ਮੁੰਬਈ ਹਵਾਈ ਅੱਡੇ ’ਤੇ 14.9 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, 2 ਗ੍ਰਿਫਤਾਰ

Saturday, Nov 09, 2024 - 11:31 PM (IST)

ਮੁੰਬਈ ਹਵਾਈ ਅੱਡੇ ’ਤੇ 14.9 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ, 2 ਗ੍ਰਿਫਤਾਰ

ਮੁੰਬਈ, (ਭਾਸ਼ਾ)- ਇੱਥੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ 2 ਮੁਸਾਫਰਾਂ ਕੋਲੋਂ 14.9 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ। ਇਕ ਅਧਿਕਾਰੀ ਨੇ ਸ਼ਨੀਵਾਰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਇਕ ਸੂਚਨਾ ’ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਬੈਂਕਾਕ ਤੋਂ ਆਏ 2 ਮੁਸਾਫਰਾਂ ਨੂੰ ਰੋਕਿਆ ਗਿਅਆ। ਉਨ੍ਹਾਂ ਕੋਲੋਂ 14.9 ਕਿਲੋਗ੍ਰਾਮ ਨਸ਼ਾ ਜ਼ਬਤ ਕੀਤਾ ਗਿਆ ਦੋਵਾਂ ਮੁਸਾਫਰਾਂ ਨੇ ਆਪਣੇ ਸਾਮਾਨ ’ਚ 14 ਪੈਕੇਟਾਂ ਵਿਚ ਇਹ ਨਸ਼ੀਲੇ ਪਦਾਰਥ ਲੁਕਾ ਕੇ ਰੱਖੇ ਹੋਏ ਸਨ।

ਮੁਸਾਫਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਇਹ ਨਸ਼ੀਲੇ ਪਦਾਰਥ ਕਿਸ ਨੂੰ ਪਹੁੰਚਾਉਣੇ ਸਨ।


author

Rakesh

Content Editor

Related News