‘ਆਯੁਸ਼ਮਾਨ ਭਾਰਤ’ ਦੇ 7 ਸਾਲ ਪੂਰੇ, ਜਨ-ਸਿਹਤ ’ਚ ਕ੍ਰਾਂਤੀ ਦਾ ਗਵਾਹ ਬਣ ਰਿਹਾ ਦੇਸ਼ : ਮੋਦੀ
Wednesday, Sep 24, 2025 - 12:06 AM (IST)

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 2018 ’ਚ ਅੱਜ ਦੇ ਦਿਨ ਸ਼ੁਰੂ ਕੀਤੀ ਗਈ ‘ਆਯੁਸ਼ਮਾਨ ਭਾਰਤ’ ਯੋਜਨਾ ਨੇ ਜਨਤਕ ਸਿਹਤ ਸੰਭਾਲ ’ਚ ਕ੍ਰਾਂਤੀ ਲਿਆ ਦਿੱਤੀ ਹੈ। ਇਸ ਨੇ ਲਾਭਪਾਤਰੀਆਂ ਲਈ ਵਿੱਤੀ ਸੁਰੱਖਿਆ ਤੇ ਮਾਣ-ਸਨਮਾਨ ਨੂੰ ਯਕੀਨੀ ਬਣਾਇਆ ਹੈ।
ਮੋਦੀ ਨੇ ਮੰਗਲਵਾਰ ‘ਐਕਸ਼’’ ਤੇ ਕਿਹਾ ਕਿ ਇਹ ਮੈਡੀਕਲ ਬੀਮਾ ਯੋਜਨਾ 5 ਲੱਖ ਰੁਪਏ ਦਾ ਸਾਲਾਨਾ ਸਿਹਤ ਕਵਰ ਪ੍ਰਦਾਨ ਕਰਦੀ ਹੈ। 70 ਸਾਲ ਤੋਂ ਵੱਧ ਉਮਰ ਦੇ ਸਾਰੇ ਗਰੀਬ ਨਾਗਰਿਕ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਅੱਜ ਆਯੁਸ਼ਮਾਨ ਭਾਰਤ ਦੇ 7 ਸਾਲ ਪੂਰੇ ਹੋ ਗਏ ਹਨ। ਇਹ ਇਕ ਅਜਿਹੀ ਪਹਿਲ ਸੀ ਜੋ ਭਵਿੱਖ ਦੀਆਂ ਲੋੜਾਂ ਦਾ ਅੰਦਾਜ਼ਾ ਲਾ ਕੇ ਲੋਕਾਂ ਲਈ ਉੱਚ-ਗੁਣਵੱਤਾ ਤੇ ਕਿਫਾਇਤੀ ਸਿਹਤ ਸੰਭਾਲ ਯਕੀਨੀ ਬਣਾਉਣ ’ਤੇ ਕੇਂਦ੍ਰਿਤ ਸੀ।
ਇਸ ਲਈ ਧੰਨਵਾਦ। ਭਾਰਤ ਜਨਤਕ ਸਿਹਤ ਸੰਭਾਲ ’ਚ ਕ੍ਰਾਂਤੀ ਦਾ ਗਵਾਹ ਬਣ ਰਿਹਾ ਹੈ। ਇਸ ਨੇ ਵਿੱਤੀ ਸੁਰੱਖਿਆ ਤੇ ਮਾਣ-ਸਨਮਾਨ ਨੂੰ ਯਕੀਨੀ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਭਾਰਤ ਨੇ ਵਿਖਾਇਆ ਹੈ ਕਿ ਕਿਵੇਂ ਪੈਮਾਨਾ, ਹਮਦਰਦੀ ਤੇ ਤਕਨਾਲੋਜੀ ਮਨੁੱਖੀ ਸਸ਼ਕਤੀਕਰਨ ਨੂੰ ਅੱਗੇ ਵਧਾ ਸਕਦੀ ਹੈ। ਇਸ ਯੋਜਨਾ ਅਧੀਨ 55 ਕਰੋੜ ਤੋਂ ਵੱਧ ਨਾਗਰਿਕ ਸ਼ਾਮਲ ਹਨ। ਮੋਦੀ ਨੇ ਇਕ ਅਧਿਕਾਰਤ ‘ਐਕਸ’ ਹੈਂਡਲ ਨੂੰ ਟੈਗ ਕੀਤਾ ਜਿਸ ਨੇ ਇਕ ਪੋਸਟ ’ਚ ਕਿਹਾ ਕਿ ਇਹ ਪ੍ਰਮੁੱਖ ਸਰਕਾਰੀ ਭਲਾਈ ਪਹਿਲ 55 ਕਰੋੜ ਤੋਂ ਵੱਧ ਲੋਕਾਂ ਨੂੰ ਕਵਰ ਕਰਦੀ ਹੈ । ਇਹ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ' ਹੈ।
ਪੋਸਟ ’ਚ ਕਿਹਾ ਗਿਆ ਹੈ ਕਿ ਹੁਣ ਤੱਕ 42 ਕਰੋੜ ਤੋਂ ਵੱਧ ਆਯੁਸ਼ਮਾਨ ਕਾਰਡ ਜਾਰੀ ਕੀਤੇ ਗਏ ਹਨ। ਇਸ ਨਾਲ ਸਰਕਾਰੀ ਸਿਹਤ ਖਰਚ 29 ਫੀਸਦੀ ਤੋਂ ਵੱਧ ਕੇ 48 ਫੀਸਦੀ ਹੋ ਗਿਆ ਹੈ। ਮਰੀਜ਼ਾਂ ਦਾ ਖਰਚ 63 ਫੀਸਦੀ ਤੋਂ ਘੱਟ ਕੇ 39 ਫੀਸਦੀ ਹੋ ਗਿਆ ਹੈ। ਬੀਮਾਰੀ ਦੌਰਾਨ ਲੱਖਾਂ ਪਰਿਵਾਰ ਵਿੱਤੀ ਤੰਗੀ ਤੋਂ ਬਾਹਰ ਆ ਗਏ ਹਨ।