ਸ਼ਰਾਬ ਘਪਲੇ ਮਾਮਲੇ ਦੀ ਚਾਰਜਸ਼ੀਟ 'ਚ ਨਾਮ ਆਉਣ 'ਤੇ ਰਾਘਵ ਚੱਢਾ ਨੇ ਦਿੱਤਾ ਇਹ ਬਿਆਨ

05/02/2023 3:03:26 PM

ਨਵੀਂ ਦਿੱਲੀ- ਪੰਜਾਬ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ਰਾਬ ਨੀਤੀ ਮਾਮਲੇ ਦੀ ਚਾਰਜਸ਼ੀਟ 'ਚ ਦਰਜ ਆਪਣੇ ਨਾਮ 'ਤੇ ਅੱਜ ਯਾਨੀ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ,''ਈ.ਡੀ. ਵਲੋਂ ਮੈਨੂੰ ਇਕ ਦੋਸ਼ੀ ਵਜੋਂ ਨਾਮਜ਼ਦ ਕਰਨ ਵਾਲੀਆਂ ਖ਼ਬਰਾਂ ਗਲਤ ਅਤੇ ਮੰਦਭਾਗੀ ਹਨ। ਮੈਂ ਮੀਡੀਆ ਨੂੰ ਅਜਿਹੀ ਰਿਪੋਰਟਿੰਗ ਤੋਂ ਬਚਣ ਅਤੇ ਸਪੱਸ਼ਟੀਕਰਨ ਜਾਰੀ ਕਰਨ ਦੀ ਅਪੀਲ ਕਰਦਾ ਹਾਂ, ਜਿਸ 'ਚ ਅਸਫ਼ਲ ਰਹਿਣ 'ਤੇ ਮੈਨੂੰ ਕਾਨੂੰਨੀ ਕਰਨ ਕਰਨ ਲਈ ਮਜ਼ਬੂਰ ਹੋਣਾ ਪਵੇਗਾ।''

ਦੱਸਣਯੋਗ ਹੈ ਕਿ ਦਿੱਲੀ ਦੇ ਸ਼ਰਾਬ ਘਪਲਾ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਦੂਜੀ ਚਾਰਜਸ਼ੀਟ 'ਚ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਦਾ ਨਾਮ ਆਇਆ ਸੀ। ਚਾਰਜਸ਼ੀਟ 'ਚ ਦੱਸਿਆ ਗਿਆ ਕਿ ਜਾਅਲੀ ਲੈਣ-ਦੇਣ ਦੀ ਸਾਜਿਸ਼ ਰਚੀ ਗਈ। ਰਾਘਵ ਮਨੀਸ਼ ਸਿਸੋਦੀਆ ਦੇ ਘਰ ਹੋਈ ਬੈਠਕ 'ਚ ਮੌਜੂਦ ਸਨ। ਸਿਸੋਦੀਆ ਦੇ ਸਕੱਤਰ ਨੇ ਰਾਘਵ ਦਾ ਨਾਮ ਲਿਆ ਸੀ। ਦੱਸਣਯੋਗ ਹੈ ਕਿ ਦਿੱਲੀ ਸ਼ਰਾਬ ਘਪਲਾ ਮਾਮਲੇ 'ਚ ਸਿਸੋਦੀਆ ਇੰਨੀ ਦਿਨੀਂ ਤਿਹਾੜ ਜੇਲ੍ਹ 'ਚ ਬੰਦ ਹਨ।


DIsha

Content Editor

Related News