ਮੋਦੀ ਦੇ ਦੂਜੀ ਵਾਰ PM ਬਣਨ ਦੀ ਖੁਸ਼ੀ ''ਚ ਭਾਜਪਾ ਕੌਂਸਲਰ ਨੇ ਪਾਲਸ਼ ਕੀਤੇ ਲੋਕਾਂ ਦੇ ਬੂਟ

05/30/2019 5:58:35 PM

ਇੰਦੌਰ— ਭਾਜਪਾ ਦੇ ਸੀਨੀਅਰ ਨੇਤਾ ਨਰਿੰਦਰ ਮੋਦੀ ਦੇ ਲਗਾਤਾਰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀ ਜ਼ਾਹਰ ਕਰਨ ਲਈ ਇੱਥੇ ਭਾਜਪਾ ਦੇ ਇਕ ਕੌਂਸਲਰ ਨੇ ਵੀਰਵਾਰ ਨੂੰ ਅਨੋਖਾ ਤਰੀਕਾ ਲੱਭਿਆ ਅਤੇ ਉਨ੍ਹਾਂ ਨੇ ਆਮ ਲੋਕਾਂ ਦੇ ਬੂਟ ਪਾਲਸ਼ ਕੀਤੇ। ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਭਾਜਪਾ ਕੌਂਸਲਰ ਸੰਜੇ ਕਟਾਰੀਆ ਨੇ ਰੈਡੀਸਨ ਚੌਰਾਹੇ 'ਤੇ ਆਮ ਲੋਕਾਂ ਦੇ ਬੂਟ ਚਮਕਾਏ। ਬੂਟ ਪਾਲਸ਼ ਬਾਰੇ ਪੁੱਛੇ ਜਾਣ 'ਤੇ ਕਟਾਰੀਆ ਨੇ ਕਿਹਾ,''ਅਸੀਂ ਹਾਲ ਦੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਦੀ ਬੰਪਰ ਜਿੱਤ ਅਤੇ ਮੋਦੀ ਦੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਜਨਤਾ ਦਾ ਆਭਾਰ ਜ਼ਾਹਰ ਕਰ ਰਹੇ  ਹਾਂ।''PunjabKesariਭਾਜਪਾ ਕੌਂਸਲਰ ਨੇ ਕਿਹਾ,''ਮੋਦੀ ਨੇ ਪ੍ਰਧਾਨ ਮੰਤਰੀ ਦੇਰੂਪ 'ਚ ਦੇਸ਼ ਤੋਂ ਵੀ.ਆਈ.ਪੀ. ਸੰਸਕ੍ਰਿਤੀ ਖਤਮ ਕੀਤੀ ਹੈ। ਉਨ੍ਹਾਂ ਨੇ ਨਵੇਂ ਚੁਣੇ ਜਨ ਪ੍ਰਤੀਨਿਧੀਆਂ ਦੀਆਂ ਗੱਡੀਆਂ ਤੋਂ ਲਾਲ ਬੱਤੀ ਹਟਵਾਈ ਹੈ। ਅਸੀਂ ਮੋਦੀ ਦੇ ਸਾਦਗੀ ਦੇ ਸੰਦੇਸ਼ ਨੂੰ ਜਨਤਾ ਤੱਕ ਪਹੁੰਚਾ ਰਹੇ ਹਾਂ।'' ਫਿਲਹਾਲ ਆਮ ਲੋਕਾਂ ਦੇ ਬੂਟ ਚਮਕਾਉਣ ਦੀ ਕਟਾਰੀਆ ਦੀ ਪਹਿਲ ਦੀ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਤਾਰੀਫ ਕੀਤੀ ਤਾਂ ਕਈ ਉਪਯੋਗਕਰਤਾਵਾਂ ਨੇ ਇਸ ਕੰਮ ਨੂੰ ਲੈ ਕੇ ਉਨ੍ਹਾਂ ਦੀ ਖਿੱਚਾਈ ਵੀ ਕੀਤੀ। ਵਟਸਐੱਪ ਦੇ ਇਕ ਸਥਾਨਕ ਸਮੂਹ ਮੈਂਬਰ ਨੇ ਲਿਖਿਆ,''ਕਟਾਰੀਆ ਜੀ, ਜਨਤਾ ਦੇ ਬੂਟ ਪਾਲਸ਼ ਕਰ ਕੇ ਤੁਸੀਂ ਜੋ ਸੇਵਾ ਕਰ ਰਹੇ ਹੋ, ਇਸ ਦਾ ਕਾਰਨ ਕੀ ਹੈ? ਕ੍ਰਿਪਾ ਤੁਸੀਂ ਆਪਣੇ ਵਾਰਡ 'ਚ ਜਾ ਕੇ ਦੇਖੋ ਕਿ ਉੱਥੇ ਦੀ ਸੜਕ 'ਤੇ ਕੀ ਹਾਲ ਹੋ ਰਿਹਾ ਹੈ? ਆਪਣੇ ਵਾਰਡ 'ਚ ਸੜਕਾਂ ਅਤੇ ਪਾਣੀ ਦੀ ਸਮੱਸਿਆ 'ਤੇ ਧਿਆਨ ਦਿਓ।''


DIsha

Content Editor

Related News