਰੇ ਤੋਂ ਬਾਅਦ ਮੰਗਲਵਾਰ ਨੂੰ ਉਹ ਕੈਨੇਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਜੀ-7 ਦੇਸ਼ਾਂ ਦੀ ਬੈਠਕ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਦੋ-ਪੱਖੀ ਬੈਠਕਾਂ ਵੀ ਕੀਤੀਆਂ। ਸ਼੍ਰੀ ਮੋਦੀ ਬੁੱਧਵਾਰ ਨੂੰ ਯਾਤਰਾ ਦੇ ਅੰਤਿਮ ਪੜਾਅ 'ਤੇ ਕ੍ਰੋਏਸ਼ੀਆ ਪਹੁੰਚੇ। ਉੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਂਦ੍ਰੇਜ ਪਲੇਂਕੋਵਿਚ ਨਾਲ ਦੋ-ਪੱਖੀ ਗੱਲਬਾਤ ਕੀਤੀ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਕ੍ਰੋਏਸ਼ੀਆ ਯਾਤਰਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News