ਨਾਇਡੂ ਨੇ ਕਾਇਮ ਕੀਤੀ ਮਿਸਾਲ: ਰੇਪ ਪੀੜਤਾ ਦੀ ਪੜਾਈ ਦਾ ਚੁੱਕਣਗੇ ਸਾਰਾ ਖਰਚਾ
Sunday, May 06, 2018 - 01:01 PM (IST)
ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਮੁੱਖਮੰਤਰੀ ਐਨ.ਚੰਦਰਬਾਬੂ ਨਾਇਡੂ ਨੇ ਸ਼ਨੀਵਾਰ ਨੂੰ ਸਾਰੇ ਰਾਜਨੀਤੀਆਂ ਲਈ ਇਕ ਮਿਸਾਲ ਪੇਸ਼ ਕੀਤੀ ਹੈ। ਰਾਜਨੀਤੀ ਤੋਂ ਉਪਰ ਉਠ ਕੇ ਉਨ੍ਹਾਂ ਨੇ ਮਨੁੱਖਤਾ ਲਈ ਅਹਿਮ ਕਦਮ ਚੁੱਕਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖਮੰਰਤੀ ਐਨ.ਚੰਦਰਬਾਬੂ ਨਾਇਡੂ ਨੇ ਐਲਾਨ ਕੀਤਾ ਕਿ ਉਹ ਰੇਪ ਸ਼ਿਕਾਰ 9 ਸਾਲ ਦੀ ਬੱਚੀ ਦੇ ਗਾਰਡੀਅਨ ਬਣਨਗੇ ਅਤੇ ਉਸ ਦੀ ਸਿੱਖਿਆ ਸੰਬੰਧਿਤ ਜਿੰਨਾ ਵੀ ਖਰਚ ਆਵੇਗਾ ਉਹ ਚੁੱਕਣਗੇ। ਨਾਇਡੂ ਨੇ ਕਿਹਾ ਕਿ ਆਪਣੇ ਨਿੱਜੀ ਪੈਸਿਆਂ ਨਾਲ ਬੱਚੀ ਦੀ ਪੜਾਈ ਦਾ ਉਦੋਂ ਤੱਕ ਖਰਚਾ ਚੁੱਕਣਗੇ ਜਦੋਂ ਤੱਕ ਲੜਕੀ ਆਪਣਾ ਟੀਚਾ ਹਾਸਲ ਨਾ ਕਰ ਲਵੇ ਅਤੇ ਆਪਣੇ ਪੈਰਾਂ 'ਤੇ ਖੜ੍ਹੀ ਨਾ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਬੱਚੀ ਦੇ ਮਾਤਾ-ਪਿਤਾ ਆਪਣੀ ਜ਼ਿੰਮੇਦਾਰੀ ਨਿਭਾਉਂਦੇ ਰਹਿਣਗੇ ਪਰ ਇਕ ਗਾਰਡੀਅਨ ਬਣ ਕੇ ਮੈਂ ਪੀੜਤਾ ਨੂੰ ਉਚ ਸਿੱਖਿਆ ਦਿਵਾਉਣ ਦੀ ਕੋਸ਼ਿਸ਼ ਕਰਾਗਾਂ।
It's very painful&shameful. One can understand pain of her parents. No such incidents should take place.Anyone committing such crime should know it's his last day.Such people aren't eligible to live here: Andhra CM after meeting the 9-yr-old girl who was allegedly raped in Guntur pic.twitter.com/qiSf903Vem
— ANI (@ANI) May 5, 2018
ਨਾਇਡੂ ਨੇ ਜ਼ਿਲਾ ਅਧਿਕਾਰੀ ਤੋਂ ਬੱਚੀ ਲਈ ਸਭ ਤੋਂ ਵਧੀਆ ਸਕੂਲ ਦੇ ਬਾਰੇ 'ਚ ਜਾਣਕਾਰੀ ਮੰਗੀ ਹੈ, ਜਿੱਥੇ ਉਸ ਦਾ ਭਵਿੱਖ ਵਧੀਆ ਬਣ ਸਕੇ। ਇਸ ਦੌਰਾਨ ਸੀ.ਐਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਅਪਰਾਧ ਲਈ ਮੁਆਫੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਘਿਣੌਣੇ ਕੰਮ ਕਰਨ ਵਾਲਿਆਂ ਦੇ ਰਾਜ 'ਚ ਕੋਈ ਜਗ੍ਹਾ ਨਹੀਂ ਹੈ। ਇੱਥੇ ਮਨੁੱਖਾਂ ਨੂੰ ਮਨੁੱਖ ਦੀ ਤਰ੍ਹਾਂ ਰਹਿਣਾ ਹੋਵੇਗਾ। ਇਸ ਤੋਂ ਪਹਿਲੇ ਰਾਜ ਸਰਕਾਰ ਨੇ ਪੀੜਤਾ ਦੇ ਪਰਿਵਾਰ ਨੂੰ ਮੁਆਵਜ਼ਾ 5 ਲੱਖ ਦੇਣ ਦਾ ਐਲਾਨ ਕੀਤਾ ਸੀ। ਮੁਆਵਜ਼ੇ ਦੇ ਇਲਾਵਾ ਬੱਚੀ ਦੇ ਨਾਮ 5 ਲੱਖ ਰੁਪਏ ਐਫ.ਡੀ ਕੀਤੀ ਜਾਵੇਗੀ।
