PM ਮੋਦੀ ਦੀਆਂ ਕੁਝ ਅਣਦੇਖੀਆਂ ਫੋਟੋਆਂ, ਜੋ ਦਿਖਾਉਂਦੀਆਂ ਹਨ ਉਨ੍ਹਾਂ ਦੇ ਸਫ਼ਰ ਦੀ ਝਲਕ
Tuesday, Sep 17, 2019 - 11:43 AM (IST)

ਨੈਸ਼ਨਲ ਡੈਸਕ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਮੰਗਲਵਾਰ ਨੂੰ ਆਪਣਾ 69ਵਾਂ ਜਨਮ ਦਿਨ ਮਨਾ ਰਹੇ ਹਨ। ਦੇਸ਼ ਹੀ ਨਹੀਂ ਸਗੋਂ ਵਿਦੇਸ਼ ਤੋਂ ਵੀ ਉਨ੍ਹਾਂ ਨੂੰ ਇਸ ਖਾਸ ਦਿਨ ਲਈ ਵਧਾਈ ਦਿੱਤੀ ਜਾ ਰਹੀ ਹੈ। ਪੀ.ਐਮ. ਮੋਦੀ ਦੇ ਜਨਮ ਦਿਨ ਲਈ ਅਹਿਮਦਾਬਾਦ ਸ਼ਹਿਰ ਲਾੜੀ ਦੀ ਤਰ੍ਹਾਂ ਸੱਜਿਆ ਹੋਇਆ ਹੈ। ਹਵਾਈ ਅੱਡੇ ਤੋਂ ਲੈ ਕੇ ਰਾਜ ਭਵਨ ਤੱਕ ਵਧਾਈ ਸੰਦੇਸ਼ਾਂ ਵਾਲੇ ਹੋਰਡਿੰਗ ਅਤੇ ਬੈਨਰ ਲੱਗੇ ਹਨ।
ਇਕ ਸਾਧਾਰਨ ਪਰਿਵਾਰ 'ਚ ਜਨਮੇ ਅਤੇ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਵਾਲੇ ਮੋਦੀ ਦਾ ਸੱਤਾ ਦੀ ਉੱਚਾਈ 'ਤੇ ਪਹੁੰਚਣਾ, ਇਸ ਗੱਲ ਦਾ ਬਹੁਤ ਵੱਡਾ ਸੰਕੇਤ ਹੈ ਕਿ ਜ਼ਿੰਦਗੀ 'ਚ ਇਕ ਵਿਅਕਤੀ ਜੇਕਰ ਦ੍ਰਿੜ ਫੈਸਲਾ ਕਰ ਲਵੇ ਤਾਂ ਉਸ ਨੂੰ ਕੋਈ ਵੀ ਉਸ ਦੀ ਮੰਜ਼ਲ ਤੱਕ ਪਹੁੰਚਣ ਤੋਂ ਨਹੀਂ ਰੋਕ ਸਕਦਾ।
ਇਕ ਦ੍ਰਿੜ ਇੱਛਾ ਸ਼ਕਤੀ ਅਤੇ ਜਜ਼ਬੇ ਨਾਲ ਭਰਿਆ ਸ਼ਖਸ ਮੁਸ਼ਕਲ ਤੋਂ ਮੁਸ਼ਕਲ ਹਾਲਾਤ ਨੂੰ ਆਸਾਨ ਬਣਾ ਕੇ ਆਪਣੇ ਲਈ ਨਵੇਂ ਰਸਤੇ ਬਣਾ ਸਕਦਾ ਹੈ ਅਤੇ ਇਸ ਦਾ ਇਕ ਉਦਾਹਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ।
ਮੋਦੀ ਦਾ ਕ੍ਰੇਜ ਨੌਜਵਾਨਾਂ ਦੇ ਨਾਲ-ਨਾਲ ਬੱਚਿਆਂ 'ਚ ਵੀ ਬਹੁਤ ਦਿਖਾਈ ਦਿੰਦਾ ਹੈ। ਉਹ ਨੌਜਵਾਨਾਂ ਦੇ ਜ਼ਿਆਦਾ ਲੋਕਪ੍ਰਿਯ ਪੀ.ਐਮ. ਹਨ। ਜਨਤਾ ਨੇ ਉਨ੍ਹਾਂ ਦੇ ਹਰ ਫੈਸਲੇ ਨੂੰ ਸਿਰ ਮੱਥੇ 'ਤੇ ਸਵੀਕਾਰ ਕੀਤਾ ਹੈ। ਪੀ.ਐੱਮ. ਮੋਦੀ 68 ਸਾਲ ਦੀ ਉਮਰ 'ਚ ਵੀ ਕਾਫੀ ਐਕਟਿਵ ਰਹਿੰਦੇ ਹਨ। ਉਨ੍ਹਾਂ ਦੇ ਬੋਲਣ ਦੀ ਐਨਰਜੀ ਤੋਂ ਲੈ ਕੇ ਉਨ੍ਹਾਂ ਦੇ ਯੋਗਾ ਤੱਕ ਨੂੰ ਨੌਜਵਾਨ ਕਾਫ਼ੀ ਪਸੰਦ ਕਰਦੇ ਹਨ। ਇਹੀ ਨਹੀਂ ਉਨ੍ਹਾਂ ਦੇ ਕੱਪੜਿਆਂ ਦੇ ਸਟਾਈਲ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।