ਨਗਾਲੈਂਡ: ਅੱਤਵਾਦੀ ਸਮਝਕੇ ਸੁਰੱਖਿਆ ਫੋਰਸ ਨੇ ਆਮ ਲੋਕਾਂ ’ਤੇ ਕੀਤੀ ਫਾਈਰਿੰਗ, 12 ਦੀ ਮੌਤ...ਇਕ ਜਵਾਨ ਸ਼ਹੀਦ

12/05/2021 12:56:38 PM

ਨੈਸ਼ਨਲ ਡੈਸਕ– ਭਾਰਤ ਦੇ ਉੱਤਰ-ਪੂਰਬ ਸੂਬੇ ਨਗਾਲੈਂਡ ’ਚ ਵੱਡੀ ਘਟਨਾ ਸਾਹਮਣੇ ਆਈ ਹੈ। ਨਗਾਲੈਂਡ ਦੇ ਮੋਨ ਜ਼ਿਲੇ ’ਚ ਸੁਰੱਖਿਆ ਫੋਰਸ ਨੇ ਪਿੰਡ ਵਾਸੀਆਂ ਨੂੰ ਅੱਤਵਾਦੀ ਸਮਝਕੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਇਹ ਸਾਰੇ ਲੋਕ ਮਿਆਂਮਾਰ ਨਾਲ ਲਗਦੇ ਪਿੰਡ ਓਟਿੰਗ ਦੇ ਸਨ। ਰਿਪੋਰਟ ਮੁਤਾਬਕ, ਘਟਨਾ ਤੋਂ ਬਾਅਦ ਗੁੱਸੇ ’ਚ ਆਏ ਪਿੰਡ ਵਾਸੀਆਂ ਨੇ ਸੁਰੱਖਿਆ ਫੋਰਸ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। 

ਇਹ ਵੀ ਪੜ੍ਹੋ– ਗਲਾ ਵੱਢ ਕੇ 3 ਮਾਸੂਮ ਬੱਚਿਆਂ ਦਾ ਕਤਲ, ਫੰਦੇ ’ਤੇ ਲਮਕਦੀ ਮਿਲੀ ਮਾਂ ਦੀ ਲਾਸ਼

 

ਇਸ ਘਟਨਾ ’ਚ ਸੁਰੱਖਿਆ ਫੋਰਸ ਦਾ ਇਕ ਜਵਾਨ ਵੀ ਸ਼ਹੀਦ ਹੋ ਗਿਆ, ਜਦਕਿ ਇਕ ਹੋਰ ਜਵਾਨ ਦੇ ਜ਼ਖਮੀ ਹੋਣ ਦੀ ਖਬਰ ਹੈ। ਘਟਨਾ ਤੋਂ ਬਾਅਦ ਮੁੱਖ ਮੰਤਰੀ ਨੇਫਿਊ ਰਿਓ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗੀ ਦੱਸਿਆ ਹੈ। ਉਨ੍ਹਾਂ ਆਪਣੇ ਟਵੀਟ ’ਚ ਕਿਹਾ ਕਿ ਘਟਨਾ ਦੀ ਉੱਚ ਪੱਧਰੀ ਜਾਂਚ ਵੀ ਕਰਵਾਈ ਜਾਵੇਗੀ। ਇਸ ਘਟਨਾ ’ਚ ਸੁਰੱਖਿਆ ਫੋਰਸ ਦਾ ਜਵਾਨ ਸ਼ਹੀਦ ਹੋਣ ਦੀ ਵੀ ਖਬਰ ਹੈ। 

ਇਹ ਵੀ ਪੜ੍ਹੋ– ਕੋਰੋਨਾ ਦੀਆਂ ਦੋ ਲਹਿਰਾਂ ਮਗਰੋਂ ਨਵੀਂ ਚੁਣੌਤੀ 'ਓਮੀਕਰੋਨ', ਫ਼ਿਲਹਾਲ ਵਿਆਹ ਟਾਲਣ ਦੇ ਮੂਡ 'ਚ ਨਹੀਂ ਲੋਕ

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਘਟਨਾ ’ਤੇ ਦੁਖ ਜ਼ਾਹਿਰ ਕੀਤਾ ਹੈ। ਅਮਿਤ ਸ਼ਾਹ ਨੇ ਟਵੀਟ ਕੀਤਾ ਕਿ ਨਗਾਲੈਂਡ ਦੇ ਓਟਿੰਗ ਦੀ ਮੰਦਭਾਗੀ ਘਟਨਾ ਤੋਂ ਕਾਫੀ ਦੁਖੀ ਹਾਂ, ਜਿਨ੍ਹਾਂ ਲੋਕਾਂ ਨੇ ਆਪਣੀ ਜਾਨ ਗੁਆਈ ਹੈ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਮੈਂ ਆਪਣੀ ਹਮਦਰਦੀ ਜ਼ਾਹਰ ਕਰਦਾ ਹਾਂ। ਸੂਬਾ ਸਰਕਾਰ ਦੁਆਰਾ ਗਠਿਤ ਇਕ ਉੱਚ ਪੱਧਰੀ SIT ਇਸ ਘਟਨਾ ਦੀ ਜਾਂਚ ਕਰੇਗੀ ਤਾਂ ਜੋ ਪੀੜਤ ਪਰਿਵਾਰਾਂ ਨੂੰ ਨਿਆਂ ਮਿਲੇ। ਦੱਸਿਆ ਜਾ ਰਿਹਾ ਹੈ ਕਿ ਹਮਲੇ ’ਚ ਮਾਰੇ ਗਏ ਲੋਕ ਇਕ ਪਿਕਅਪ ਮਿੰਨੀ ਟਰੱਕ ’ਚ ਵਾਪਸ ਆ ਰਹੇ ਸਨ। ਉਥੇ ਹੀ ਜਦੋਂ ਕਾਫੀ ਦੇਰ ਤਕ ਇਹ ਲੋਕ ਆਪਣੇ ਘਰ ਨਹੀਂ ਪਰਤੇ ਤਾਂ ਪਿੰਡ ਵਾਲੇ ਉਨ੍ਹਾਂ ਨੂੰ ਲੱਭਣ ਨਿਕਲੇ ਤਾਂ ਰਸਤੇ ’ਚ ਉਨ੍ਹਾਂ ਦੀਆਂ ਲਾਸ਼ਾਂ ਮਿਲੀਆ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਤਣਾਅ ਫੈਲ ਗਿਆ।

ਇਹ ਵੀ ਪੜ੍ਹੋ– Poco ਦੇ ਫੋਨ 'ਚ ਧਮਾਕਾ ਹੋਣ ਕਰਕੇ ਉੱਡੇ ਚਿੱਥੜੇ, ਚੀਨੀ ਕੰਪਨੀ ਨੇ ਦਿੱਤੀ ਇਹ ਪ੍ਰਤੀਕਿਰਿਆ


Rakesh

Content Editor

Related News