18 ਦੀ ਰਾਜਗ ਦੀ ਮੀਟਿੰਗ ’ਚ ਹਿੱਸਾ ਲੈਣ ਲਈ ਨੱਢਾ ਨੇ ਚਿਰਾਗ ਨੂੰ ਲਿਖੀ ਚਿੱਠੀ

07/16/2023 4:43:50 PM

ਨਵੀਂ ਦਿੱਲੀ (ਭਾਸ਼ਾ)– ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਨੇਤਾ ਚਿਰਾਗ ਪਾਸਵਾਨ ਵਲੋਂ 18 ਜੁਲਾਈ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਜਮਹੂਰੀ ਗਠਜੋੜ (ਰਾਜਗ) ਦੀ ਬੈਠਕ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਹ ਖ਼ਬਰ ਵੀ ਪੜ੍ਹੋ : ਮਹਾਰਾਸ਼ਟਰ ਦੇ CM ਸ਼ਿੰਦੇ ਦਾ ਦਾਅਵਾ : PM ਮੋਦੀ ਦੀ 2024 ’ਚ ਜਿੱਤ ਯਕੀਨੀ

ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਸ਼ੁੱਕਰਵਾਰ ਰਾਤ ਚਿਰਾਗ ਨਾਲ ਮੁਲਾਕਾਤ ਕੀਤੀ ਸੀ। ਪਿਛਲੇ ਇਕ ਹਫ਼ਤੇ ’ਚ ਦੋਵਾਂ ਆਗੂਆਂ ਵਿਚਾਲੇ ਇਹ ਦੂਜੀ ਮੁਲਾਕਾਤ ਸੀ।

ਇਸ ਤੋਂ ਇਲਾਵਾ ਚਿਰਾਗ ਦੀ ਪਾਰਟੀ ਨੇ ਭਾਜਪਾ ਪ੍ਰਧਾਨ ਵਲੋਂ ਚਿਰਾਗ ਨੂੰ ਲਿਖੀ ਚਿੱਠੀ ਸਾਂਝੀ ਕੀਤਾ, ਜਿਸ ’ਚ ਉਨ੍ਹਾਂ ਨੂੰ ਰਾਜਗ ਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਚਿੱਠੀ ’ਚ ਨੱਢਾ ਨੇ ਐੱਲ. ਜੇ. ਪੀ. (ਆਰ.) ਨੂੰ ਰਾਜਗ ਦਾ ਇਕ ਵੱਡਾ ਹਿੱਸਾ ਕਰਾਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News