PM ਮੋਦੀ ਨੇ ਭਗਤ ਸਿੰਘ ਦੀ ਜਯੰਤੀ ਨੂੰ ਨਮਨ ਕੀਤਾ

Monday, Sep 28, 2020 - 10:26 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕ੍ਰਾਂਤੀਕਾਰ ਸੁਤੰਤਰਤਾ ਸੈਨਾਨੀ ਭਗਤ ਸਿੰਘ ਦੀ ਜਯੰਤੀ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਵੀਰਤਾ ਅਤੇ ਬਹਾਦਰੀ ਦੀ ਉਨ੍ਹਾਂ ਦੀ ਗਾਥਾ ਦੇਸ਼ ਵਾਸੀਆਂ ਨੂੰ ਯੁੱਗਾਂ-ਯੁੱਗਾਂ ਤੱਕ ਪ੍ਰੇਰਿਤ ਕਰਦੀ ਰਹੇਗੀ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,''ਮਾਂ ਭਾਰਤੀ ਦੇ ਵੀਰ ਸਪੂਤ ਸ਼ਹੀਦ ਭਗਤ ਸਿੰਘ ਦੀ ਜਯੰਤੀ 'ਤੇ ਉਨ੍ਹਾਂ ਨੂੰ ਕੋਟਿ-ਕੋਟਿ ਨਮਨ। ਵੀਰਤਾ ਅਤੇ ਬਹਾਦਰੀ ਦੀ ਉਨ੍ਹਾਂ ਦੀ ਗਾਥਾ ਦੇਸ਼ ਵਾਸੀਆਂ ਨੂੰ ਯੁੱਗਾਂ-ਯੁੱਗਾਂ ਤੱਕ ਪ੍ਰੇਰਿਤ ਕਰਦੀ ਰਹੇਗੀ।''

ਮੋਦੀ ਨੇ ਟਵੀਟ ਨਾਲ ਐਤਵਾਰ ਨੂੰ ਪ੍ਰਸਾਰਿਤ ਆਪਣੇ 'ਮਨ ਕੀ ਬਾਤ' ਸੰਬੋਧਨ ਦੀ ਇਕ ਕਲਿੱਪ ਵੀ ਸਾਂਝੀ ਕੀਤੀ, ਜਿਸ 'ਚ ਉਨ੍ਹਾਂ ਨੇ ਸਿੰਘ ਦੀ ਸ਼ਰਧਾਂਜਲੀ ਦਿੱਤੀ ਸੀ। ਭਗਤ ਸਿੰਘ ਦਾ ਜਨਮ ਅੱਜ ਹੀ ਦੇ ਦਿਨ 1907 'ਚ ਹੋਇਆ ਸੀ। ਬੇਹੱਦ ਘੱਟ ਉਮਰ ਤੋਂ ਬ੍ਰਿਟਿਸ਼ ਸ਼ਾਸਨ ਵਿਰੁੱਧ ਆਵਾਜ਼ ਚੁੱਕਣ, ਸਾਮਰਾਜ ਨੂੰ ਨਿਸ਼ਾਨਾ ਬਣਾਉਣ ਦੇ ਉਨ੍ਹਾਂ ਦੇ ਕ੍ਰਾਂਤੀਕਾਰੀ ਕਦਮਾਂ ਅਤੇ ਸਿਰਫ਼ 23 ਸਾਲ ਦੀ ਉਮਰ 'ਚ ਫਾਂਸੀ ਦਿੱਤੇ ਜਾਣ ਨਾਲ, ਉਹ ਭਾਰਤੀ ਸੁਤੰਤਰਤਾ ਅੰਦੋਲਨ ਦੇ ਪ੍ਰਸਿੱਧ ਨਾਇਕਾਂ 'ਚੋਂ ਇਕ ਬਣ ਗਏ।


DIsha

Content Editor

Related News