ਹਿਮਾਚਲ: ਭਾਜਪਾ ''ਸੇਵਾ ਹਫ਼ਤੇ'' ਦੇ ਰੂਪ ''ਚ ਮਨਾਏਗੀ ਪੀ. ਐੱਮ. ਮੋਦੀ ਦਾ ਜਨਮ ਦਿਨ

Saturday, Sep 12, 2020 - 06:34 PM (IST)

ਸ਼ਿਮਲਾ— ਭਾਜਪਾ ਪਾਰਟੀ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਪ੍ਰਦੇਸ਼ ਪ੍ਰਧਾਨ ਅਤੇ ਸੰਸਦ ਮੈਂਬਰ ਸੁਰੇਸ਼ ਕਸ਼ਯਪ ਨੇ ਕਿਹਾ ਹੈ ਕਿ ਭਾਜਪਾ 14 ਸਤੰਬਰ ਤੋਂ 20 ਸਤੰਬਰ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 'ਸੇਵਾ ਹਫ਼ਤੇ' ਦੇ ਰੂਪ ਵਿਚ ਮਨਾਏਗੀ। ਉਨ੍ਹਾਂ ਨੇ ਅੱਜ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦਾ 17 ਸਤੰਬਰ ਨੂੰ ਜਨਮ ਦਿਨ ਹੈ। ਇਸ ਦੌਰਾਨ ਸਾਰੇ ਵਰਕਰ ਵੱਖ-ਵੱਖ ਤਰ੍ਹਾਂ ਦੇ ਸੇਵਾ ਦੇ ਪ੍ਰੋਗਰਾਮ ਪੂਰਾ ਹਫ਼ਤਾ ਕਰਨਗੇ। ਇਸ ਦੌਰਾਨ ਹਰੇਕ ਡਵੀਜ਼ਨ ਵਿਚ 70 ਦਿਵਯਾਂਗਾਂ ਨੂੰ ਨਕਲੀ ਅੰਗ ਅਤੇ ਉਪਕਰਣ ਪ੍ਰਦਾਨ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ। ਗਰੀਬ ਭਰਾਵਾਂ ਅਤੇ ਭੈਣਾਂ ਨੂੰ ਜ਼ਰੂਰਤ ਮੁਤਾਬਕ ਚਸ਼ਮੇ ਪ੍ਰਦਾਨ ਕੀਤੇ ਜਾਣਗੇ। ਗਰੀਬ ਬਸਤੀ ਅਤੇ ਹਸਪਤਾਲਾਂ ਵਿਚ ਕੋਰੋਨਾ ਤੋਂ ਪ੍ਰਭਾਵਿਤ 70 ਲੋਕਾਂ ਨੂੰ ਪਲਾਜ਼ਮਾ ਦਾਨ ਕਰਵਾਇਆ ਜਾਵੇਗਾ।

ਯੁਵਾ ਮੋਰਚਾ ਸੂਬੇ ਵਿਚ ਖੂਨ ਦਾਨ ਕੈਂਪਾਂ ਦਾ ਆਯੋਜਨ ਕਰੇਗਾ। ਬੂਟੇ ਲਾਉਣਾ, ਸਵੱਛਤਾ ਮੁਹਿੰਮ, ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤੀ ਦਾ ਸੰਕਲਪ ਲੈਣਗੇ। ਜਿਸ ਲਈ ਪ੍ਰਦੇਸ਼ ਦੇ ਉੱਪ ਪ੍ਰਧਾਨ ਰਾਮ ਸਿੰਘ ਨੂੰ ਮੁਖੀ ਬਣਾਇਆ ਗਿਆ ਹੈ। ਕਸ਼ਯਪ ਨੇ ਕਿਹਾ ਕਿ ਮੋਦੀ ਦੀ ਸ਼ਖਸੀਅਤ 'ਤੇ ਵੈਬੀਨਾਰ ਦੇ ਮਾਧਿਅਮ ਤੋਂ 70 ਵੱਡੀਆਂ ਵਰਚੂਅਲ ਕਾਨਫਰੰਸ ਦਾ ਆਯੋਜਨ ਹੋਵੇਗਾ, ਜਿਸ ਵਿਚ ਸਮਾਜ ਦੇ ਬੁੱਧੀਜੀਵੀ ਅਤੇ ਨਾਗਰਿਕਾਂ ਦਾ ਸੰਬੋਧਨ ਹੋਵੇਗਾ। ਮੋਦੀ ਦੀ ਸ਼ਖਸੀਅਤ 'ਤੇ 70 ਸਲਾਈਡ ਦੀ ਪ੍ਰਦਰਸ਼ਨੀ ਸੋਸ਼ਲ ਮੀਡੀਆ ਦੇ ਮਾਧਿਅਮ ਤੋਂ ਪ੍ਰਸਾਰਿਤ ਹੋਵੇਗੀ।


Tanu

Content Editor

Related News