PM ਮੋਦੀ ਨੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ ਕੀਤਾ ਰਵਾਨਾ, ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ 5ਵਾਂ ਦੇਸ਼ ਬਣਿਆ
Friday, Jul 17, 2026 - 12:08 PM (IST)
ਜੀਂਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਜੀਂਦ ਜੰਕਸ਼ਨ ਸੋਨੀਪਤ ਲਈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਜੀਂਦ ਅਤੇ ਸੋਨੀਪਤ ਵਿਚਾਲੇ ਚੱਲਣ ਵਾਲੀ ਇਸ ਯਾਤਰੀ ਟਰੇਨ 'ਚ 2600 ਲੋਕ ਸਫ਼ਰ ਕਰ ਸਕਣਗੇ। ਇਸ ਦੇ ਨਾਲ ਹੀ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀ ਟਰੇਨ ਸ਼ੁਰੂ ਕਰਨ ਵਾਲਾ ਭਾਰਤ ਦੁਨੀਆ ਦਾ 5ਵਾਂ ਦੇਸ਼ ਬਣ ਗਿਆ ਹੈ।
ਰੇਲ ਮੰਤਰਾਲਾ ਅਨੁਸਾਰ, 10 ਡੱਬਿਆਂ ਵਾਲੀ ਇਹ ਟਰੇਨ ਹਾਈਡ੍ਰੋਜਨ ਅਤੇ ਆਕਸੀਜਨ ਦੀ ਰਸਾਇਣ ਪ੍ਰਕਿਰਿਆ ਰਾਹੀਂ ਬਿਜਲੀ ਪੈਦਾ ਕਰ ਕੇ ਸੰਚਾਲਿਤ ਹੁੰਦੀ ਹੈ ਅਤੇ ਇਸ ਨਾਲ ਸਿਰਫ਼ ਪਾਣੀ ਦੀ ਭਾਫ਼ ਛੱਡਦੀ ਹੈ। ਇਹ ਟਰੇਨ ਦੇਸ਼ ਦੇ ਨੈੱਟ ਜ਼ੀਰੋ ਨਿਕਾਸ ਟੀਚੇ ਨੂੰ ਪ੍ਰਾਪਤ ਕਰਨ ਅਤੇ ਜੈਵਿਕ ਬਾਲਣ ਦੀ ਖਪਤ ਘਟਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ ਮੌਕੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੌਜੂਦ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
