ਕਿਸ ਨੂੰ ਦੇਸ਼ ਦਾ ਅਗਲਾ PM ਬਣਾਉਣਾ ਚਾਹੁੰਦੀ ਹੈ ਜਨਤਾ, ਸਰਵੇ ''ਚ ਆਇਆ ਹੈਰਾਨ ਕਰਨ ਵਾਲਾ ਨਾਂ
Wednesday, Sep 24, 2025 - 05:59 PM (IST)

ਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਸਿਰਫ ਦੇਸ਼, ਸਗੋਂ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਨੇਤਾਵਾਂ 'ਚੋਂ ਇਕ ਮੰਨੇ ਜਾਂਦੇ ਹਨ। ਤੀਜੀ ਵਾਰ ਲਗਾਤਾਰ ਪ੍ਰਧਾਨ ਮੰਤਰੀ ਬਣ ਕੇ ਮੋਦੀ ਨੇ ਆਪਣੀ ਨਿਡਰ ਤੇ ਬੇਬਾਕ ਅਕਸ ਨਾਲ ਲੋਕਾਂ ਦੇ ਮਨ 'ਚ ਵੱਖਰਾ ਮੁਕਾਮ ਬਣਾਇਆ ਹੈ। ਪਰ ਵੱਡਾ ਸਵਾਲ ਇਹ ਹੈ ਕਿ ਮੋਦੀ ਤੋਂ ਬਾਅਦ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ?
ਇਸੇ ਮਾਮਲੇ ਨੂੰ ਧਿਆਨ 'ਚ ਰੱਖਦਿਆਂ UPUK ਵੱਲੋਂ ਕਰਵਾਏ ਗਏ ਇਕ ਸਰਵੇ 'ਚ ਲੋਕਾਂ ਤੋਂ ਇਹ ਸਵਾਲ ਪੁੱਛਿਆ ਗਿਆ। ਸਰਵੇ ਦੇ ਨਤੀਜੇ ਕਾਫ਼ੀ ਦਿਲਚਸਪ ਸਾਬਿਤ ਹੋਏ।
ਯੋਗੀ ਆਦਿਤਿਆਨਾਥ ਸਭ ਤੋਂ ਅੱਗੇ
ਸਰਵੇ 'ਚ ਸਭ ਤੋਂ ਵੱਧ ਲੋਕਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮੋਦੀ ਤੋਂ ਬਾਅਦ ਪ੍ਰਧਾਨ ਮੰਤਰੀ ਲਈ ਸਭ ਤੋਂ ਵਧੀਆ ਚੋਣ ਦੱਸਿਆ। ਲਗਭਗ 84 ਫੀਸਦੀ ਲੋਕਾਂ ਨੇ ਯੋਗੀ ਨੂੰ ਬਿਹਤਰ ਵਿਕਲਪ ਮੰਨਿਆ। ਸਖ਼ਤ ਪ੍ਰਸ਼ਾਸਨਿਕ ਸ਼ੈਲੀ ਅਤੇ ਹਿੰਦੂਤਵ ਦੇ ਪ੍ਰਤੀਕ ਵਜੋਂ ਜਾਣੇ ਜਾਣ ਵਾਲੇ ਯੋਗੀ ਨੂੰ ਜਨਤਾ ਮੋਦੀ ਦਾ ਉਤਰਾਧਿਕਾਰੀ ਮੰਨ ਰਹੀ ਹੈ।
ਅਮਿਤ ਸ਼ਾਹ ਦੂਜੇ ਸਥਾਨ 'ਤੇ
ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ 12 ਫੀਸਦੀ ਲੋਕਾਂ ਨੇ ਪ੍ਰਧਾਨ ਮੰਤਰੀ ਲਈ ਉੱਚਿਤ ਮੰਨਿਆ। ਮੋਦੀ ਦੇ ਸਭ ਤੋਂ ਕਰੀਬੀ ਸਾਥੀ ਵਜੋਂ ਜਾਣੇ ਜਾਣ ਵਾਲੇ ਸ਼ਾਹ ਦੀ ਪਾਰਟੀ 'ਤੇ ਮਜ਼ਬੂਤ ਪਕੜ ਅਤੇ ਪ੍ਰਬੰਧਕੀ ਸ਼ੈਲੀ ਲੋਕਾਂ ਨੂੰ ਭਰੋਸੇਯੋਗ ਲੱਗਦੀ ਹੈ।
ਨਿਤਿਨ ਗਡਕਰੀ ਤੀਜੇ ਨੰਬਰ 'ਤੇ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸਿਰਫ 4 ਫੀਸਦੀ ਲੋਕਾਂ ਨੇ ਮੋਦੀ ਤੋਂ ਬਾਅਦ ਪ੍ਰਧਾਨ ਮੰਤਰੀ ਲਈ ਉਪਯੁਕਤ ਚੋਣ ਮੰਨਿਆ। ਉਨ੍ਹਾਂ ਦੀ ਸਾਫ-ਸੁਥਰੀ ਅਕਸ ਅਤੇ ਪ੍ਰਭਾਵਸ਼ਾਲੀ ਕੰਮਕਾਜੀ ਰਵੱਈਏ ਦੀ ਲੋਕ ਇੱਜ਼ਤ ਕਰਦੇ ਹਨ, ਪਰ ਲੋਕਪ੍ਰਿਯਤਾ ਦੇ ਮਾਮਲੇ 'ਚ ਉਹ ਪਹਿਲੇ 2 ਨਾਵਾਂ ਤੋਂ ਪਿੱਛੇ ਹਨ।
ਲੋਕਾਂ ਦਾ ਭਰੋਸਾ ਅਜੇ ਵੀ ਮੋਦੀ ‘ਤੇ
ਹਾਲਾਂਕਿ ਦਿਲਚਸਪ ਗੱਲ ਇਹ ਹੈ ਕਿ ਸਰਵੇ 'ਚ 52 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਪੀ.ਐੱਮ. ਮੋਦੀ ਨੂੰ ਹੀ ਫਿਰ ਤੋਂ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8