PM ਮੋਦੀ 2 ਦਿਨਾ ਯਾਤਰਾ ''ਤੇ ਭੂਟਾਨ ਪਹੁੰਚੇ
Tuesday, Nov 11, 2025 - 11:41 AM (IST)
ਇੰਟਰਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾ ਯਾਤਰਾ 'ਤੇ ਮੰਗਲਵਾਰ ਨੂੰ ਭੂਟਾਨ ਪਹੁੰਚੇ, ਜਿੱਥੇ ਉਹ ਹਿਮਾਲਿਆ ਦੇਸ਼ ਦੇ ਚੌਥੇ ਰਾਜਾ ਜਿਗਮੇ ਸਿੰਗਯੇ ਵਾਂਗਚੁਕ ਦੇ 70ਵੇਂ ਜਨਮ ਦਿਨ ਸਮਾਰੋਹ 'ਚ ਸ਼ਾਮਲ ਹੋਣਗੇ। ਪਾਰੋ ਹਵਾਈ ਅੱਡੇ 'ਤੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨੇ ਉਨ੍ਹਾਂ ਦਾ ਸਵਾਗਤ ਕੀਤਾ। ਤੋਬਗੇ ਨੇ ਇਕ ਪੋਸਟ 'ਚ ਕਿਹਾ,''ਮੈਂ ਆਪਣੇ ਵੱਡੇ ਭਰਾ ਪ੍ਰਧਾਨ ਮੰਤਰੀ ਨਰਿੰਦਰਮ ਮੋਦੀ ਦਾ ਪੂਰੇ ਦੇਸ਼ ਨਾਲ ਮਿਲ ਕੇ ਭੂਟਾਨ 'ਚ ਸਵਾਗਤ ਕਰਦਾ ਹਾਂ।'' ਪੀ.ਐੱਮ. ਮੋਦੀ ਇਸ ਯਾਤਰਾ ਦੌਰਾਨ ਭੂਚਾਨ ਦੇ ਰਾਜਾ ਜਿਗਮੇ ਖੇਸਰ ਨਾਮਗਿਆਲ ਵਾਂਗਚੁਕ ਅਤੇ ਪ੍ਰਧਾਨ ਮੰਤਰੀ ਤੋਬਗੇ ਨਾਲ ਗੱਲਬਾਤ ਕਰਨਗੇ। ਪੀ.ਐੱਮ. ਮੋਦੀ ਅਤੇ ਨਰੇਸ਼ ਵਾਂਗਚੁਕ ਭਾਰਤ ਅਤੇ ਭੂਟਾਨ ਵਲੋਂ ਸੰਯੁਕਤ ਰੂਪ ਨਾਲ ਵਿਕਸਿਤ 1020 ਮੈਗਾਵਾਟ ਦੀ ਪੁਨਾਤਸਾਂਗਚੂ-II ਪਣਬਿਜਲੀ ਪ੍ਰਾਜੈਕਟ ਦਾ ਸੰਯੁਕਤ ਰੂਪ ਨਾਲ ਉਦਘਾਟਨ ਕਰਨਗੇ। ਪੀ.ਐੱਮ. ਮੋਦੀ ਚੌਥੇ ਰਾਜਾ ਨੂੰ ਵੀ ਮਿਲਣਗੇ ਅਤੇ ਭੂਟਾਨ ਦੇ ਸਾਬਕਾ ਰਾਜਾ ਦੇ 70ਵੇਂ ਜਨਮ ਦਿਨ ਸਮਾਰੋਹ 'ਚ ਸ਼ਾਮਲ ਹੋਣਗੇ।
ਪੀ.ਐੱਮ. ਮੋਦੀ ਨੇ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਕ ਬਿਆਨ 'ਚ ਕਿਹਾ,''ਮੈਨੂੰ ਭਰੋਸਾ ਹੈ ਕਿ ਮੇਰੀ ਯਾਤਰਾ ਸਾਡੀ ਦੋਸਤੀ ਦੇ ਬੰਧਨ ਨੂੰ ਹੋਰ ਡੂੰਘਾ ਕਰੇਗੀ ਅਤੇ ਸਾਂਝੀ ਤਰੱਕੀ ਅਤੇ ਖੁਸ਼ਹਾਲੀ ਦੀ ਦਿਸ਼ਾ 'ਚ ਸਾਡੀਆਂ ਕੋਸ਼ਿਸ਼ਾਂ ਨੂੰ ਹੋਰ ਮਜ਼ਬੂਤ ਕਰੇਗੀ।'' ਉਨ੍ਹਾਂ ਕਿਹਾ,''ਮਹਾਮਹਿਮ ਚੌਥੇ ਰਾਜਾ ਦੇ 70ਵੇਂ ਜਨਮ ਦਿਨ ਸਮਾਰੋਹ 'ਚ ਭੂਟਾਨ ਦੇ ਲੋਕਾਂ ਨਾਲ ਸ਼ਾਮਲ ਹੋਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।'' ਉਨ੍ਹਾਂ ਕਿਹਾ ਕਿ ਭਾਰਤ ਅਤੇ ਭੂਟਾਨ ਵਿਚਾਲੇ ਦੋਸਤੀ ਅਤੇ ਸਹਿਯੋਗ ਦੇ ਸੰਬੰਧ ਹਨ, ਜੋ ਡੂੰਘੇ ਆਪਸੀ ਵਿਸ਼ਵਾਸ, ਸਮਝ ਅਤੇ ਸਦਭਾਵਨਾ 'ਤੇ ਆਧਾਰਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
