ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਫਿਲਮ ਨੂੰ ਮਿਲੀ ਸੈਂਸਰ ਬੋਰਡ ਤੋਂ ਹਰੀ ਝੰਡੀ

04/10/2019 11:43:30 AM

ਮੁੰਬਈ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਬਾਇਓਪਿਕ ਨੂੰ ਰਿਲੀਜ਼ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਕੇਂਦਰੀ ਫਿਲਮ ਪ੍ਰਮਾਣਨ ਬੋਰਡ (ਸੀ.ਬੀ.ਐੱਫ.ਸੀ.) ਨੇ ਫਿਲਮ ਨੂੰ ਰਿਲੀਜ਼ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਫਿਲਮ ਦਾ ਨਾਂ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ' ਹੈ ਅਤੇ ਇਸ ਦਾ ਨਿਰਦੇਸ਼ਨ ਓਮੰਗ ਕੁਮਾਰ ਨੇ ਕੀਤਾ ਹੈ। ਇਸ ਫਿਲਮ 'ਚ ਕੇਂਦਰੀ ਭੂਮਿਕਾ ਅਭਿਨੇਤਾ ਵਿਵੇਕ ਓਬਰਾਏ ਨੇ ਨਿਭਾਈ ਹੈ। ਵਿਰੋਧੀ ਦਲ ਇਸ ਫਿਲਮ ਨੂੰ ਲੈ ਕੇ ਆਲੋਚਨਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਮ ਭਾਜਪਾ ਨੂੰ ਲੋਕ ਸਭਾ ਚੋਣਾਂ 'ਚ ਲਾਭ ਪਹੁੰਚ ਸਕਦੀ ਹੈ, ਕਿਉਂਕਿ ਇਹ ਚੋਣਾਂ ਤੋਂ ਠੀਕ ਪਹਿਲਾਂ ਸਿਨੇਮਾਘਰਾਂ 'ਚ ਦਰਸ਼ਕਾਂ ਤੱਕ ਪਹੁੰਚੇਗੀ। ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਕਾਂਗਰਸ ਦੇ ਇਕ ਵਰਕਰ ਦੀ ਫਿਲਮ 'ਤੇ ਰੋਕ ਲਗਾਉਣ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਸੈਂਸਰ ਬੋਰਡ ਤੋਂ ਮਿਲਿਆ ਯੂ ਸਰਟੀਫਿਕੇਟ 
ਕੋਰਟ ਦਾ ਕਹਿਣਾ ਸੀ ਕਿ ਇਸ ਮੁੱਦੇ ਨੂੰ ਚੁੱਕਣ ਲਈ ਚੋਣ ਕਮਿਸ਼ਨ ਸਹੀ ਜਗ੍ਹਾ ਹੈ। ਸੀ.ਬੀ.ਐੱਫ.ਸੀ. ਨੇ 11 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਨੂੰ 'ਯੂਨੀਵਰਸਲ (ਯੂ), ਪ੍ਰਮਾਣ ਪੱਤਰ ਦਿੱਤਾ ਹੈ। ਇਸੇ ਦਿਨ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਹੈ। ਨਿਰਮਾਤਾ ਸੰਦੀਪ ਸਿੰਘ ਨੇ ਇਕ ਬਿਆਨ 'ਚ ਕਿਹਾ,''ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਸੈਂਸਰ ਬੋਰਡ ਤੋਂ 'ਯੂ' ਸਰਟੀਫਿਕੇਟ ਮਿਲਿਆ ਹੈ ਅਤੇ ਆਖਰੀ ਰੂਪ ਨਾਲ ਇਹ ਫਿਲਮ 11 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਹੈ। ਸੁਪਰੀਮ ਕੋਰਟ ਵਲੋਂ ਪਟੀਸ਼ਨ ਖਾਰਜ ਹੋਣ 'ਤੇ ਵੀ ਸਾਨੂੰ ਰਾਹਤ ਮਿਲੀ ਸੀ। ਹੁਣ ਇਸ ਫਿਲਮ ਨੂੰ ਸਾਰੀਆਂ ਥਾਂਵਾਂ ਤੋਂ ਹਰੀ ਝੰਡੀ ਮਿਲ ਚੁਕੀ ਹੈ।'' ਉਨ੍ਹਾਂ ਨੇ ਕਿਹਾ,''ਮੈਨੂੰ ਆਸ ਹੈ ਕਿ ਪੂਰੇ ਦੇਸ਼ 'ਚ ਕਿਸੇ ਵੀ ਸਿਆਸੀ ਪਾਰਟੀ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ, ਕਿਉਂਕਿ ਚੋਣ ਕਮਿਸ਼ਨ, ਸੀ.ਬੀ.ਐੱਫ.ਸੀ. ਅਤੇ ਸਾਰੀਆਂ ਅਦਾਲਤਾਂ ਨੇ ਸਾਰੀਆਂ ਪਟੀਸ਼ਨਾਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਸਾਡੀ ਫਿਲਮ ਰਿਲੀਜ਼ ਲਈ ਤਿਆਰ ਹੈ। ਸਾਡੇ ਲਈ ਪ੍ਰਾਰਥਨਾ ਕਰਨ ਵਾਲੇ ਸਾਰੇ ਲੋਕਾਂ ਦੇ ਪ੍ਰਤੀ ਅਸੀਂ ਆਭਾਰੀ ਹਾਂ।'' ਨਿਰਮਾਤਾ ਆਨੰਦ ਪੰਡਤ ਨੇ ਕਿਹਾ ਕਿ 'ਨਿਆਂ' ਹੋਇਆ ਹੈ ਅਤੇ ਫਿਲਮ ਨੇ ਸਿਨੇਮਾਘਰ ਤੱਕ ਪਹੁੰਚਣ ਦੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ।


DIsha

Content Editor

Related News