ਗੈਰ-ਭਾਜਪਾ ਦਲਾਂ ਨੂੰ ਇਕ ਮੰਚ ''ਤੇ ਲਿਆਉਣ ਦਾ ਯਤਨ ਸਫਲ:ਨਾਇਡੂ

Wednesday, Nov 14, 2018 - 05:11 PM (IST)

ਗੈਰ-ਭਾਜਪਾ ਦਲਾਂ ਨੂੰ ਇਕ ਮੰਚ ''ਤੇ ਲਿਆਉਣ ਦਾ ਯਤਨ ਸਫਲ:ਨਾਇਡੂ

ਨਵੀਂ ਦਿੱਲੀ-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਦੇ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਨੇ ਦਾਅਵਾ ਕੀਤਾ ਹੈ ਕਿ ਗੈਰ ਭਾਰਤੀ ਜਨਤਾ ਪਾਰਟੀ (ਭਾਜਪਾ) ਦਲਾਂ ਨੂੰ ਇਕ ਮੰਚ 'ਤੇ ਲਿਆਉਣ ਲਈ ਉਨ੍ਹਾਂ ਦੇ ਯਤਨ ਸਫਲ ਹੋ ਗਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਸੀਨੀਅਰ ਰਾਜਨੇਤਾਵਾਂ ਨਾਲ ਟੈਲੀ ਕਾਨਫਰੰਸ ਕਰਨ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਦੇ ਕ੍ਰੈਡਿਟ ਦੀ ਵਜ੍ਹਾਂ ਤੋਂ ਰਾਸ਼ਟਰੀ ਨੇਤਾ ਉਨ੍ਹਾਂ 'ਤੇ ਭਰੋਸਾ ਕਰਦੇ ਹਨ।

ਭਾਜਪਾ ਤੋਂ ਲੋਕ ਨਾਰਾਜ਼-
ਨਾਇਡੂ ਨੇ ਕਿਹਾ ਹੈ ਕਿ ਜੇਕਰ ਉਹ ਘਮੰਡ ਕਰਦੇ ਹੈ ਅਤੇ ਉਨ੍ਹਾਂ ਨੂੰ ਆਤਮ ਵਿਸ਼ਵਾਸ਼ ਹੁੰਦਾ ਹੈ ਤਾਂ ਉਹ ਲੋਕਾਂ ਦਾ ਭਰੋਸਾ ਗੁਆ ਦੇਣਗੇ। ਭਾਜਪਾ ਵਾਈ. ਐੱਸ. ਆਰ. ਸੀ. ਪੀ. (YSRCP) ਅਤੇ ਤੇਲੰਗਾਨਾ ਰਾਸ਼ਟਰ ਸਮਿਤੀ ਨੂੰ ਆਪਣੇ ਨੇਤਾਵਾਂ ਦੇ ਹੰਕਾਰ ਦੀ ਵਜ੍ਹਾਂ ਤੋਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਪਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਡੀ. ਟੀ. ਪੀ. ਹੁਣ ਰਾਸ਼ਟਰੀ ਰਾਜਨੀਤੀ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਅਤੇ ਉਹ ਭਵਿੱਖ 'ਚ ਵੀ ਭਾਜਪਾ 'ਚ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਜਾਰੀ ਰੱਖੇਗੀ।

ਸੱਤਾ 'ਚ ਆਵੇਗੀ ਟੀ. ਡੀ. ਪੀ-
ਟੀ. ਡੀ. ਪੀ. ਪ੍ਰਧਾਨ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਨੂੰ ਕੇਂਦਰ ਦੀ ਸੱਤਾ 'ਚ ਫਿਰ ਆਉਣ ਤੋਂ ਰੋਕਣ ਦੇ ਲਈ ਸਾਰੇ ਗੈਰ-ਭਾਜਪਾ ਦਲਾਂ ਨੂੰ ਇਕ ਮੰਚ 'ਤੇ ਲਿਆਉਣ ਦੇ ਯਤਨਾਂ ਦੇ ਨਤੀਜੇ ਵਧੀਆ ਰਹੇ ਹਨ। ਟੀ. ਡੀ. ਪੀ. ਦੀ ਵੀ ਕੇਂਦਰ ਦੀ ਸੱਤਾ 'ਚ ਆਉਣ ਦੀ ਇੱਛਾ ਹੈ। ਸਾਡਾ ਉਦੇਸ਼ ਕੇਂਦਰੀ ਜਾਂਚ ਬਿਊਰੋ , ਇਨਕਮ ਟੈਕਸ ਵਿਭਾਗ, ਜਿਵੇਂ ਰਾਸ਼ਟਰੀ ਸੰਸਥਾਵਾਂ ਨੂੰ ਬਚਾਉਣ ਦਾ ਹੈ। ਇਨ੍ਹਾਂ ਸੰਸਥਾਵਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਤਹਿਸ-ਨਹਿਸ ਕਰ ਰਹੀ ਹੈ। ਕਈ ਤਰ੍ਹਾਂ ਦੇ ਪ੍ਰੈਕਟਿਸ ਕਰਨ ਤੋਂ ਬਾਅਦ ਵਿਧਾਨ ਸਭਾ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।


author

Iqbalkaur

Content Editor

Related News