PM ਮੋਦੀ ਨੂੰ ਦੇਸ਼ ਦੇ ਵਿਕਾਸ ਲਈ ਕੇਜਰੀਵਾਲ ਤੋਂ ਰਾਏ ਲੈਣੀ ਚਾਹੀਦੀ ਹੈ : ਸਿਸੋਦੀਆ

4/10/2021 4:26:48 PM

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕਮਾਤਰ ਅਜਿਹੇ ਨੇਤਾ ਹਨ, ਜਿਨ੍ਹਾਂ ਕੋਲ ਵਿਕਾਸ ਨੂੰ ਲੈ ਕੇ ਦੂਰਦ੍ਰਿਸ਼ਟੀ (ਵਿਜਨ) ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਯੋਜਨਾਵਾਂ 'ਤੇ ਉਨ੍ਹਾਂ ਨਾਲ ਚਰਚਾ ਕਰਨੀ ਚਾਹੀਦੀ ਹੈ। ਸਿਸੋਦੀਆ ਨੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਾਅਵਾ ਕਿ ਸਾਰੇ ਸਿਆਸੀ ਦਲ ਉਨ੍ਹਾਂ ਸੂਬਿਆਂ 'ਚ ਸ਼ਾਸਨ ਦੇ 'ਕੇਜਰੀਵਾਲ ਮਾਡਲ' ਦਾ ਪਾਲਣ ਕਰਨ ਦਾ ਵਾਅਦਾ ਕਰ ਰਹੇ ਹਨ, ਜਿੱਥੇ ਚੋਣਾਂ ਹੋ ਰਹੀਆਂ ਹਨ। ਸਿਸੋਦੀਆ ਨੇ ਕਿਹਾ,''ਕੇਜਰੀਵਾਲ ਇਕਮਾਤਰ ਅਜਿਹੇ ਨੇਤਾ ਹਨ, ਜਿਨ੍ਹਾਂ ਕੋਲ ਦੇਸ਼ ਲਈ ਦੂਰਦ੍ਰਿਸ਼ਟੀ ਹੈ। ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੀ ਜ਼ਰੂਰਤਾਂ ਤੇ ਵਿਕਾਸ ਦੀ ਤਰੀਕੇ ਨੂੰ ਸਮਝਦੇ ਹਨ। ਉਨ੍ਹਾਂ 'ਚ ਦੇਸ਼ ਨੂੰ ਸਹੀ ਦਿਸ਼ਾ 'ਚ ਲਿਜਾਉਣ ਦੀ ਸਮਰੱਥਾ ਹੈ। ਹੋਰ ਦਲ ਉਨ੍ਹਾਂ ਦੀਆਂ ਨੀਤੀਆਂ ਦਾ ਪਾਲਣ ਕਰ ਰਹੇ ਹਨ। ਉਹ ਜੋ ਵਾਅਦਾ ਕਰਦੇ, ਉਹ ਕਰਦੇ ਹਨ।''

ਇਹ ਵੀ ਪੜ੍ਹੋ : ਦਿੱਲੀ 'ਚ ਤਾਲਾਬੰਦੀ ਲਗੇਗੀ ਜਾਂ ਨਹੀਂ, ਜਾਣੋ ਕੀ ਬੋਲੇ ਅਰਵਿੰਦ ਕੇਜਰੀਵਾਲ

ਉਨ੍ਹਾਂ ਕਿਹਾ,''ਮੈਂ ਉਮੀਦ ਕਰਦਾ ਹਾਂ ਕਿ ਪ੍ਰਧਾਨ ਮੰਤਰੀ ਕੇਜਰੀਵਾਲ ਤੋਂ ਰਾਏ ਲੈਣਗੇ। ਹਰੇਕ 15 ਦਿਨ 'ਤੇ ਅਰਵਿੰਦ ਕੇਜਰੀਵਾਲ ਨੂੰ 'ਚਾਹ' 'ਤੇ ਬੁਲਾਇਆ ਜਾਣਾ ਚਾਹੀਦਾ ਤਾਂ ਕਿ ਇਸ 'ਤੇ ਚਰਚਾ ਕੀਤੀ ਜਾਵੇ ਕਿ ਦੇਸ਼ ਦੇ ਵਿਕਾਸ ਲਈ ਕਿਹੜੇ ਮਾਡਲ ਨੂੰ ਅਪਣਾਇਆ ਜਾਣਾ ਚਾਹੀਦਾ ਅਤੇ ਲੋਕਾਂ ਲਈ ਕਿਹੜੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ।'' ਦਿੱਲੀ ਦੇ ਉੱਪ ਮੁੱਖ ਮੰਤਰੀ ਸਿਸੋਦੀਆ ਨੇ ਦਾਅਵਾ ਕੀਤਾ ਕਿ ਵਿਕਾਸ ਦੀਆਂ ਵੱਖ-ਵੱਖ ਨੀਤੀਆਂ ਨੂੰ ਵਿਕਸਿਤ ਕਰਨ ਲਈ ਦਿੱਲੀ ਇਕ ਪ੍ਰਯੋਗਸ਼ਾਲਾ ਬਣ ਗਈ ਹੈ। ਉਨ੍ਹਾਂ ਕਿਹਾ,''ਭਾਵੇਂ 200 ਯੂਨਿਟ ਮੁਫ਼ਤ ਬਿਜਲੀ ਦੇਣਾ ਹੋਵੇ ਜਾਂ ਜਨਾਨੀਆਂ ਲਈ ਮੁਫ਼ਤ ਬੱਸ ਦੀ ਸਵਾਰੀ, ਸਾਰੇ ਸਿਆਸੀ ਦਲ ਇਨ੍ਹਾਂ ਪ੍ਰਾਜੈਕਟਾਂ ਨੂੰ ਉਨ੍ਹਾਂ ਸੂਬਿਆਂ 'ਚ ਵਾਅਦਾ ਕਰ ਰਹੇ ਹਨ, ਜਿੱਥੇ ਚੋਣਾਂ ਹੋ ਰਹੀਆਂ ਹਨ।''

ਇਹ ਵੀ ਪੜ੍ਹੋ : ਕੇਂਦਰ ਦੀਆਂ ਅਸਫ਼ਲ ਨੀਤੀਆਂ ਕਾਰਨ ਪ੍ਰਵਾਸੀ ਫਿਰ ਪਲਾਇਨ ਨੂੰ ਮਜ਼ਬੂਰ : ਰਾਹੁਲ ਗਾਂਧੀ


DIsha

Content Editor DIsha