PM ਮੋਦੀ ਦੇ ਸਵੱਛ ਭਾਰਤ ਦਾ ਸਾਧਵੀ ਨੇ ਉਡਾਇਆ ਮਜ਼ਾਕ, ਦਿੱਤਾ ਵਿਵਾਦਿਤ ਬਿਆਨ

Sunday, Jul 21, 2019 - 06:52 PM (IST)

PM ਮੋਦੀ ਦੇ ਸਵੱਛ ਭਾਰਤ ਦਾ ਸਾਧਵੀ ਨੇ ਉਡਾਇਆ ਮਜ਼ਾਕ, ਦਿੱਤਾ ਵਿਵਾਦਿਤ ਬਿਆਨ

ਭੋਪਾਲ— ਆਪਣੇ ਬਿਆਨਾਂ ਦੇ ਕਾਰਨ ਅਕਸਰ ਸੁਰਖੀਆਂ 'ਚ ਰਹਿਣ ਵਾਲੀ ਬੀ.ਜੇ.ਪੀ. ਨੇਤਰੀ ਸਾਧਵੀ ਪ੍ਰਗਿਆ ਨੇ ਇਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਇਸ ਵਾਰ ਉਨ੍ਹਾਂ ਨੇ ਪੀ.ਐੱਮ. ਮੋਦੀ ਦੇ ਸਵੱਛ ਭਾਰਤ ਅਭਿਆਨ ਨੂੰ ਲੈ ਕੇ ਇਕ ਬੇਤੁਕਾ ਬਿਆਨ ਦਿੱਤਾ ਹੈ। ਭੋਪਾਲ ਦੇ ਸੰਸਦ ਮੈਂਬਰ ਸਾਧਵੀ ਪ੍ਰਤਗੀਆ ਸੀਹੋਰ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੇ ਸਫਾਈ ਕਰਵਾਉਣ ਦੇ ਸਵਾਲ 'ਤੇ ਕਿਹਾ ਕਿ ਅਸੀਂ ਨਾਲੀ ਅਤੇ ਪਖਾਨੇ ਸਾਫ ਕਰਵਾਉਣ ਲਈ ਨਹੀਂ ਬਣਾਏ ਹਨ। ਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਨੇ ਸਵੱਛ ਭਾਰਤ ਅਭਿਆਨ ਨੂੰ ਸਫਲ ਬਣਾਉਣ ਲਈ ਕਈ ਵਾਰ ਖੁਦ ਵੀ ਝਾੜੂ ਚੁੱਕਿਆ ਹੈ। ਪਰ ਉਨ੍ਹਾਂ ਦੀ ਪਾਰਟੀ ਦੀ ਸੰਸਦ ਦਾ ਇਹ ਬਿਆਨ ਇਸ ਅਭਿਆਨ 'ਚ ਪਲੀਤਾ ਲਗਾਉਂਦੇ ਨਜ਼ਰ ਆ ਰਹੇ ਹਨ।


ਸਾਧਵੀ ਪ੍ਰਗਿਆ ਨੇ ਕਿਹਾ ਕਿ 'ਅਸੀਂ ਨਾਲੀ ਸਾਫ ਕਰਵਾਉਣ ਲਈ ਨਹੀਂ ਬਣੇ ਹਾਂ। ਅਸੀਂ ਤੁਹਾਡੇ ਪਖਾਨੇ ਸਾਫ ਕਰਵਾਉਣ ਲਈ ਬਿਲਕੁੱਲ ਨਹੀਂ ਬਣਾਏ ਗਏ ਹਾਂ। ਅਸੀਂ ਜਿਸ ਕੰਮ ਕੰਮ ਲਈ ਬਣਾਏ ਗਏ ਹਾਂ, ਉਹ ਕੰਮ ਅਸੀਂ ਈਮਾਨਦਾਰੀ ਨਾਲ ਕਰਾਂਗੇ।  


author

satpal klair

Content Editor

Related News