ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ, ਕੋਸ਼ਿਸ਼ਾਂ ਜਾਰੀ ਰਹਿਣਗੀਆਂ : PM ਮੋਦੀ

Sunday, Jan 31, 2021 - 01:55 PM (IST)

ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ, ਕੋਸ਼ਿਸ਼ਾਂ ਜਾਰੀ ਰਹਿਣਗੀਆਂ : PM ਮੋਦੀ

ਨਵੀਂ ਦਿੱਲੀ- ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ 66 ਦਿਨਾਂ ਤੋਂ ਜਾਰੀ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਖੇਤੀ ਨੂੰ ਆਧੁਨਿਕ ਬਣਾਉਣ ਨੂੰ ਲੈ ਕੇ ਵਚਨਬੱਧ ਹੈ ਅਤੇ ਇਸ ਦਿਸ਼ਾ 'ਚ ਉ ਦੀਆਂ ਕੋਸ਼ਿਸ਼ਾਂ ਅੱਗੇ ਵੀ ਜਾਰੀ ਰਹਿਣਗੀਆਂ। ਮੋਦੀ ਨੇ ਆਕਾਸ਼ਵਾਣੀ ਦੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਇਹ ਗੱਲ ਕਹੀ। ਦੇਸ਼ ਦੇ ਵੱਖ-ਵੱਖ ਇਲਾਕਿਆਂ 'ਚ ਨਵੀਂ ਤਕਨਾਲੋਜੀ ਦੀ ਮਦਦ ਨਾਲ ਹਿਸਾਲੂ ਯਾਨੀ ਸਟ੍ਰਾਬੇਰੀ ਦੀ ਖੇਤੀ ਨੂੰ ਲੈ ਕੇ ਵੱਧ ਰਹੇ ਉਤਸ਼ਾਹ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ,''ਜੋ ਸਟ੍ਰਾਬੇਰੀ ਕਦੇ, ਪਹਾੜਾਂ ਦੀ ਪਛਾਣ ਸੀ, ਉਹ ਹੁਣ ਕੱਛ ਦੀ ਰੇਤੀਲੀ ਜ਼ਮੀਨ 'ਤੇ ਵੀ ਹੋਣ ਲੱਗੀ ਹੈ। ਕਿਸਾਨਾਂ ਦੀ ਆਮਦਨ ਵੱਧ ਰਹੀ ਹੈ।'' ਪ੍ਰਧਾਨ ਮੰਤਰੀ ਨੇ ਬੁੰਦੇਲਖੰਡ ਅਤੇ ਸਟ੍ਰਾਬੇਰੀ ਦੀ ਗੱਲ ਸੁਣ  ਕੇ ਹਰ ਕਿਸੇ ਨੂੰ ਹੈਰਾਨੀ ਹੁੰਦੀ ਹੈ ਪਰ ਇਹ ਸੱਚਾਈ ਹੈ।

ਇਹ ਵੀ ਪੜ੍ਹੋ : ‘ਮਨ ਕੀ ਬਾਤ’ ’ਚ PM ਮੋਦੀ ਬੋਲੇ- 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ

ਮੋਦੀ ਨੇ ਕਿਹਾ ਕਿ ਹੁਣ ਬੁੰਦੇਲਖੰਡ 'ਚ ਸਟ੍ਰਾਬੇਰੀ ਦੀ ਖੇਤੀ ਨੂੰ ਲੈ ਕੇ ਉਤਸ਼ਾਹ ਵੱਧ ਰਿਹਾ ਹੈ। ਉਨ੍ਹਾਂ ਕਿਹਾ,''ਗੁਰਲੀਨ ਨੇ ਪਹਿਲਾਂ ਆਪਣੇ ਘਰ 'ਤੇ ਅਤੇ ਫਿਰ ਆਪਣੇ ਖੇਤ 'ਚ ਸਟ੍ਰਾਬੇਰੀ ਦੀ ਖੇਤੀ ਦਾ ਸਪ਼ਲ ਪ੍ਰਯੋਗ ਕਰ ਕੇ ਇਹ ਵਿਸ਼ਵਾਸ ਜਗਾਇਆ ਹੈ ਕਿ ਝਾਂਸੀ 'ਚ ਵੀ ਇਹ ਹੋ ਸਕਦਾ ਹੈ। ਝਾਂਸੀ ਦਾ ਸਟ੍ਰਾਬੇਰੀ ਉਤਸਵ 'ਸਟੇ ਐਟ ਹੋਮ' ਦੀ ਧਾਰਨਾ 'ਤੇ ਜ਼ੋਰ ਦਿੰਦਾ ਹੈ।'' ਮੋਦੀ ਨੇ ਕਿਹਾ ਕਿ ਇਸ ਉਤਸਵ ਦੇ ਮਾਧਿਅਮ ਨਾਲ ਕਿਸਾਨਾਂ ਅਤੇ ਨੌਜਵਾਨਾਂ ਨੂੰ ਆਪਣੇ ਘਰ ਦੇ ਪਿੱਛੇ ਖਾਲੀ ਜਗ੍ਹਾ 'ਤੇ ਜਾਂ ਛੱਤ 'ਤੇ ਬਾਗਵਾਨੀ ਕਰਨ ਅਤੇ ਸਟ੍ਰਾਬੇਰੀ ਉਗਾਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਨਵੀਂ ਤਕਨਾਲੋਜੀ ਦੀ ਮਦਦ ਨਾਲ ਅਜਿਹੀ ਹੀ ਕੋਸ਼ਿਸ਼ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਟ੍ਰਾਬੇਰੀ ਉਤਸਵ ਦੀ ਵਰਤੋਂ ਨਵੀਨੀਕਰਨ ਦੀ ਭਾਵਨਾ ਨੂੰ ਤਾਂ ਪ੍ਰਦਰਸ਼ਿਤ ਕਰਦੀ ਹੀ ਹੈ, ਨਾਲ ਹੀ ਇਹ ਵੀ ਦਿਖਾਉਂਦਾ ਹੈ ਕਿ ਦੇਸ਼ ਦਾ ਖੇਤੀਬਾੜੀ ਖੇਤਰ ਕਿਵੇਂ ਨਵੀਂ ਤਕਨਾਲੋਜੀ ਨੂੰ ਅਪਣਾ ਰਿਹਾ ਹੈ। ਉਨ੍ਹਾਂ ਕਿਹਾ,''ਖੇਤੀ ਨੂੰ ਆਧੁਨਿਕ ਬਣਾਉਣ ਲਈ ਸਰਕਾਰ ਵਚਨਬੱਧ ਹੈ ਅਤੇ ਕਈ ਕਦਮ ਚੁੱਕ ਵੀ ਰਹੀ ਹੈ। ਸਰਕਾਰ ਦੀ ਕੋਸ਼ਿਸ਼ ਅੱਗੇ ਵੀ ਜਾਰੀ ਰਹੇਗੀ।'' ਦੱਸਣਯੋਗ ਹੈ ਕਿ ਸੋਕੇ ਅਤੇ ਭੁੱਖਮਰੀ ਦੀ ਸਮੱਸਿਆ ਨੂੰ ਲੈ ਕੇ ਬੁੰਦੇਲਖੰਡ ਹਮੇਸ਼ਾ ਚਰਚਾ 'ਚ ਰਹਿੰਦਾ ਹੈ।

ਇਹ ਵੀ ਪੜ੍ਹੋ : 26 ਜਨਵਰੀ ਨੂੰ ਹੋਈ ਹਿੰਸਾ ਸਾਜਿਸ਼ ਦਾ ਨਤੀਜਾ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ : ਨਰੇਸ਼ ਟਿਕੈਤ

ਨੋਟ : PM ਮੋਦੀ ਦੀ 'ਮਨ ਕੀ ਬਾਤ' ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News