ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਮੋਦੀ ਨੇ 'ਪੰਜਾਬੀ' 'ਚ ਟਵੀਟ ਕਰ ਦਿੱਤੀ ਵਧਾਈ

12/14/2019 12:04:04 PM

ਨਵੀਂ ਦਿੱਲੀ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਦੇ 99ਵੇਂ ਸਥਾਪਨਾ ਦਿਵਸ 'ਤੇ ਸ਼ਨੀਵਾਰ ਭਾਵ ਅੱਜ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਾਰਟੀ ਸਮਾਜ ਦੀ ਸੇਵਾ ਕਰਨ ਵਿਚ ਹਮੇਸ਼ਾ ਮੋਹਰੀ ਰਹੀ ਹੈ। ਭਾਜਪਾ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ ਦੇ ਸਭ ਤੋਂ ਪੁਰਾਣੇ ਸਹਿਯੋਗੀਆਂ 'ਚ ਸ਼ਾਮਲ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ 1920 'ਚ ਹੋਈ ਸੀ।

PunjabKesari
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਪੰਜਾਬੀ' 'ਚ ਟਵੀਟ ਕੀਤਾ, ''ਮੈਂ, ਪੰਜਾਬ 'ਚ ਸਾਡੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੇ 99ਵੇਂ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦਾ ਹਾਂ। ਭਾਰਤ ਦੀਆਂ ਸਭ ਤੋਂ ਪੁਰਾਣੀਆਂ ਸਿਆਸੀ ਪਾਰਟੀਆਂ 'ਚੋਂ ਇਕ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਅੱਗੇ ਹੋ ਕੇ ਲੋਕਾਂ ਦੀ ਸੇਵਾ ਕੀਤੀ ਹੈ ਅਤੇ ਉਨ੍ਹਾਂ ਦੇ ਹਰ ਮੁੱਦੇ ਨੂੰ ਬੇਬਾਕੀ ਨਾਲ ਚੁੱਕਿਆ ਹੈ।''

PunjabKesari

ਉਨ੍ਹਾਂ ਨੇ ਕਿਹਾ, ''ਅੱਜ ਭਾਜਪਾ ਆਪਣੇ ਆਪ 'ਤੇ ਮਾਣ ਮਹਿਸੂਸ ਕਰਦੀ ਹੈ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਹੈ ਤੇ ਸਾਡਾ ਇਹ ਗੱਠਜੋੜ ਮਹਿਜ਼ ਸਿਆਸੀ ਹੀ ਨਹੀਂ ਸਗੋਂ ਇੱਕ ਅਪਣੱਤ ਦਾ ਰਿਸ਼ਤਾ ਹੈ। ਅਸੀਂ ਇਕੱਠੇ ਮਿਲ ਕੇ ਪੰਜਾਬ ਵਾਸੀਆਂ ਨੂੰ ਇਕ ਵਿਕਾਸ-ਪੱਖੀ ਤੇ ਪੰਜਾਬ ਨੂੰ ਬੁਲੰਦੀਆਂ 'ਤੇ ਲਿਜਾਣ ਵਾਲੀ ਸਰਕਾਰ ਦਿੱਤੀ, ਜਿਸ ਨੇ ਪੰਜਾਬ ਦੀ ਤਰੱਕੀ ਦੇ ਨਾਲ-ਨਾਲ ਭਾਈਚਾਰਕ ਸਾਂਝ ਦੀ ਨਵੀਂ ਮਿਸਾਲ ਖੜ੍ਹੀ ਕੀਤੀ।


Tanu

Content Editor

Related News