ਜਿਨਪਿੰਗ ਨਾਲ ਮੁਲਾਕਾਤ, ਮੋਦੀ ਬੋਲੇ- ਅਸੀਂ ਫਿਰ ਤੋਂ ਦੁਨੀਆ ਦੀ ਆਰਥਿਕ ਸ਼ਕਤੀ ਬਣਾਂਗੇ

10/12/2019 1:29:57 PM

ਤਾਮਿਲਨਾਡੂ— ਤਾਮਿਲਨਾਡੂ ਦਾ ਸ਼ਹਿਰ ਮਮਲਾਪੁਰਮ (ਮਹਾਬਲੀਪੁਰਮ) ਅੱਜ ਯਾਨੀ ਕਿ ਸ਼ਨੀਵਾਰ ਨੂੰ ਭਾਰਤ ਅਤੇ ਚੀਨ ਦੇ ਖੱਟੇ-ਮਿੱਠੇ ਰਿਸ਼ਤਿਆਂ ਦਾ ਗਵਾਹ ਬਣਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਕਰੀਬ ਇਕ ਘੰਟੇ ਤਕ ਚੱਲੀ ਗੱਲਬਾਤ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਇਸ ਨਵੇਂ ਰਿਸ਼ਤੇ ਨੂੰ 'ਚੇਨਨੈ ਕਨੈਕਟ' ਦਾ ਨਾਂ ਦਿੱਤਾ। ਮੋਦੀ ਨੇ ਕਿਹਾ ਕਿ ਬੀਤੇ 2000 ਸਾਲ ਵਿਚ ਜੇਕਰ ਕੁਝ ਕਾਲ ਖੰਡ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤ ਅਤੇ ਚੀਨ ਦੁਨੀਆ ਦੀਆਂ ਮੁੱਖ ਆਰਥਿਕ ਸ਼ਕਤੀਆਂ ਰਹੀਆਂ ਹਨ ਅਤੇ ਅਸੀਂ ਫਿਰ ਤੋਂ ਦੁਨੀਆ ਦੀ ਆਰਥਿਕ ਸ਼ਕਤੀ ਬਣਾਂਗੇ। ਉੱਥੇ ਹੀ ਜਿਨਪਿੰਗ ਨੇ ਕਿਹਾ ਕਿ ਉਹ ਭਾਰਤ ਵਿਚ ਮਿਲੇ ਸਨਮਾਨ ਤੋਂ ਬਾਗੋ-ਬਾਗ ਹਨ। 

ਤਾਮਿਲਨਾਡੂ ਦੇ ਕੋਵਲਮ ਸਥਿਤ ਫਿਸ਼ਰਮੈਨ ਕੋਵ ਰਿਜ਼ਾਰਟ 'ਚ ਮੋਦੀ ਅਤੇ ਸ਼ੀ ਜਿਨਪਿੰਗ ਵਿਚਾਲੇ ਕਰੀਬ ਇਕ ਘੰਟੇ ਦੀ ਬੈਠਕ ਚਲੀ। ਬੰਦ ਕਮਰੇ ਤੋਂ ਲੈ ਕੇ ਸਮੁੰਦਰ ਕੰਢੇ ਤਕ ਦੋਹਾਂ ਨੇਤਾਵਾਂ ਦੀ ਗੱਲਬਾਤ ਦਾ ਸਿਲਸਿਲਾ ਚਲਿਆ। ਇਸ ਤੋਂ ਬਾਅਦ ਵਫ਼ਦ ਪੱਧਰ ਦੀ ਗੱਲਬਾਤ ਹੋਈ, ਜਿਸ ਵਿਚ ਭਾਰਤ ਵਲੋਂ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਸ਼ਾਮਲ ਸਨ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ ਵਿਚਾਲੇ ਵਪਾਰ ਅਤੇ ਅੱਤਵਾਦ ਸਮੇਤ ਕਈ ਕੌਮਾਂਤਰੀ ਮੁੱਦਿਆਂ 'ਤੇ ਚਰਚਾ ਹੋਈ। ਵਫ਼ਦ ਪੱਧਰ ਦੀ ਮੁਲਾਕਾਤ ਵਿਚ ਮੋਦੀ ਨੇ ਕਿਹਾ ਕਿ ਅਸੀਂ ਮਤਭੇਦਾਂ ਨੂੰ ਆਪਸੀ ਗੱਲਬਾਤ ਤੋਂ ਦੂਰ ਕਰਾਂਗੇ ਅਤੇ ਵਿਵਾਦ ਨਹੀਂ ਬਣਨ ਦੇਵਾਂਗੇ। ਸਾਡੇ ਸਬੰਧ ਦੁਨੀਆ ਵਿਚ ਸ਼ਾਂਤੀ ਅਤੇ ਸਥਿਰਤਾ ਦਾ ਕਾਰਕ ਹੋਣਗੇ।


Tanu

Content Editor

Related News