ਖੁਲ੍ਹਾਸਾ: ਨਾਗਪੁਰ ਵਿੱਚ ਗਾਂ ਰੱਖਿਅਕਾਂ ਨੇ ਜਿਸ ਨੂੰ ਕੁੱਟਿਆ ਸੀ, ਉਹ ਲੈ ਕੇ ਜਾ ਰਿਹਾ ਸੀ ਮਾਸ

07/16/2017 3:54:51 PM

ਨਾਗਪੁਰ— ਮਹਾਰਾਸ਼ਟਰ ਦੇ ਨਾਗਪੁਰ ਜ਼ਿਲੇ 'ਚ ਭਾਜਪਾ ਨਾਲ ਜੁੜੇ ਜਿਸ ਮੁਸਲਿਮ ਵਿਅਕਤੀ 'ਤੇ ਚਾਰ ਦਿਨ ਪਹਿਲੇ ਗਾਂ ਰੱਖਿਅਕ ਵਾਲਿਆਂ ਨੇ ਕਥਿਤ ਤੌਰ 'ਤੇ ਹਮਲਾ ਕੀਤਾ ਸੀ, ਉਹ ਮਾਸ ਲੈ ਜਾ ਰਿਹਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਨੇ ਭਾਜਪਾ ਦੀ ਕਾਟੋਲ ਇਕਾਈ ਦੇ ਮੈਂਬਰ ਸਲੀਮ ਸ਼ਾਹ ਨੂੰ 12 ਜੁਲਾਈ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਉਸ ਦੇ ਕੋਲੋਂ ਮਿਲੇ ਮਾਸ ਨੂੰ ਫਾਰੈਂਸਿਕ ਪ੍ਰਯੋਗਸ਼ਾਲਾ 'ਚ ਜਾਂਚ ਲਈ ਭੇਜ ਦਿੱਤਾ ਹੈ। 
ਪੁਲਸ ਅਧਿਕਾਰੀ ਸ਼ੈਲੇਸ਼ ਬਾਲਕਾਵ ਨੇ ਦੱਸਿਆ ਕਿ ਲੈਬ ਜਾਂਚ ਰਿਪੋਰਟ 'ਸਕਾਰਤਮਕ' ਹੈ ਅਤੇ ਉਹ ਮਾਸ ਹੀ ਸੀ। ਉਨ੍ਹਾਂ ਨੇ ਦੱਸਿਆ ਕਿ ਪੁਲਸ ਕਾਨੂੰਨ ਮੁਤਾਬਕ ਸ਼ਾਹ ਖਿਲਾਫ ਅੱਗ ਕਦਮ ਚੁੱਕੇਗੀ। ਇਸ ਵਿਚਕਾਰ ਭਾਜਪਾ ਦੀ ਨਾਗਪੁਰ ਇਕਾਈ ਦੇ ਪ੍ਰਧਾਨ ਰਾਜੀਵ ਪੋਤਦਾਰ ਨੇ ਘਟਨਾ ਨੂੰ ਲੈ ਕੇ ਹੈਰਾਨੀ ਪ੍ਰਗਟ ਕੀਤੀ ਹੈ। ਪੋਤਦਾਰ ਨੇ ਕਿਹਾ ਕਿ ਸ਼ਾਹ ਦੇ ਕੋਲ ਮਾਸ ਬਰਾਮਦ ਹੋਣਾ ਹੈਰਾਨੀਜਨਕ ਹੈ ਅਤੇ ਉਨ੍ਹਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਜਾਵੇਗਾ।


Related News