PM ਮੋਦੀ 17 ਜਨਵਰੀ ਪਹੁੰਚਣਗੇ ਆਸਾਮ, ਕਾਜੀਰੰਗਾ ਏਲੀਵੇਟੇਡ ਕੋਰੀਡੋਰ ਦਾ ਕਰਨਗੇ ਉਦਘਾਟਨ
Friday, Jan 16, 2026 - 11:20 AM (IST)
ਗੁਹਾਟੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਸ਼ਨੀਵਾਰ ਨੂੰ ਆਸਾਮ ਦੇ 2 ਦਿਨਾ ਦੌਰੇ 'ਤੇ ਆਉਣਗੇ, ਜੋ ਇਕ ਮਹੀਨੇ ਤੋਂ ਵੀ ਘੱਟ ਸਮੇਂ 'ਚ ਉਨ੍ਹਾਂ ਦੂਜਾ ਦੌਰਾ ਹੋਵੇਗਾ। ਇਕ ਅਧਿਕਾਰੀ ਨੇ ਦੱਸਿਆ ਕਿ 17 ਜਨਵਰੀ ਦੀ ਸ਼ਾਮ ਨੂੰ ਇੱਥੇ ਪਹੁੰਚਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਸ਼ਹਿਰ ਦੇ ਅਰਜੁਨ ਭੋਗੇਸ਼ਵਰ ਬਰੂਆ ਸਪੋਰਟਸ ਸਟੇਡੀਅਮ 'ਚ 10,000 ਕਲਾਕਾਰਾਂ ਵਲੋਂ ਪੇਸ਼ ਬੋਡੋ ਲੋਕ ਡਾਂਸ 'ਬਾਗੁਰੂਮਬਾ' ਨੂੰ ਦੇਖਣਗੇ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੀ.ਐੱਮ. ਮੋਦੀ 6,057 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਾਜੀਰੰਗਾ ਏਲੀਵੇਟੇਡ ਕੋਰੀਡੋਰ ਦਾ ਨੀਂਹ ਪੱਥਰ ਰੱਖਣ ਲਈ ਅਗਲੇ ਦਿਨ ਕਲਿਆਬੋਰ ਰਵਾਨਾ ਹੋਣਗੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਡਿਬਰੂਗੜ੍ਹ-ਗੋਮਤੀ ਨਗਰ (ਲਖਨਊ) ਅਤੇ ਕਾਮਾਖਇਆ-ਰੋਹਤਕ ਨਾਮੀ 2 ਅੰਮ੍ਰਿਤ ਭਾਰਤ ਐਕਸਪ੍ਰੈੱਸ ਟਰੇਨਾਂ ਨੂੰ ਹਰੀ ਝੰਡੀ ਦਿਖਾਉਣ ਅਤੇ ਕਲਿਆਬੋਰ 'ਚ ਇਕ ਜਨਸਭਾ ਨੂੰ ਸੰਬੋਧਨ ਕਰਨ ਦੀ ਉਮੀਦ ਹੈ। ਪੀ.ਐੱਮ. ਮੋਦੀ 20 ਦਸੰਬਰ ਨੂੰ 2 ਦਿਨਾ ਦੌਰੇ 'ਤੇ ਆਸਾਮ ਆਏ ਸਨ, ਜਿੱਥੇ ਉਨ੍ਹਾਂ ਨੇ ਗੁਹਾਟੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਟਰਮਿਨਲ ਦਾ ਉਦਘਾਟਨ ਕੀਤਾ ਅਤੇ ਆਸਾਮ ਦੇ ਪਹਿਲੇ ਮੁੱਖ ਮੰਤਰੀ ਗੋਪੀਨਾਥ ਬੋਰਦੋਲੋਈ ਦੀ ਮੂਰਤੀ ਦੀ ਘੁੰਮ ਚੁਕਾਈ ਕੀਤੀ ਸੀ, ਜਿਨ੍ਹਾਂ ਦੇ ਨਾਂ 'ਤੇ ਹਵਾਈ ਅੱਡੇ ਦਾ ਨਾਂ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਡਿਬਰੂਗੜ੍ਹ 'ਚ 10,601 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬ੍ਰਾਊਨਫੀਲਡ ਅਮੋਨੀਆ-ਯੂਰੀਆ ਪਲਾਂਟ ਦਾ ਨੀਂਹ ਪੱਥਰ ਵੀ ਰੱਖਿਆ ਸੀ। ਆਪਣੀ ਪਿਛਲੀ ਯਾਤਰਾ ਦੌਰਾਨ ਪੀ.ਐੱਮ. ਮੋਦੀ ਨੇ ਗੁਹਾਟੀ ਅਤੇ ਨਾਮਰੂਪ 'ਚ ਜਨਸਭਾਵਾਂ ਨੂੰ ਸੰਬੋਧਨ ਕੀਤਾ, ਜਿੱਥੇ ਉਨ੍ਹਾਂ ਨੇ 2026 ਦੀਆਂ ਆਸਾਮ ਵਿਧਾਨ ਸਭਾ ਚੋਣਾਂ ਲਈ ਮਾਹੌਲ ਤਿਆਰ ਕੀਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
